ਛਿਲਕਿਆਂ 'ਚ ਲੁਕਿਆ ਹੈ ਸਿਹਤ ਦਾ ਖਜਾਨਾ, ਜਾਣੋ ਗੁਣਾਂ ਸਮੇਤ ਖਾਣ ਦੇ ਤਰੀਕਿਆਂ ਬਾਰੇ

05/06/2019 8:15:20 AM

ਜਲੰਧਰ— ਫਲਾਂ ਅਤੇ ਸਬਜ਼ੀਆਂ ਦੇ ਛਿਲਕਿਆਂ 'ਚ ਅਨੇਕ ਗੁਣਕਾਰੀ ਤੱਤ ਮੌਜੂਦ ਹੁੰਦੇ ਹਨ ਪਰ ਛਿਲਕਿਆਂ ਦਾ ਸੁਆਦ ਵਧੀਆ ਨਾ ਹੋਣ ਕਾਰਨ ਸਾਰੇ ਤਰ੍ਹਾਂ ਛਿਲਕਿਆਂ ਦਾ ਸੇਵਨ ਸੰਭਵ ਨਹੀਂ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਫਲ ਅਤੇ ਸਬਜ਼ੀਆਂ ਦੇ ਛਿਲਕਿਆਂ ਦੇ ਗੁਣਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। 


ਸੰਤਰਾ 
2004 'ਚ ਕੀਤੇ ਗਏ ਅਧਿਐਨ ਮੁਤਾਬਕ ਛਿਲਕੇ ਸਮੇਤ ਸੰਤਰੇ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ 'ਚ 'ਸੁਪਰ ਫਲੇਵੋਨੋਈਡਸ' ਨਾਮਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਹ ਸਰੀਰ 'ਚ ਵਧੀਆ ਕੋਲੈਸਟਰੋਲ ਨੂੰ ਪ੍ਰਭਾਵਿਤ ਕੀਤੇ ਬਿਨਾਂ ਮਾੜੇ ਕੋਲੈਸਟਰੋਲ ਨੂੰ ਘੱਟ ਕਰ ਸਕਦੇ ਹਨ। ਇਹ ਐਂਟੀਆਕਸੀਡੈਂਟ ਉਨ੍ਹਾਂ ਫਰੀ ਰੈਡੀਕਲਸ ਨੂੰ ਸਾਫ ਕਰਨ ਦਾ ਕੰਮ ਕਰਦੇ ਹਨ ਜੋ ਸਾਡੇ ਸਰੀਰ ਵੱਲੋਂ ਪੈਦਾ ਕੀਤੇ ਜਾਂਦੇ ਹਨ ਅਤੇ ਬੀਮਾਰੀਆਂ ਦਾ ਕਾਰਨ ਬਣਦੇ ਹਨ। 
ਸੰਤਰੇ ਦੇ ਰਸ ਦੀ ਤੁਲਨਾ 'ਚ ਛਿਲਕਿਆਂ 'ਚੋਂ 20 ਫੀਸਦੀ ਵੱਧ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਸੰਤਰੇ ਸਮੇਤ ਸਾਰੇ ਖੱਟੇ ਫਲਾਂ 'ਚ ਤੱਤ ਪਾਏ ਜਾਂਦੇ ਹਨ। ਆਮਤੌਰ 'ਤੇ ਕਸੈਲੇ ਸੁਆਦ ਕਾਰਨ ਛਿਲਕਿਆਂ ਨੂੰ ਸੁੱਟ ਦਿੱਤਾ ਜਾਂਦਾ ਹੈ ਪਰ ਇਨ੍ਹਾਂ 'ਚ ਪੈਕਟਿਨ ਨਾਮਕ ਤੱਤ ਦੀ ਉੱਚ ਮਾਤਰਾ ਹੁੰਦੀ ਹੈ, ਜੋ ਅਨੇਕ ਗੁਣਾਂ ਲਈ ਜਾਣਿਆ ਜਾਂਦਾ ਹੈ। 
ਕਿਵੇਂ ਖਾਈਏ ਸੰਤਰੇ ਦੇ ਛਿਲਕੇ 
ਸੰਤਰੇ ਦੇ ਛਿਲਕੇ ਨੂੰ ਕੱਦੂਕੱਸ ਕਰਕੇ ਸਲਾਦ ਜਾਂ ਹੋਰ ਭੋਜਨਾਂ 'ਚ ਪਾ ਕੇ ਖਾਧਾ ਜਾਂਦਾ ਹੈ। 


ਸੇਬ 
ਸੇਬ ਨੂੰ ਛਿੱਲਣ ਦਾ ਮਤਲਬ ਹੈ ਕਿ ਤੁਸੀਂ ਫਾਈਬਰ ਨੂੰ ਸੁੱਟ ਰਹੇ ਹੋ। ਕਰੀਬ ਅੱਧਾ ਵਿਟਾਮਿਨ-ਸੀ ਵੀ ਇਸ ਦੇ ਛਿਲਕੇ 'ਚ ਹੀ ਹੁੰਦਾ ਹੈ। ਇਸ ਦੇ ਨਾਲ ਹੀ ਖੁਸ਼ਬੂ ਵਾਲੇ ਵਾਧੂ ਤੱਤ ਵੀ ਛਿਲਕਿਆਂ 'ਚ ਹੀ ਹੁੰਦੇ ਹਨ, ਜਿਸ ਤਰ੍ਹਾਂ ਨਾਲ ਛਿੱਲ ਕੇ ਖਾਣ ਨਾਲ ਸੇਬ ਦਾ ਪੂਰਾ ਸੁਆਦ ਵੀ ਨਹੀਂ ਆਉਂਦਾ ਹੈ। 
ਲਾਲ ਸੇਬ ਦੇ ਛਿਲਕੇ ਵਿਸ਼ੇਸ਼ ਰੂਪ ਨਾਲ ਐਂਥੋਸਾਇਆਨਿੰਸ ਨਾਮਕ ਤੱਤ ਭਰਪੂਰ ਹੁੰਦੇ ਹਨ। ਇਹ ਇਕ ਤਰ੍ਹਾਂ ਨਾਲ ਐਂਟੀਆਕਸੀਡੈਂਟ ਹਨ ਜੋ ਪ੍ਰੋਸਟੇਟ ਸਮੇਤ ਕਈ ਤਰ੍ਹਾਂ ਦੇ ਕੈਂਸਰ ਤੋਂ ਰੱਖਿਆ ਕਰਦੇ ਹਨ। 
ਪੀਲੇ ਸੇਬਾਂ ਦੇ ਛਿਲਕਿਆਂ 'ਚ ਬੀਟਾ-ਕੈਰੋਟੀਨ ਵਰਗੇ ਕਾਰਾਟੇਨੋਈਡਸ ਹੁੰਦੇ ਹਨ, ਜੋ ਅੱਖਾਂ ਨੂੰ ਸਿਹਤਮੰਦ ਰੱਖਦੇ ਹਨ ਅਤੇ ਕੈਂਸਰ ਅਤੇ ਦਿਲ ਦੇ ਰੋਗਾਂ ਤੋਂ ਵੀ ਬਚਾਅ ਕੇ ਰੱਖਦੇ ਹਨ। 
ਹਰੇ ਸੇਬਾਂ ਦੇ ਛਿਲਕਿਆਂ 'ਚ ਲਿਊਟੇਇਨ ਨਾਮਕ ਤੱਤ ਭਰਪੂਰ ਹੁੰਦਾ ਹੈ ਜੋ ਮੋਤੀਆਬੰਦ ਦੇ ਜੋਖਿਮ ਨੂੰ ਘੱਟ ਕਰਨ ਦੇ ਨਾਲ ਹੀ ਕੈਂਸਰ ਤੋਂ ਵੀ ਬਚਾਅ ਕਰਦਾ ਹੈ। 
ਕਿਵੇਂ ਖਾਈਏ ਸੇਬ ਦੇ ਛਿਲਕੇ 
ਉਂਝ ਤਾਂ ਸੇਬ ਨੂੰ ਛਿਲਕੇ ਸਮੇਤ ਖਾਣ 'ਚ ਵੀ ਕੋਈ ਦਿੱਕਤ ਨਹੀਂ ਹੈ ਪਰ ਤੁਸੀਂ ਇਸ ਫਲ ਦੇ ਛਿਲਕਿਆਂ ਨੂੰ ਦਿਲ ਦੇ ਲਈ ਫਾਇਦੇਮੰਦ 'ਪੀਨਰ ਬਟਰ' (ਮੂੰਗਫਲੀ ਦੇ ਮੱਖਣ) 'ਚ ਵੀ ਡੁਬੋ ਕੇ ਖਾ ਸਕਦੇ ਹੋ। 


ਅਦਰਕ 
2003 ਦੀ ਇਕ ਰਿਪੋਰਟ ਮੁਤਾਬਕ ਅਦਰਕ ਦੇ ਛਿਲਕੇ 'ਚ ਘੱਟ ਤੋਂ ਘੱਟ 6 ਤਰ੍ਹਾਂ ਦੇ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੁੰਦੇ ਹਨ। ਛਿਲਕੇ ਉਤਾਰ ਕੇ ਇਨ੍ਹਾਂ ਦੀ ਵਰਤੋਂ ਕਰਨ ਨਾਲ ਬੁਢਾਪੇ ਦੇ ਲੱਛਣਾਂ ਨੂੰ ਰੋਕ ਕੇ ਅਤੇ ਦਿਲ ਦੀ ਰੱਖਿਆ ਕਰਨ ਵਾਲੇ ਤੱਤ ਸਾਨੂੰ ਮਿਲ ਨਹੀਂ ਪਾਂਦੇ ਹਨ। 
ਕਿਵੇਂ ਖਾਈਏ ਅਦਰਕ ਦੇ ਛਿਲਕੇ 
ਛਿਲਕਾ ਉਤਾਰੇ ਬਿਨਾਂ ਥੋੜ੍ਹੀ ਮਾਤਰਾ 'ਚ ਇਨ੍ਹਾਂ ਨੂੰ ਜੈਤੂਨ ਦੇ ਤੇਲ ਨਾਲ ਪਕਾ ਕੇ ਕਰਕੇ ਭੋਜਨ 'ਚ ਵਰਤੋਂ ਕੀਤੀ ਜਾ ਸਕਦੀ ਹੈ। 


ਆਲੂ 
ਆਲੂ ਦੇ ਛਿਲਕਿਆਂ ਦੇ ਸੇਵਨ ਤੋਂ ਦੁੱਗਣਾ ਪੋਸ਼ਣ ਮਿਲਦਾ ਹੈ। ਇਕ ਆਲੂ ਦੇ ਛਿਲਕੇ ਨਾਲ ਹੀ ਰੋਜ਼ਾਨਾ ਲੋੜ ਦਾ ਅੱਧਾ ਫਾਈਬਰ, ਪੋਟਾਸ਼ੀਅਮ, ਫਾਸਫੋਰਸ, ਆਇਰਨ, ਜ਼ਿੰਕ ਅਤੇ ਵਿਟਾਮਿਨ-ਸੀ ਮਿਲ ਜਾਂਦਾ ਹੈ। 
ਆਲੂਆਂ 'ਚ ਸੰਤਰਿਆਂ ਦੀ ਤੁਲਨਾ 'ਚ ਵਿਟਾਮਿਨ-ਸੀ ਦੀ ਮਾਤਰਾ ਵੱਧ ਹੁੰਦੀ ਹੈ। ਇਸ ਲਈ ਇਹ ਸਰਦੀ-ਜ਼ੁਕਾਮ ਨੂੰ ਦੂਰ ਕਰਨ 'ਚ ਵੀ ਮਦਦ ਕਰਦੇ ਹਨ। 
ਕਿਵੇਂ ਖਾਈਏ ਆਲੂ ਦੇ ਛਿਲਕੇ
ਆਲੂਆਂ ਦੇ ਛਿਲਕਿਆਂ ਨੂੰ ਥੋੜ੍ਹੇ ਜਿਹੇ ਜੈਤੂਨ ਦੇ ਤੇਲ 'ਚ ਭੁੰਨ ਕੇ ਤੁਸੀਂ ਖਾ ਸਕਦੇ ਹੋ। 


ਕੇਲੇ 
ਤਾਇਵਾਨ ਦੇ ਇਕ ਅਧਿਐਨ ਮੁਤਾਬਕ ਕੇਲੇ ਦੇ ਛਿਲਕਿਆਂ 'ਚ ਮੌਜੂਦ ਸੈਰੋਟੋਨਿਨ ਨਾਮਕ ਹਾਰਮੋਨ ਮੌਜੂਦ ਹੁੰਦੇ ਹਨ ਜੋ ਤਣਾਅ ਨੂੰ ਦੂਰ ਕਰ ਸਕਦੇ ਹਨ। ਇਸ 'ਚ ਮੌਜੂਦ ਲਿਊਟੇਸ਼ਨ ਨਾਮਕ ਆਕਸੀਡੈਂਟ ਵੀ ਹੁੰਦਾ ਹੈ ਜੋ ਸੂਰਜ ਦੀਆਂ ਪੈਰਾਬੈਂਗਨੀ ਕਿਰਨਾਂ ਤੋਂ ਰੱਖਿਆ ਕਰਕੇ ਅੱਖਾਂ ਦੀ ਰੇਟੀਨਾ ਨੂੰ ਸਿਹਤਮੰਦ ਰੱਖਦਾ ਹੈ। 
ਕਿਵੇਂ ਖਾਈਵੇ ਕੇਲੇ ਦੇ ਛਿਲਕੇ 
ਅਧਿਐਨ ਕਰਨ ਵਾਲੀ ਟੀਮ ਦੀ ਸਲਾਹ ਹੈ ਕਿ ਕੇਲੇ ਦੇ ਛਿਲਕਿਆਂ ਨੂੰ 10 ਮਿੰਟਾਂ ਲਈ ਉਬਾਲ ਕੇ ਉਸ ਦੇ ਪਾਣੀ ਨੂੰ ਠੰਡਾ ਕਰਕੇ ਪੀਓ। ਦੂਜਾ ਤਰੀਕਾ ਇਹ ਵੀ ਹੈ ਕਿ ਇਸ ਦੇ ਛਿਲਕੇ ਬਾਕੀ ਫਲਾਂ ਦੇ ਨਾਲ ਜੂਸ 'ਚ ਪਾ ਕੇ ਵੀ ਪੀ ਸਕਦੇ ਹੋ।

shivani attri

This news is Content Editor shivani attri