ਦੀਵਾਲੀ ''ਤੇ ਮਾਂ ਲਕਸ਼ਮੀ ਜੀ ਦੀ ਇਸ ਖ਼ਾਸ ਪੂਜਾ ਨਾਲ ਨਹੀਂ ਰਹੇਗੀ ਪੈਸਿਆਂ ਦੀ ਕੋਈ ਘਾਟ, ਦੂਰ ਹੋਵੇਗੀ ਹਰ ਸਮੱਸਿਆ

11/03/2021 3:10:07 PM

ਜਲੰਧਰ (ਬਿਊਰੋ) — ਹਿੰਦੂ ਧਰਮ 'ਚ ਦੀਵਾਲੀ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਹਰ ਸਾਲ ਕੱਤਕ ਮਹੀਨੇ ਦੀ ਮੱਸਿਆ ਤਿਥੀ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੀਵਾਲੀ ਦੇ ਪਾਵਨ ਦਿਨ ਭਗਵਾਨ ਗਣੇਸ਼ ਜੀ ਤੇ ਮਾਤਾ ਲਕਸ਼ਮੀ ਜੀ ਦੀ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਮਾਤਾ ਲਕਸ਼ਮੀ ਜੀ ਦੀ ਪੂਜਾ ਕਰਨ ਨਾਲ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ। ਮਾਂ ਲਕਸ਼ਮੀ ਜੀ ਧਨ ਦੀ ਦੇਵੀ ਹੁੰਦੀ ਹੈ। ਜੇਕਰ ਤੁਸੀਂ ਮਾਂ ਲਕਸ਼ਮੀ ਨੂੰ ਖੁਸ਼ ਕਰਨ ਦੇ ਕੁਝ ਉਪਾਅ ਜਾਣ ਲਵੋ ਤਾਂ ਤੁਹਾਨੂੰ ਧਨ ਦੀ ਕਦੇ ਕਮੀ ਨਹੀਂ ਹੋਵੇਗੀ।

ਮਾਂ ਲਕਸ਼ਮੀ ਜੀ ਨੂੰ ਖੁਸ਼ ਕਰਨ ਦੇ ਉਪਾਅ :-
1. ਧਨ ਦੀ ਦੇਵੀ ਮਾਂ ਲਕਸ਼ਮੀ ਦੀ ਪੂਜਾ ਕਰਨ ਨਾਲ ਕੋਰੜਪਤੀ ਬਣ ਜਾਂਦੇ ਹਨ। ਜਿਹੜੇ ਲੋਕ ਮਾਂ ਲਕਸ਼ਮੀ ਦੀ ਸੱਚੇ ਮਨ ਨਾਲ ਪੂਜਾ ਕਰਦੇ ਹਨ, ਉਨ੍ਹਾਂ ਦੇ ਘਰ 'ਚ ਕਦੇ ਵੀ ਧਨ ਦੀ ਕਮੀ ਨਹੀਂ ਹੁੰਦੀ।

2. ਸ਼ੁੱਕਰ ਗ੍ਰਹਿ ਦਾ ਸਾਡੇ ਜੀਵਨ 'ਚ ਬਹੁਤ ਮਹੱਤਵ ਹੁੰਦਾ ਹੈ, ਇਸ ਲਈ ਸ਼ੁੱਕਰ ਗ੍ਰਹਿ ਨੂੰ ਸੰਤੁਸ਼ਟ ਕਰਨ ਲਈ ਮਾਤਾ ਲਕਸ਼ਮੀ ਦੀ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਰੋਜ਼ਾਨਾ ਪੂਜਾ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਕਾਫ਼ੀ ਲਾਭ ਮਿਲੇਗਾ।

3. ਜੇਕਰ ਤੁਸੀਂ ਧਨ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਨਹਾਉਣ ਤੋਂ ਪਹਿਲਾਂ ਨਹਾਉਣ ਵਾਲੇ ਪਾਣੀ 'ਚ ਚੰਦਨ ਮਿਲ ਕੇ ਉਸ ਪਾਣੀ ਨਾਲ ਹੀ ਇਸ਼ਨਾਨ ਕਰੋ।

4. ਸ਼ੁੱਕਰਵਾਰ ਦੇ ਦਿਨ ਦਾ ਚੰਗਾ ਲਾਭ ਪਾਉਣ ਲਈ ਚਾਂਦੀ, ਚਾਵਲ, ਦੁੱਧ, ਦਹੀਂ, ਸਫੈਦ ਚੰਦਨ, ਸਫੈਦ ਕੱਪੜੇ ਤੇ ਖੁਸ਼ਬੂਦਾਰ ਚੀਜ਼ਾਂ ਕਿਸੇ ਪੰਡਿਤ ਦੀ ਪਤਨੀ ਨੂੰ ਦਾਨ ਕਰੋ।

5. ਅੱਜ ਦੇ ਦਿਨ ਗਾਂ ਨੂੰ ਆਟਾ ਖਿਵਾਓ ਤੇ ਦੁੱਧ ਨਾਲ ਬਣੀਆਂ ਚੀਜ਼ਾਂ ਦਾ ਹੀ ਦਾਨ ਕਰੋ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਖੁਦ ਉਨ੍ਹਾਂ ਸਫੈਦ ਚੀਜ਼ਾਂ ਦਾ ਗ੍ਰਹਿਣ ਨਹੀਂ ਕਰਨਾ।

6. ਜੇਕਰ ਤੁਹਾਡੇ ਘਰ 'ਚ ਕੋਈ ਆਰਥਿਕ ਸੰਕਟ ਹੈ ਤਾਂ ਉਸ ਦੇ ਉਪਾਅ ਲਈ 21 ਕੰਨਿਆਂ ਨੂੰ ਖੀਰ ਤੇ ਮਿਸ਼ਰੀ ਖਵਾਉਣਾ ਕਾਫੀ ਲਾਭਦਾਇਕ ਹੁੰਦਾ ਹੈ ਅਤੇ ਕਿਸੇ ਸੁਹਾਗਨ ਮਹਿਲਾ ਨੂੰ ਸ਼ਿੰਗਾਰ ਦੀਆਂ ਚੀਜ਼ਾਂ ਦੇਣੀਆਂ ਬਹੁਤ ਸ਼ੁੱਭ ਮੰਨੀਆਂ ਜਾਂਦੀਆਂ ਹਨ।
 
ਮਾਤਾ ਲਕਸ਼ਮੀ ਜੀ ਚੜ੍ਹਾਓ ਇਹ ਖ਼ਾਸ ਫੁੱਲ :-
:- ਫਕੀਰ ਤੋਂ ਅਮੀਰ ਬਣਨ ਲਈ ਮੋਗਰੇ ਦੇ ਫੁੱਲ ਚੜ੍ਹਾਓ।
:- ਸੁੱਖ ਦੀ ਪ੍ਰਾਪਤੀ ਲਈ ਗੁਲਾਬ ਦੇ ਫੁੱਲ ਚੜ੍ਹਾਓ।
:- ਕੇਵੜੇ ਦੇ ਫੁੱਲ ਮਾਤਾ ਲਕਸ਼ਮੀ ਨੂੰ ਚੜ੍ਹਾਉਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ।
:- ਚੰਦਨ ਦੇ ਫੁੱਲ ਚੜ੍ਹਾਉਣ ਨਾਲ ਚੰਗੀ ਕਿਸਮਤ 'ਚ ਵਾਧਾ ਹੁੰਦਾ ਹੈ।
:- ਸ਼ੁਕਲ ਪੱਖ 'ਚ ਪੈਣ ਵਾਲੇ ਸ਼ੁੱਕਰਵਾਰ ਨੂੰ ਲਕਸ਼ਮੀ ਦੇ ਮੰਦਰ 'ਚ ਸੋਲ੍ਹਾਂ ਸ਼ਿੰਗਾਰ ਦਾ ਸਾਮਾਨ ਭੇਟ ਕਰੋ। ਪਤੀ-ਪਤਨੀ ਦੇ ਜੀਵਨ 'ਚ ਪਿਆਰ ਵਧੇਗਾ ਅਤੇ ਘਰ 'ਚ ਲਕਸ਼ਮੀ ਦੀ ਕਿਰਪਾ ਬਣੀ ਰਹੇਗੀ।

ਸਜਾਵਟ 'ਚ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ
ਸਵਾਸਤਿਕ : ਘਰ ਦੇ ਮੁੱਖ ਦਰਵਾਜ਼ੇ 'ਤੇ ਸਵਾਸਤਿਕ ਲਗਾਉਣਾ ਬਹੁਤ ਸ਼ੁਭ ਹੁੰਦਾ ਹੈ। ਇਸ ਨਾਲ ਸਾਲ ਭਰ ਘਰ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ। ਹੋ ਸਕੇ ਤਾਂ ਦਰਵਾਜ਼ੇ 'ਤੇ ਚਾਂਦੀ ਦਾ ਸਵਾਸਤਿਕ ਲਗਾਓ। ਜੇਕਰ ਇਹ ਸੰਭਵ ਨਹੀਂ ਹੈ ਤਾਂ ਰੋਲੀ ਤੋਂ ਸਵਾਸਤਿਕ ਬਣਾ ਲਓ। ਇਸ ਨਾਲ ਨਕਾਰਾਤਮਕਤਾ ਵੀ ਘਰ 'ਚ ਦਾਖਲ ਨਹੀਂ ਹੁੰਦੀ।

ਲਕਸ਼ਮੀ ਜੀ ਦੇ ਪੈਰ : ਦੀਵਾਲੀ ਦੇ ਖ਼ਾਸ ਮੌਕੇ 'ਤੇ ਘਰ ਦੇ ਮੁੱਖ ਗੇਟ 'ਤੇ ਲਕਸ਼ਮੀ ਜੀ ਦੇ ਪੈਰ ਜ਼ਰੂਰ ਲਗਾਓ। ਧਿਆਨ ਰੱਖੋ ਕਿ ਪੌੜੀਆਂ ਦਾ ਮੂੰਹ ਘਰ ਦੇ ਅੰਦਰ ਵੱਲ ਹੋਵੇ। ਅਜਿਹਾ ਕਰਨਾ ਬਹੁਤ ਸ਼ੁਭ ਹੁੰਦਾ ਹੈ ਅਤੇ ਦੇਵੀ ਲਕਸ਼ਮੀ ਜੀ ਸਾਲ ਭਰ ਘਰ 'ਚ ਵਾਸ ਕਰਦੀ ਹੈ।

ਚੌਮੁਖੀਆ ਦੀਵਾ : ਦੀਵਾਲੀ ਦੇ ਸਮੇਂ ਘਰ ਦੇ ਦਰਵਾਜ਼ੇ 'ਤੇ ਚਾਰ ਮੂੰਹ ਵਾਲਾ ਦੀਵਾ ਜ਼ਰੂਰ ਜਗਾਉਣਾ ਚਾਹੀਦਾ ਹੈ। ਇਸ ਨਾਲ ਘਰ ਦੀ ਨਕਾਰਾਤਮਕ ਊਰਜਾ ਖ਼ਤਮ ਹੋ ਜਾਵੇਗੀ ਅਤੇ ਘਰ 'ਚ ਖੁਸ਼ਹਾਲੀ ਆਵੇਗੀ।

ਤੋਰਨ : ਭਾਵੇਂ ਤੁਸੀਂ ਸਜਾਵਟ ਲਈ ਤਾਜ਼ੇ ਫੁੱਲ ਜਾਂ ਪਲਾਸਟਿਕ ਦੇ ਫੁੱਲਾਂ ਦੀ ਵਰਤੋਂ ਕਰ ਰਹੇ ਹੋ ਪਰ ਅੰਬ ਅਤੇ ਕੇਲੇ ਦੀਆਂ ਪੱਤੀਆਂ ਦੀ ਤੋਰਨ ਨੂੰ ਘਰ ਦੇ ਮੁੱਖ ਗੇਟ 'ਤੇ ਲਗਾਉਣਾ ਨਾ ਭੁੱਲੋ। ਹੋ ਸਕੇ ਤਾਂ ਇਸ ਤਾਲੇ ਨੂੰ ਪੰਜ ਦਿਨਾਂ ਤੱਕ ਲਗਾ ਕੇ ਰੱਖੋ।

ਰੰਗੋਲੀ : ਰੰਗੋਲੀ ਘਰ ਦੇ ਬਾਹਰ ਸਜਾਵਟ ਅਤੇ ਸੁੰਦਰਤਾ ਲਈ ਬਣਾਈ ਜਾਂਦੀ ਹੈ ਪਰ ਇਸ ਦੀ ਮਹੱਤਤਾ ਸੁੰਦਰਤਾ ਤੋਂ ਵੱਧ ਹੈ। ਘਰ 'ਚ ਖੁਸ਼ਹਾਲੀ ਲਿਆਉਣ ਲਈ ਰੰਗੋਲੀ ਦੇ ਕੋਲ ਪਾਣੀ ਨਾਲ ਭਰਿਆ ਫੁੱਲਦਾਨ ਰੱਖੋ।

ਲਕਸ਼ਮੀ ਪੂਜਾ ਸ਼ੁੱਭ ਮਹੂਰਤ
ਮੱਸਿਆ ਤਿਥੀ 4 ਨਵੰਬਰ ਨੂੰ ਸਵੇਰੇ 6.6 ਤੋਂ ਆਰੰਭ ਹੋ ਕੇ 5 ਨਵੰਬਰ ਨੂੰ ਸਵੇਰੇ 2.44 'ਤੇ ਸਮਾਪਤ ਹੋਵੇਗੀ। ਦੀਵਾਲੀ 'ਤੇ ਲਕਸ਼ਮੀ ਪੂਜਨ ਮਹੂਰਤ ਸ਼ਾਮ 6.10 ਤੋਂ ਰਾਤ 8.6 ਤਕ ਹੈ। ਦਫ਼ਤਰਾਂ ਅਤੇ ਕਾਰਖ਼ਾਨਿਆਂ ਆਦਿ 'ਚ ਲਕਸ਼ਮੀ ਪੂਜਨ ਦਾ ਸਮਾਂ ਦੁਪਹਿਰ 3.9 ਤੋਂ 4.35 ਤੱਕ ਰਹੇਗਾ। ਇਸ ਸਮੇਂ ਪੂਜਾ ਕਰਨ ਨਾਲ ਉਸ ਸਥਾਨ 'ਤੇ ਲਕਸ਼ਮੀ ਜੀ ਦਾ ਵਾਸ ਹੋਵੇਗਾ।


sunita

Content Editor

Related News