ਪੰਜਾਬ ’ਚ ‘ਆਪ੍ਰੇਸ਼ਨ ਲੋਟਸ’ ਅੱਜ ਤੋਂ ਸ਼ੁਰੂ, ਭਾਜਪਾ ਦਾ ਪਹਿਲਾ ਨਿਸ਼ਾਨਾ ਕਾਂਗਰਸ

09/20/2022 1:29:09 PM

ਜਲੰਧਰ (ਨਰਿੰਦਰ ਮੋਹਨ) : ਭਾਜਪਾ ਦਾ ‘ਆਪ੍ਰੇਸ਼ਨ ਲੋਟਸ’ ਅੱਜ ਤੋਂ ਪੰਜਾਬ ’ਚ ਸ਼ੁਰੂ ਹੋ ਗਿਆ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਨੇਤਾਵਾਂ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਇਨ੍ਹਾਂ ਆਗੂਆਂ ਦੀ ਪੰਜਾਬ ’ਚ ਭਗਵਾਕਰਨ ਦੀ ਡਿਊਟੀ ਲੱਗ ਗਈ ਹੈ।ਪਿਛਲੇ ਕੁਝ ਦਿਨਾਂ ਤੋਂ ਕੈਪਟਨ ਦੀ ਕਾਂਗਰਸ ਦੇ ਨਿਰਾਸ਼ ਆਗੂਆਂ ਨਾਲ ਨਿੱਜੀ ਤੌਰ ’ਤੇ ਅਤੇ ਮੋਬਾਇਲ ’ਤੇ ਗੱਲਬਾਤ ਜਾਰੀ ਸੀ। ਸੂਤਰਾਂ ਨੇ ਦੱਸਿਆ ਕਿ ਭਾਜਪਾ ਦਾ ਪਹਿਲਾ ਨਿਸ਼ਾਨਾ ਕਾਂਗਰਸ ਹੀ ਹੈ। ਸਾਲ 2024 ਦੀਆਂ ਲੋਕ ਸਭਾ ਚੋਣਾਂ 'ਚ ਜੇਕਰ ਪੰਜਾਬ ’ਚ ‘ਆਪ’ ਸਰਕਾਰ ਆਪਣੀ ਭੂਮਿਕਾ ਨਿਭਾਉਣ ’ਚ ਨਾਕਾਮ ਰਹਿੰਦੀ ਹੈ ਤਾਂ ਇਹ ਭਵਿੱਖ ’ਚ ਸੋਚਣ ਵਾਲੀ ਗੱਲ ਹੈ।

ਇਹ ਖ਼ਬਰ ਵੀ ਪੜ੍ਹੋ :ਪੰਜਾਬ ਸਰਕਾਰ ਪਰਾਲੀ ਨਾ ਸਾੜਨ ਨੂੰ ਲੈ ਕੇ ਸ਼ੁਰੂ ਕਰੇਗੀ ‘ਮੈਗਾ’ ਜਾਗਰੂਕਤਾ ਮੁਹਿੰਮ

ਕਾਂਗਰਸ ਦੇ ਦਰਜਨਾਂ ਆਗੂਆਂ ਦੀ ਭਾਜਪਾ ’ਚ ਸ਼ਾਮਲ ਹੋਣ ਦੀ ਤਿਆਰੀ ਹੈ। ਭਾਜਪਾ ’ਚ ਇਕ ਚੋਟੀ ਦੇ ਆਗੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕਾਂਗਰਸ ’ਚ ਜੋ ਜ਼ਿਆਦਾ ਰੌਲਾ ਪਾ ਰਹੇ ਹਨ, ਉਹ ਵੀ ਭਾਜਪਾ ਦੇ ਸੰਪਰਕ ’ਚ ਹਨ।ਭਾਜਪਾ ’ਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਨੇ ਕਾਂਗਰਸ ਦੇ ਨਿਰਾਸ਼ ਆਗੂਆਂ ਦੀਆਂ ਸੂਚੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਕ-ਇਕ ਕਰ ਕੇ ਨਿਰਾਸ਼ ਕਾਂਗਰਸੀ ਆਗੂਆਂ ਨੂੰ ਫੋਨ ਕੀਤੇ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਚਾਹ ’ਤੇ ਬੁਲਾਇਆ ਜਾ ਰਿਹਾ ਸੀ। ਇਕ ਦਿਨ ਪਹਿਲਾਂ ਹੀ ਕਾਂਗਰਸੀ ਆਗੂ, ਸਾਬਕਾ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਨਾਲ ਪਟਿਆਲਾ ’ਚ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਹੋਈ।ਇਕ ਗੱਲਬਾਤ ਦੌਰਾਨ ਕੇ. ਪੀ. ਨੇ ਕੈਪਟਨ ਨਾਲ ਹੋਈ ਮੁਲਾਕਾਤ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਹਾਂ ਜਾਂ ਨਾਂਹ ਕੁਝ ਨਹੀਂ ਕਿਹਾ, ਪਰ ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ’ਚ ਸੰਸਕ੍ਰਿਤੀ ਬਦਲ ਚੁੱਕੀ ਹੈ। ਈਮਾਨਦਾਰ ਅਤੇ ਵਫ਼ਾਦਾਰ ਲੋਕਾਂ ਦੀ ਇੱਜ਼ਤ ਨਹੀਂ ਰਹੀ।

ਇਹ ਖ਼ਬਰ ਵੀ ਪੜ੍ਹੋ : ਸ਼ੰਘਾਈ ਸਹਿਯੋਗ ਸੰਗਠਨ ’ਚ ਭਾਰਤ ਦੀ ਭੂਮਿਕਾ ਦੇ ਕੀ ਹਨ ਮਾਇਨੇ

ਸੁਨੀਲ ਜਾਖੜ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਜ਼ਿਲ੍ਹਾ ਫਾਜ਼ਿਲਕਾ ’ਚ ਕਾਂਗਰਸ ਦਾ ਲੱਕ ਟੁੱਟ ਚੁੱਕਾ ਹੈ। ਕਾਂਗਰਸ ਜ਼ਿਲ੍ਹਾ ਫਾਜ਼ਿਲਕਾ ’ਚ ਅਤੇ ਹਲਕਾ ਮੌੜ ’ਚ ਆਪਣਾ ਦਬਦਬਾ ਨਹੀਂ ਬਣਾ ਸਕੀ ਹੈ। ਸੁਨੀਲ ਜਾਖੜ ਦੇ ਭਤੀਜੇ ਅਤੇ ਅਬੋਹਰ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤੇ ਵਿਧਾਇਕ ਸੰਦੀਪ ਜਾਖੜ ਨੂੰ ਕਾਂਗਰਸ ਗੱਲਾਂ ਹੀ ਗੱਲਾਂ ’ਚ ਧਮਕਾ ਤਾਂ ਰਹੀ ਹੈ ਪਰ ਵਿਧਾਇਕ ਦੇ ਵਿਰੁੱਧ ਕਿਸੇ ਪ੍ਰਕਾਰ ਦੀ ਕਾਰਵਾਈ ਕਰਨ ਦੀ ਸ਼ਕਤੀ ਕਾਂਗਰਸ ’ਚ ਨਹੀਂ ਹੈ। ਅਬੋਹਰ ’ਚ ਨਗਰ ਨਿਗਮ ’ਚ ਕਾਂਗਰਸ ਦੀ ਬਾਡੀ ਵੀ ਹੈ ਪਰ ਅਸਲ ’ਚ ਇਹ ਬਾਡੀ ਕਾਂਗਰਸ ਨਾਲ ਨਹੀਂ ਸਗੋਂ ਜਾਖੜ ਪਰਿਵਾਰ ਨਾਲ ਜੁੜੀ ਹੈ।

ਇਹ ਖ਼ਬਰ ਵੀ ਪੜ੍ਹੋ : PM ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ ’ਤੇ ਹੋਈ ਚਰਚਾ

ਅਬੋਹਰ ’ਚ ਜਾਖੜ ਸਮਰਥਕਾਂ ਦੇ ਘਰਾਂ ’ਤੋਂ ਕਾਂਗਰਸ ਦੇ ਝੰਡੇ ਉਤਰ ਗਏ ਹਨ। ਵੱਧ ਜਾਂ ਘੱਟ ਅਜਿਹੀ ਸਥਿਤੀ ਫਾਜ਼ਿਲਕਾ ’ਚ ਵੀ ਹੈ। ਪੰਜਾਬ ਦੇ ਜ਼ਿਲ੍ਹਾ ਸੰਗਰੂਰ, ਅੰਮ੍ਰਿਤਸਰ, ਬਠਿੰਡਾ, ਧੂਰੀ, ਲੁਧਿਆਣਾ ਤੋਂ ਵੀ ਕਾਂਗਰਸ ਦੇ ਆਗੂਆਂ ਦੀਆਂ ਮੀਟਿੰਗਾਂ ਭਾਜਪਾ ਆਗੂਆਂ ਨਾਲ ਹੋ ਰਹੀਆਂ ਹਨ। ਕੈਪਟਨ ਆਪਣੀ ਪੁਰਾਣੀ ਟੀਮ ਨੂੰ ਭਾਜਪਾ ਨਾਲ ਜੋੜਨ ਦੀ ਕੋਸ਼ਿਸ਼ ’ਚ ਹਨ। ਬੇਸ਼ੱਕ ਕੈਪਟਨ ਦਿੱਲੀ ’ਚ ਭਾਜਪਾ ’ਚ ਸ਼ਾਮਲ ਹੋਣ ਗਏ ਸਨ ਪਰ ਪਿੱਛੇ ਤੋਂ ਉਸ ਦਾ ਹੋਮ-ਵਰਕ ਜਾਰੀ ਰਿਹਾ। ਇਹ ਹੋਮ-ਵਰਕ ਸਾਲ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਹੈ, ਜਿਸ ’ਚ ਮੁੱਖ ਤੌਰ ’ਤੇ ਸਿੱਖਾਂ ਨੂੰ ਭਾਜਪਾ ਨਾਲ ਜੋੜਨਾ ਹੈ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News