ਪੋਸਟ ਆਫਿਸ ਦੀ ਇਸ ਸਕੀਮ 'ਚ ਨਿਵੇਸ਼ ਕਰਨਾ ਹੈ ਫਾਇਦੇ ਦਾ ਸੌਦਾ, ਜਾਣੋ ਜ਼ਰੂਰੀ ਗੱਲਾਂ

05/11/2019 12:22:31 PM

ਨਵੀਂ ਦਿੱਲੀ—ਭਾਰਤੀ ਡਾਕ (ਇੰਡੀਆ ਪੋਸਟ) ਡਾਕ ਸੇਵਾਵਾਂ ਦੇ ਇਲਾਵਾ ਵੱਖ-ਵੱਖ ਵਿਆਜ ਦਰਾਂ ਦੇ ਨਾਲ ਕਈ ਸੇਵਿੰਗ ਸਕੀਮ ਦੀ ਵੀ ਪੇਸ਼ਕਸ਼ ਕਰਦਾ ਹੈ। ਪੋਸਟ ਆਫਿਸ ਦੀ ਸੇਵਿੰਗ ਸਕੀਮ 'ਤੇ ਵਿਆਜ ਦਰਾਂ ਸਰਕਾਰ ਦੀ ਸਮਾਲ ਸੇਵਿੰਗ ਸਕੀਮ 'ਤੇ ਲਾਗੂ ਵਿਆਜ ਦਰਾਂ ਦੇ ਹਿਸਾਬ ਨਾਲ ਮਿਲਦੀ ਹੈ ਜਿਨ੍ਹਾਂ 'ਚ ਤਿਮਾਹੀ ਆਧਾਰ 'ਤੇ ਬਦਲਾਅ ਕੀਤਾ ਜਾਂਦਾ ਹੈ। ਇੰਡੀਆ ਪੋਸਟ ਵਲੋਂ ਪੇਸ਼ ਦੀ ਆਉਣ ਵਾਲੀ ਇਕ ਸੇਵਿੰਗ ਸਕੀਮ ਟਾਈਮ ਡਿਪਾਜਿਟ ਜਾਂ ਫਿਕਸਡ ਡਿਪਾਜਿਟ ਅਕਾਊਂਟ ਹੈ। ਟਾਈਮ ਡਿਪਾਜਿਟ ਅਕਾਊਂਟ 'ਤੇ ਵਿਆਜ ਦਰ ਸਾਲਾਨਾ ਭੁਗਤਾਨ ਹੈ ਪਰ ਇਸ ਦੀ ਗਣਨਾ ਤਿਮਾਹੀ ਆਧਾਰ 'ਤੇ ਕੀਤੀ ਜਾਂਦੀ ਹੈ।
ਪੋਸਟ ਆਫਿਸ ਫਿਕਸਡ ਡਿਪਾਜਿਟ ਅਕਾਊਂਟ ਦੇ ਬਾਰੇ 'ਚ ਜਾਣਨ ਵਾਲੀਆਂ ਇਹ 5 ਗੱਲਾਂ
ਅਕਾਊਂਟ ਓਪਨਿੰਗ—ਪੋਸਟ ਆਫਿਸ ਫਿਕਸਡ ਡਿਪਾਜਿਟ ਅਕਾਊਂਟ ਕੋਈ ਵੀ ਵਿਅਕਤੀ ਚੈੱਕ ਜਾਂ ਨਕਦ ਦੇ ਰਾਹੀਂ ਖੋਲ੍ਹ ਸਕਦਾ ਹੈ। ਸਰਕਾਰੀ ਅਕਾਊਂਟ 'ਚ ਜਦੋਂ ਚੈੱਕ ਦੀ ਪ੍ਰਾਪਤੀ ਦੀ ਤਾਰੀਕ ਹੋਵੇਗੀ ਉੱਧਰ ਅਕਾਊਂਟ ਖੋਲ੍ਹਣ ਦੀ ਤਾਰੀਕ ਹੋਵੇਗੀ।
ਅਮਾਊਂਟ—ਅਕਾਊਂਟ ਖੋਲ੍ਹਣ ਲਈ ਜ਼ਰੂਰੀ ਨਿਊਨਤਮ ਰਾਸ਼ੀ 200 ਰੁਪਏ ਹੈ ਜੋ ਕਿ ਇਸ ਦੀ ਗੁਣਕਾਂ 'ਚ ਹੋਣੀ ਚਾਹੀਦੀ। ਭਾਰਤੀ ਡਾਕ ਦੇ ਮੁਤਾਬਕ ਇਸ ਦੀ ਕੋਈ ਵੀ ਅਧਿਕਤਮ ਸੀਮਾ ਨਹੀਂ ਹੈ। 
ਵਿਆਜ ਦਰ ਅਤੇ ਸਮਾਂ—ਪੋਸਟ ਆਫਿਸ ਫਿਕਸਡ ਡਿਪਾਜਿਟ ਅਕਾਊਂਟ ਦਾ ਸਮਾਂ 1-5 ਸਾਲਾਂ ਦਾ ਹੈ। ਇਸ ਅਕਾਊਂਟ 'ਚ 7 ਫੀਸਦੀ ਤੋਂ 7.8 ਫੀਸਦੀ ਦੇ ਵਿਚਕਾਰ ਵਿਆਜ ਦਰ ਨਾਲ ਗਰੋਥ ਮਿਲਦੀ ਹੈ। ਇੰਡੀਆ ਪੋਸਟ ਦੀ ਵੈੱਬਸਾਈਟ ਮੁਤਾਬਕ ਵਿਆਜ ਦਰਾਂ ਸਮੇਂ ਦੇ ਹਿਸਾਬ ਨਾਲ ਇਸ ਤਰ੍ਹਾਂ ਹਨ।
ਇਨਕਮ ਟੈਕਸ ਬੈਨੀਫਿਟ—5 ਸਾਲ ਦੇ ਸਮੇਂ ਵਾਲੇ ਫਿਕਸਡ ਡਿਪਾਜਿਟ ਅਕਾਊਂਟ 'ਚ ਜਮ੍ਹਾ ਕਰਨ 'ਤੇ ਆਮਦਨ ਟੈਕਸ ਐਕਟ 1961 ਦੀ ਧਾਰਾ 80ਸੀ ਦੇ ਤਹਿਤ ਇਨਕਮ ਟੈਕਸ 'ਚ ਛੋਟ ਲਈ ਦਾਅਵਾ ਕੀਤਾ ਜਾ ਸਕਦਾ ਹੈ। 
ਹੋਰ ਸੁਵਿਧਾਵਾਂ—ਅਕਾਊਂਟ ਨੂੰ ਇਕ ਨਾਬਾਲਗ ਦੇ ਨਾਂ ਨਾਲ ਖੋਲ੍ਹਿਆ ਜਾ ਸਕਦਾ ਹੈ। ਦੋ ਬਾਲਗਾਂ ਦੀ ਵਲੋਂ ਜੁਆਇੰਟ ਅਕਾਊਂਟ ਦੇ ਤੌਰ 'ਤੇ ਖੋਲ੍ਹਿਆ ਜਾ ਸਕਦਾ ਹੈ। ਇਸ ਦੇ ਨਾਲ ਇਸ ਅਕਾਊਂਟ 'ਚ ਅਕਾਊਂਟ ਖੋਲ੍ਹਦੇ ਸਮੇਂ ਅਤੇ ਉਸ ਦੇ ਬਾਅਦ 'ਚ ਨੋਮੀਨੇਸ਼ਨ ਦੀ ਸੁਵਿਧਾ ਵੀ ਮਿਲਦੀ ਹੈ।
ਸਮਾਂ ਇਕ ਸਾਲ ਫਿਕਸਡ ਡਿਪਾਜਿਟ, ਵਿਆਜ-7.00 ਫੀਸਦੀ
ਸਮਾਂ ਦੋ ਸਾਲ ਫਿਕਸਡ ਡਿਪਾਜਿਟ, ਵਿਆਜ- 7.00 ਫੀਸਦੀ
ਸਮਾਂ ਤਿੰਨ ਸਾਲ ਫਿਕਸਡ ਡਿਪਾਜਿਟ, ਵਿਆਜ-7.00 ਫੀਸਦੀ
ਸਮਾਂ 5 ਸਾਲ ਫਿਕਸਡ ਡਿਪਾਜਿਟ, ਵਿਆਜ-7.80 ਫੀਸਦੀ


Aarti dhillon

Content Editor

Related News