ਜ਼ਿਬ੍ਰਾਲਟਰ ਨੇ 2 ਭਾਰਤੀਆਂ ਨੂੰ ਹਿਰਾਸਤ 'ਚ ਲੈਣ ਦੀ ਕੀਤੀ ਪੁਸ਼ਟੀ

Saturday, Jul 13, 2019 - 02:47 AM (IST)

ਜ਼ਿਬ੍ਰਾਲਟਰ ਨੇ 2 ਭਾਰਤੀਆਂ ਨੂੰ ਹਿਰਾਸਤ 'ਚ ਲੈਣ ਦੀ ਕੀਤੀ ਪੁਸ਼ਟੀ

ਲੰਡਨ - ਰਾਇਲ ਜ਼ਿਬ੍ਰਾਲਟਰ ਪੁਲਸ ਨੇ ਸੀਰੀਆ ਖਿਲਾਫ ਲਾਈਆਂ ਗੀਆਂ ਯੂਰਪੀ ਸੰਘ ਦੀਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਸ਼ੱਕ 'ਚ 2 ਭਾਰਤੀ ਲੋਕਾਂ ਨੂੰ ਹਿਰਾਸਤ 'ਚ ਲਏ ਜਾਣ ਦੀ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਗਈ। ਇਸ ਦੇ ਨਾਲ ਇਹ ਵੀ ਆਖਿਆ ਗਿਆ ਕਿ ਉਨ੍ਹਾਂ ਨੂੰ ਦੂਤਘਰ ਦੀ ਮਦਦ ਮੁਹੱਈਆ ਕੀਤੀ ਜਾ ਰਹੀ ਹੈ।
ਜ਼ਿਬ੍ਰਾਲਟਰ ਸਪੇਨ ਦੇ ਤੱਟ 'ਤੇ ਸਥਿਤ ਇਕ ਬ੍ਰਿਟਿਸ਼ ਖੇਤਰ ਹੈ। ਜ਼ਿਬ੍ਰਾਲਟਰ ਪੁਲਸ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਨੂੰ ਹਿਰਾਸਤ 'ਚ ਲਏ ਜਾਣ ਦੀ ਜਾਣਕਾਰੀ ਬ੍ਰਿਟੇਨ ਸਥਿਤ ਭਾਰਤੀ ਦੂਤਘਰ ਨੂੰ ਦੇ ਦਿੱਤੀ ਗਈ ਹੈ। ਇਸ ਵਿਚਾਲੇ, ਜ਼ਿਬ੍ਰਾਲਟਰ ਤੋਂ ਹਾਸਲ ਏ. ਐੱਫ. ਪੀ. ਦੀ ਇਕ ਖਬਰ ਮੁਤਾਬਕ ਜ਼ਿਬ੍ਰਾਲਟਰ ਪੁਲਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਕ ਜ਼ਬਤ ਈਰਾਨੀ ਟੈਂਕਰ ਤੋਂ 2 ਹੋਰ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਦਿਨ ਪਹਿਲਾਂ ਜਹਾਜ਼ ਦੇ ਕੈਪਟਨ ਅਤੇ ਚੀਫ ਆਫਿਸਰ ਨੂੰ ਹਿਰਾਸਤ 'ਚ ਲਿਆ ਗਿਆ ਸੀ। ਇਕ ਬਿਆਨ 'ਚ ਦੱਸਿਆ ਗਿਆ ਹੈ ਕਿ ਇਹ ਚਾਰੋਂ ਭਾਰਤੀ ਨਾਗਰਿਕ ਹਨ। ਇਨ੍ਹਾਂ ਸਾਰਿਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।


author

Khushdeep Jassi

Content Editor

Related News