ਅਮਰੀਕਾ : ਤੂਫ਼ਾਨ ਨੇ ਮਚਾਈ ਭਾਰੀ ਤਬਾਹੀ, 6 ਲੋਕਾਂ ਦੀ ਮੌਤ ਤੇ ਅਰਬਾਂ ਡਾਲਰ ਦਾ ਨੁਕਸਾਨ
Friday, Oct 30, 2020 - 08:58 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੁਦਰਤੀ ਆਫਤਾਂ ਦਾ ਸਾਹਮਣਾ ਕਰ ਰਹੇ ਅਮਰੀਕਾ ਵਿਚ ਨਿਊ ਓਰਲੀਨਜ਼ ਤੋਂ ਬਾਅਦ ਗਰਮ ਖੰਡੀ ਤੂਫਾਨ ਜ਼ੇਟਾ, ਸੰਯੁਕਤ ਰਾਜ ਦੇ ਦੱਖਣ ਵਿਚ ਘੁੰਮ ਰਿਹਾ ਹੈ। ਇਹ ਲਗਭਗ 2.1 ਮਿਲੀਅਨ ਘਰਾਂ ਅਤੇ ਕਾਰੋਬਾਰਾਂ ਵਿਚ ਹਨੇਰਾ ਕਰਕੇ ਅਤੇ ਲੁਈਸੀਆਨਾ ਤੋਂ ਉੱਤਰੀ ਕੈਰੋਲਾਇਨਾ ਤੱਕ ਰਾਹ ਵਿਚ ਮਲਬਾ ਛੱਡ ਰਿਹਾ ਹੈ।
ਰਾਸ਼ਟਰੀ ਤੂਫਾਨ ਕੇਂਦਰ ਅਨੁਸਾਰ ਤੂਫ਼ਾਨ ਨੇ 110 ਮੀਲ (177 ਕਿਲੋਮੀਟਰ) ਪ੍ਰਤੀ ਘੰਟਾ ਦੀਆਂ ਹਵਾਵਾਂ ਨਾਲ, ਕੋਕੋਡਰੀ, ਲੁਈਸੀਆਨਾ ਨੇੜੇ ਲੈਂਡਫਾਲ ਬਣਾਇਆ ਸੀ। ਕੋਲੋਰਾਡੋ ਸਟੇਟ ਯੂਨੀਵਰਸਿਟੀ ਦੇ ਤੂਫਾਨ ਦੇ ਖੋਜ਼ ਕਰਤਾ ਫਿਲ ਕਲੋਟਜ਼ਬੈਚ ਅਨੁਸਾਰ ਇਕੋ ਮੌਸਮ ਵਿਚ ਲੁਈਸੀਆਨਾ ਜਾਂ ਸੰਯੁਕਤ ਰਾਜ ਨੂੰ ਕਦੇ ਵੀ ਇੰਨੇ ਵੱਡੇ ਤੂਫਾਨ ਕਦੇ ਨਹੀਂ ਝੱਲਣੇ ਪਏ ਹਨ। ਜ਼ੇਟਾ ਨੇ ਨਿਊ ਓਰਲੀਨਜ਼ ਵਿਚ ਇਕ ਘੰਟੇ ਵਿਚ 31 ਮੀਲ ਦੀ ਰਫਤਾਰ ਨਾਲ ਤਬਾਹੀ ਮਚਾ ਦਿੱਤੀ, ਜਿਸ ਦੇ ਚੱਲਦਿਆਂ ਘੱਟੋ-ਘੱਟ 6 ਲੋਕਾਂ ਦੀ ਮੌਤ ਵੀ ਹੋ ਗਈ ਹੈ।
ਇਹ ਵੀ ਪੜ੍ਹੋ- ਪਾਕਿਸਤਾਨ : ਸਰਵਉੱਚ ਧਾਰਮਿਕ ਸੰਗਠਨ ਦਾ ਹਿੰਦੂ ਮੰਦਰ ਦੀ ਉਸਾਰੀ ਨੂੰ ਲੈ ਕੇ ਫ਼ੈਸਲਾ
ਇਸ ਨਾਲ ਹੋਏ ਨੁਕਸਾਨ ਵੀ 5 ਬਿਲੀਅਨ ਡਾਲਰ ਤੱਕ ਹੋ ਸਕਦੇ ਹਨ। ਓਰਲੀਨਜ਼ ਦੇ ਅਧਿਕਾਰੀਆਂ ਨੇ ਬੁੱਧਵਾਰ ਦੇਰ ਸ਼ਾਮ ਇਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਤੂਫ਼ਾਨ ਨਾਲ ਰੁੱਖ ਅਤੇ ਬਿਜਲੀ ਦੇ ਖੰਭੇ ਟੁੱਟ ਗਏ, ਜਿਸ ਨਾਲ ਮੁੱਖ ਬਿਜਲੀ ਦੀ ਸਪਲਾਈ ਵਿਚ ਵਿਘਨ ਪਿਆ ਹੈ। ਪਾਵਰ ਆਉਟੇਜ ਯੂ.ਐੱਸ. ਅਨੁਸਾਰ, ਬਿਜਲੀ ਸਪਲਾਈ ਤੋਂ ਪ੍ਰਭਾਵਤ ਲਗਭਗ 2.1 ਮਿਲੀਅਨ ਮਾਮਲੇ ਜਾਰਜੀਆ, ਲੁਈਸੀਆਨਾ, ਅਲਾਬਾਮਾ ਅਤੇ ਮਿਸੀਸਿਪੀ ਵਿਚ ਹਨ। ਸਰਕਾਰੀ ਅਧਿਕਾਰੀਆਂ ਨੇ ਵਸਨੀਕਾਂ ਨੂੰ ਸੜਕਾਂ ਤੋਂ ਦੂਰ ਰਹਿਣ ਦੀ ਚੇਤਾਵਨੀ ਵੀ ਦਿੱਤੀ ਹੈ। ਇਹ ਤੂਫਾਨ ਵਰਜੀਨੀਆ ਦੇ ਉੱਤਰ-ਪੂਰਬ ਵੱਲ ਜਾਰੀ ਹੈ ਇਸਦਾ ਸਭ ਤੋਂ ਵੱਡਾ ਖ਼ਤਰਾ ਓਹੀਓ ਘਾਟੀ ਵਿੱਚ ਹੈ ਜਿੱਥੇ ਭਾਰੀ ਬਾਰਸ਼ ਹੋ ਸਕਦੀ ਹੈ। ਯੇਲਾ ਮੌਸਮ ਵਿਗਿਆਨੀ ਜੈੱਫ ਮਾਸਟਰਜ਼ ਨੇ ਕਿਹਾ ਕਿ ਜ਼ੇਟਾ ਇਸ ਅਕਤੂਬਰ ਦੇ ਅਖੀਰ ਵਿਚ ਅਮਰੀਕਾ ਵਿਚ ਆਉਣ ਵਾਲੇ ਤੂਫਾਨਾਂ ਵਿੱਚੋਂ 1985 ਤੋਂ ਬਾਅਦ ਵਾਲਾ ਪਹਿਲਾ ਤੂਫਾਨ ਸੀ। ਜਦੋਂ ਕਿ ਸੈਂਡੀ ਇਕ ਸ਼ਕਤੀਸ਼ਾਲੀ ਤੂਫਾਨ ਸੀ ਜੋ ਕਿ ਨਿਊਜਰਸੀ ਵਿਚ 2012 ਵਿਚ ਸਮੁੰਦਰੀ ਕੰਢੇ 'ਤੇ ਆਇਆ ਸੀ। ਇਸ ਤੋਂ ਇਲਾਵਾ ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਹਫਤੇ ਦੇ ਅੰਦਰ ਵੀ ਕੈਰੇਬੀਅਨ ਸਾਗਰ ਵਿੱਚ ਇਕ ਸੰਭਾਵਤ ਤੂਫਾਨ ਪੈਦਾ ਹੋ ਸਕਦਾ ਹੈ, ਜਿਸ ਨੂੰ ਏਟਾ ਕਿਹਾ ਜਾਵੇਗਾ।