ਰੂਸ ''ਚ ਦਾਖ਼ਲ ਹੋਈ ਯੂਕ੍ਰੇਨ ਦੀ ਸੈਨਾ, ਰਾਸ਼ਟਰਪਤੀ ਜ਼ੈਲੇਂਸਕੀ ਨੇ ਦਿੱਤੀ ਜਾਣਕਾਰੀ
Thursday, Apr 10, 2025 - 10:47 AM (IST)

ਇੰਟਰਨੈਸ਼ਨਲ ਡੈਸਕ- ਕਰੀਬ 3 ਸਾਲ ਤੋਂ ਚੱਲ ਰਿਹਾ ਰੂਸ-ਯੂਕ੍ਰੇਨ ਦਾ ਯੁੱਧ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਦੇਸ਼ਾਂ ਨੂੰ ਕਈ ਵਾਰ ਜੰਗ ਰੋਕਣ ਲਈ ਅਪੀਲਾਂ ਕੀਤੀਆਂ ਹਨ, ਪਰ ਇਸ ਦਾ ਹਾਲੇ ਕੋਈ ਨਤੀਜਾ ਨਿਕਲਦਾ ਦਿਖ ਨਹੀਂ ਰਿਹਾ।
ਇਸੇ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਪਹਿਲੀ ਵਾਰ ਇਸ ਗੱਲ ਨੂੰ ਮੰਨਿਆ ਹੈ ਕਿ ਯੂਕ੍ਰੇਨੀ ਸੈਨਾ ਰੂਸ ਦੇ ਬੈਲਗਰੋਡ ਇਲਾਕੇ 'ਚ ਦਾਖ਼ਲ ਹੋ ਚੁੱਕੀ ਹੈ ਤੇ ਇਸ ਮਾਮਲੇ ਦੀ ਇਕ ਵੀਡੀਓ ਵੀ ਜਾਰੀ ਕੀਤੀ ਗਈ ਹੈ, ਜਿਸ 'ਚ ਅਮਰੀਕਾ ਦੇ ਜੰਗੀ ਵਾਹਨ ਰੂਸ 'ਚ ਦਾਖਲ ਹੁੰਦੇ ਹੋਏ ਦਿਖਾਈ ਦੇ ਰਹੇ ਹਨ।
ਯੂਕ੍ਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਦੇ ਇਸ ਬਿਆਨ ਮਗਰੋਂ ਰੂਸੀ ਰਾਸ਼ਟਰਪਤੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦੇ ਹਨ, ਇਹ ਦੇਖਣ ਵਾਲਾ ਹੋਵੇਗਾ, ਕਿਉਂਕਿ ਆਪਣੇ ਦੇਸ਼ 'ਚ ਘੁਸਪੈਠ ਨੂੰ ਉਹ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਫਿਲਹਾਲ ਇਸ ਮਾਮਲੇ 'ਚ ਅੱਗੇ ਕੀ ਹੁੰਦਾ ਹੈ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e