ਇਟਲੀ ''ਚ ਨੌਜਵਾਨਾਂ ਦੇ ਸਹਿਯੋਗ ਨਾਲ ਕਰਵਾਏ ਗਏ ਵਾਲੀਬਾਲ ਦੇ ਮੁਕਾਬਲੇ
Thursday, Oct 14, 2021 - 10:08 AM (IST)
ਰੋਮ (ਕੈਂਥ): ਇਟਲੀ ਦੇ ਭਾਰਤੀ ਭਾਈਚਾਰੇ ਵੱਲੋਂ ਖੇਡਾਂ ਨਾਲ ਨੌਜਵਾਨ ਵਰਗ ਨੂੰ ਜੋੜਨ ਹਿੱਤ ਸਦਾ ਹੀ ਉਤਸ਼ਾਹਿਤ ਕੀਤਾ ਜਾਂਦਾ ਹੈ ਤੇ ਇਸ ਸ਼ਲਾਘਾਯੋਗ ਕਾਰਵਾਈ ਵਿੱਚ ਹੀ ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤਾਨੋਵਾ ਵੱਲੋਂ ਨੌਜਵਾਨਾਂ ਦੇ ਸਹਿਯੋਗ ਨਾਲ ਵਾਲੀਬਾਲ ਦਾ ਟੂਰਨਾਮੈਂਟ ਕਰਵਾਇਆ ਗਿਆ। ਇਸ ਵਿੱਚ ਇੱਟਲੀ ਦੇ ਵੱਖ-ਵੱਖ ਹਿੱਸਿਆਂ ਤੋਂ 19 ਟੀਮਾਂ ਨੇ ਭਾਗ ਲਿਆ, ਜਿਸ ਵਿੱਚ ਲੇਨੋ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਨੰਬਰ ਤੇ ਵੇਰੋਨਾ ਦੀ ਟੀਮ ਰਹੀ, ਜਦਕਿ ਤੀਜਾ ਸਥਾਨ ਕੋਰਤੇਨੋਵਾ ਦੀ ਟੀਮ ਨੇ ਹਾਸਲ ਕੀਤਾ।
ਪੜ੍ਹੋ ਇਹ ਅਹਿਮ ਖਬਰ - ਭਾਰਤੀ-ਅਮਰੀਕੀ ਸੱਤਿਆ ਨਡੇਲਾ ਨੂੰ 'ਸੀਕੇ ਪ੍ਰਹਿਲਾਦ' ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ
ਬੈਸਟ ਡਿਫੈਸਰ ਅਲੀ ਵਾਰੋਨਾ ਤੇ ਬੈਸਟ ਸਮੈਸ਼ਰ ਮਨੀ ਕੋਰਤਾਨੋਵਾ ਨੂੰ ਅਤੇ ਅਮਨ ਲੇਨੋ ਨੂੰ ਬੈਸਟ ਲਿਫਟਰ ਐਲਨਿਆ ਗਿਆ। ਜਿਸ ਵਿੱਚ ਪਹਿਲੀ, ਦੂਸਰੀ ਅਤੇ ਤੀਸਰੀ ਟੀਮ ਨੂੰ 600,400 ਅਤੇ 150 ਯੂਰੋ ਇਨਾਮ ਵਿੱਚ ਦਿੱਤਾ ਗਿਆ। ਇਸੇ ਤੋਂ ਬਾਅਦ ਰੱਸਾਕੱਸੀ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 4 ਟੀਮਾਂ ਨੇ ਭਾਗ ਲਿਆ। ਇਸ ਵਿੱਚ ਕੌਰਤੇਨੋਵਾ ਦੀ ਟੀਮ ਪਹਿਲੇ ਨੰਬਰ 'ਤੇ ਰਹੀ ਅਤੇ ਨੈਸ਼ਨਲ ਕਬੱਡੀ ਦਾ ਮੈਚ, ਜੋ ਕਿ ਫਰੈਂਸੇ ਅਤੇ ਬੈਰਗਾਮੋ ਵਿਚ ਸ਼ੋਅ ਮੈਚ ਕਰਵਾਇਆ ਗਿਆ, ਇਸ ਵਿੱਚ ਬੈਰਗਾਮੋ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ। ਬੱਚਿਆਂ ਦੀਆਂ ਇਹ ਦੌੜਾਂ 4 ਗਰੁੱਪਾਂ ਵਿੱਚ ਕਰਵਾਈਆਂ ਗਈਆਂ, ਜਿਸ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਨੂੰ ਮੈਡਲ ਪਾਏ ਗਏ।ਇਸ ਟੂਰਨਾਮੈਂਟ ਦੌਰਾਨ ਸਾਬੀ ਚਾਹਲ ਵਲੋਂ ਹਰਿੰਦਰ ਸਿੰਘ ਧੰਦਲ ਨੂੰ ਸੋਨੇ ਦੇ ਖੰਡੇ ਤੇ ਚੈਨੀ ਨਾਲ ਸਨਮਾਨਿਤ ਕੀਤਾ ਗਿਆ।