ਹੁਣ ਸੋਨੇ ਨਾਲ ਬਣੇਗੀ ਸੜਕ ! ਵਸੇਗਾ ਅਨੋਖਾ ਸ਼ਹਿਰ, Dubai ਕਰੇਗਾ ਕਮਾਲ

Thursday, Jan 29, 2026 - 05:06 PM (IST)

ਹੁਣ ਸੋਨੇ ਨਾਲ ਬਣੇਗੀ ਸੜਕ ! ਵਸੇਗਾ ਅਨੋਖਾ ਸ਼ਹਿਰ, Dubai ਕਰੇਗਾ ਕਮਾਲ

ਇੰਟਰਨੈਸ਼ਨਲ ਡੈਸਕ : ਆਪਣੀ ਅਮੀਰੀ ਅਤੇ ਅਨੋਖੇ ਪ੍ਰੋਜੈਕਟਾਂ ਲਈ ਮਸ਼ਹੂਰ ਦੁਬਈ ਹੁਣ ਇੱਕ ਹੋਰ ਅਜਿਹਾ ਕਾਰਨਾਮਾ ਕਰਨ ਜਾ ਰਿਹਾ ਹੈ, ਜਿਸ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ। 'ਸਿਟੀ ਆਫ਼ ਗੋਲਡ' ਦੇ ਨਾਂ ਨਾਲ ਜਾਣੇ ਜਾਂਦੇ ਦੁਬਈ ਵਿੱਚ ਹੁਣ ਦੁਨੀਆ ਦੀ ਪਹਿਲੀ 'ਗੋਲਡ ਸਟ੍ਰੀਟ' (ਸੋਨੇ ਵਾਲੀ ਸੜਕ) ਬਣਨ ਜਾ ਰਹੀ ਹੈ। ਇਹ ਪ੍ਰੋਜੈਕਟ ਦੁਬਈ ਦੇ ਨਵੇਂ ਬਣ ਰਹੇ 'ਦੁਬਈ ਗੋਲਡ ਡਿਸਟ੍ਰਿਕਟ' ਦਾ ਹਿੱਸਾ ਹੋਵੇਗਾ।

ਇਹ ਵੀ ਪੜ੍ਹੋ: SA: ਭਿਆਨਕ ਸੜਕ ਹਾਦਸਾ! ਮਿੰਨੀ ਬੱਸ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, 11 ਹਲਾਕ

ਸੋਨੇ ਨਾਲ ਤਿਆਰ ਹੋਵੇਗੀ ਖ਼ਾਸ ਸੜਕ

ਪ੍ਰਾਪਰਟੀ ਡਿਵੈਲਪਰ 'ਇਥਰਾ ਦੁਬਈ' (Ithra Dubai) ਵੱਲੋਂ ਕੀਤੇ ਐਲਾਨ ਮੁਤਾਬਕ, ਇਹ ਸੜਕ ਸੋਨੇ ਦੀ ਵਰਤੋਂ ਕਰਕੇ ਤਿਆਰ ਕੀਤੀ ਜਾਵੇਗੀ। ਦੇਰਾ (Deira) ਇਲਾਕੇ ਵਿੱਚ ਬਣਨ ਵਾਲੀ ਇਹ 'ਗੋਲਡ ਸਟ੍ਰੀਟ' ਸੈਲਾਨੀਆਂ ਲਈ ਇੱਕ ਵੱਡਾ ਲੈਂਡਮਾਰਕ ਹੋਵੇਗੀ। ਹਾਲਾਂਕਿ ਇਸ ਦੇ ਡਿਜ਼ਾਈਨ ਅਤੇ ਇਸ ਵਿੱਚ ਵਰਤੇ ਜਾਣ ਵਾਲੇ ਸੋਨੇ ਦੀ ਮਾਤਰਾ ਬਾਰੇ ਜਾਣਕਾਰੀ ਪੜਾਅਵਾਰ ਸਾਂਝੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਇਮਰਾਨ ਖਾਨ ਦੀ ਸਿਹਤ 'ਤੇ ਸਸਪੈਂਸ ਬਰਕਰਾਰ ! ਅੱਧੀ ਰਾਤ ਨੂੰ ਲੁਕ-ਛਿਪ ਕੇ ਲਿਜਾਇਆ ਗਿਆ ਹਸਪਤਾਲ

 

ਕੀ ਹੈ 'ਦੁਬਈ ਗੋਲਡ ਡਿਸਟ੍ਰਿਕਟ'?

ਇਹ ਇੱਕ ਖ਼ਾਸ ਤੌਰ 'ਤੇ ਤਿਆਰ ਕੀਤਾ ਗਿਆ ਇਲਾਕਾ ਹੈ ਜੋ ਸੋਨੇ ਅਤੇ ਗਹਿਣਿਆਂ ਦੇ ਵਪਾਰ ਦਾ ਗਲੋਬਲ ਕੇਂਦਰ ਬਣੇਗਾ:

  • 1000 ਤੋਂ ਵੱਧ ਸਟੋਰ: ਇੱਥੇ ਸੋਨੇ, ਗਹਿਣਿਆਂ ਤੋਂ ਇਲਾਵਾ ਪਰਫਿਊਮ ਅਤੇ ਕਾਸਮੈਟਿਕਸ ਦੇ 1000 ਤੋਂ ਵੱਧ ਰਿਟੇਲਰ ਹੋਣਗੇ।
  • ਵੱਡੇ ਬ੍ਰਾਂਡਾਂ ਦੀ ਮੌਜੂਦਗੀ: ਮਾਲਾਬਾਰ ਗੋਲਡ, ਤਨਿਸ਼ਕ ਅਤੇ ਅਲ ਰੋਮੈਜ਼ਾਨ ਵਰਗੇ ਦਿੱਗਜ ਬ੍ਰਾਂਡ ਇੱਥੇ ਹੋਣਗੇ।
  • ਸਭ ਤੋਂ ਵੱਡਾ ਸ਼ੋਅਰੂਮ: 'ਜੋਆਲੁਕਾਸ' (Joyalukkas) ਇੱਥੇ 24,000 ਵਰਗ ਫੁੱਟ ਦਾ ਆਪਣਾ ਫਲੈਗਸ਼ਿਪ ਸਟੋਰ ਖੋਲ੍ਹਣ ਜਾ ਰਿਹਾ ਹੈ, ਜੋ ਮੱਧ ਪੂਰਬ ਵਿੱਚ ਉਨ੍ਹਾਂ ਦਾ ਸਭ ਤੋਂ ਵੱਡਾ ਸਟੋਰ ਹੋਵੇਗਾ।
  • ਸੈਲਾਨੀਆਂ ਲਈ ਸਹੂਲਤ: ਇੱਥੇ ਆਉਣ ਵਾਲੇ ਅੰਤਰਰਾਸ਼ਟਰੀ ਖਰੀਦਦਾਰਾਂ ਲਈ 6 ਹੋਟਲ ਬਣਾਏ ਗਏ ਹਨ, ਜਿਨ੍ਹਾਂ ਵਿੱਚ 1,000 ਤੋਂ ਵੱਧ ਕਮਰੇ ਹੋਣਗੇ।

ਇਹ ਵੀ ਪੜ੍ਹੋ: ਅਮਰੀਕਾ ਦੇ Deport ਐਕਸ਼ਨ ਵਿਚਾਲੇ ਯੂਰਪੀ ਦੇਸ਼ ਦਾ ਵੱਡਾ ਐਲਾਨ ! ਲੱਖਾਂ ਪ੍ਰਵਾਸੀਆਂ ਨੂੰ ਦੇਵੇਗਾ PR

ਸੱਭਿਆਚਾਰ ਅਤੇ ਵਪਾਰ ਦਾ ਸੁਮੇਲ

ਦੁਬਈ ਫੈਸਟੀਵਲਜ਼ ਐਂਡ ਰਿਟੇਲ ਐਸਟੈਬਲਿਸ਼ਮੈਂਟ (DFRE) ਦੇ ਸੀਈਓ ਅਹਿਮਦ ਅਲ ਖਾਜਾ ਨੇ ਕਿਹਾ ਕਿ ਸੋਨਾ ਦੁਬਈ ਦੇ ਸੱਭਿਆਚਾਰ ਅਤੇ ਵਿਰਾਸਤ ਦਾ ਅਹਿਮ ਹਿੱਸਾ ਹੈ। ਇਸ 'ਗੋਲਡ ਸਟ੍ਰੀਟ' ਰਾਹੀਂ ਅਸੀਂ ਉਸੇ ਵਿਰਾਸਤ ਨੂੰ ਨਵੇਂ ਯੁੱਗ ਦੇ ਡਿਜ਼ਾਈਨ ਅਤੇ ਸਥਿਰਤਾ (Sustainability) ਨਾਲ ਜੋੜ ਰਹੇ ਹਾਂ। ਇਹ ਪ੍ਰੋਜੈਕਟ ਦੁਬਈ ਨੂੰ ਦੁਨੀਆ ਦਾ ਸਭ ਤੋਂ ਵਧੀਆ ਸੈਰ-ਸਪਾਟਾ ਕੇਂਦਰ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।

ਇਹ ਵੀ ਪੜ੍ਹੋ: ਰੁਪਏ ਨੇ ਲਾਇਆ ਇਤਿਹਾਸਕ ਗੋਤਾ ! ਡਾਲਰ ਦੇ ਮੁਕਾਬਲੇ All Time Low ਪੁੱਜੀ ਭਾਰਤੀ ਕਰੰਸੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News