'ਦੁਨੀਆ ਦਾ ਸਭ ਤੋਂ ਡਰਾਉਣਾ ਘਰ', 10 ਘੰਟੇ ਬਿਤਾਉਣ 'ਤੇ ਮਿਲਦੈ ਲੱਖਾਂ ਦਾ ਇਨਾਮ

Monday, Oct 28, 2024 - 03:41 PM (IST)

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਟੈਨੇਸੀ 'ਚ ਇੱਕ ਅਜਿਹਾ ਘਰ ਹੈ ਜਿਸ ਨੂੰ ਦੁਨੀਆ ਦੇ ਸਭ ਤੋਂ ਡਰਾਉਣੇ ਘਰਾਂ 'ਚੋਂ ਇੱਕ ਮੰਨਿਆ ਜਾਂਦਾ ਹੈ। ਇਸ ਘਰ ਦਾ ਨਾਂ ਮੈਕਕੈਮੀ ਮਨੋਰ ਹੈ। ਇਹ ਘਰ ਇਸ ਹੱਦ ਤੱਕ ਡਰਾਉਣਾ ਹੈ ਕਿ ਇੱਥੇ ਆਉਣ ਵਾਲੇ ਲੋਕਾਂ ਨੇ ਬਾਅਦ 'ਚ ਇਸ ਬਾਰੇ ਸ਼ਿਕਾਇਤ ਕੀਤੀ। ਲੋਕ ਕਹਿੰਦੇ ਹਨ ਕਿ ਇੱਕ ਜਗ੍ਹਾ ਦਾ ਇੰਨਾ ਡਰਾਉਣਾ ਹੋਣਾ ਲੋਕਾਂ ਨੂੰ ਤਸੀਹੇ ਦੇਣ ਦੇ ਬਰਾਬਰ ਹੈ। ਅਜਿਹੀ ਹਾਲਤ 'ਚ ਆਉਣ ਜਾਣਦੇ ਦਾਂ ਕਿ ਆਖਿਰ ਇਸ ਘਰ ਦੇ ਅੰਦਰ ਕੀ ਹੈ?

ਦਰਅਸਲ, ਇਸ ਘਰ ਨੂੰ ਦੇਖਣ ਆਉਣ ਵਾਲੇ ਲੋਕਾਂ ਦਾ ਦੋਸ਼ ਹੈ ਕਿ ਇਸ ਭੂਤੀਆ ਘਰ ਵਿਚ ਲੋਕਾਂ ਨੂੰ ਡਰਾਉਣ ਦੇ ਲਈ ਜਾਂ ਫਿਰ ਡਰ ਦੂਰ ਕਰਨ ਲਈ ਜੋ ਲੋਕ ਸ਼ਾਮਲ ਹੁੰਦੇ ਹਨ ਉਨ੍ਹਾਂ ਨੂੰ ਬਹੁਤ ਤਸੀਹੇ ਦਿੱਤੇ ਜਾਂਦੇ ਹਨ। ਉਨ੍ਹਾਂ ਦੇ ਨਹੁੰ ਵੀ ਪੁੱਟੇ ਜਾਂਦੇ ਹਨ। ਇੱਥੇ ਆਉਣ ਵਾਲੇ ਲੋਕਾਂ ਨੇ ਦੱਸਿਆ ਕਿ ਡਰਾਉਣ ਦੇ ਨਾਂ 'ਤੇ ਲੋਕਾਂ ਦੇ ਦੰਦ ਵੀ ਪੁੱਟੇ ਗਏ ਹਨ। ਕੁਝ ਲੋਕਾਂ ਨੇ ਇਸ ਘਰ ਦੇ ਮਾਲਕ 'ਤੇ ਜਬਰ ਜਨਾਹ, ਜਬਰ ਜਨਾਹ ਦੀ ਕੋਸ਼ਿਸ਼, ਕਤਲ ਦੀ ਕੋਸ਼ਿਸ਼ ਅਤੇ ਹੋਰ ਕਈ ਤਰ੍ਹਾਂ ਦੇ ਤਸ਼ੱਦਦ ਦੇ ਦੋਸ਼ ਲਗਾਏ ਹਨ।

ਘਰ ਬਾਰੇ ਕੀਤੀ ਜਾ ਰਹੀ ਸ਼ਿਕਾਇਤ
ਕਈਆਂ ਨੇ ਇਸ ਘਰ ਬਾਰੇ ਇਹ ਵੀ ਦੱਸਿਆ ਕਿ ਜੋ ਲੋਕ ਉਸ ਡਰਾਉਣੇ ਘਰ ਵਿਚ ਰਹਿਣ ਵਾਲੇ ਮੁਕਾਬਲੇ ਵਿਚ ਹਿੰਸਾ ਲੈਂਦੇ ਹਨ ਉਨ੍ਹਾਂ ਦੇ ਦੰਦ ਤਕ ਉਖਾੜਨ ਲਈ ਮਜਬੂਰ ਕੀਤਾ ਜਾਂਦਾ ਹੈ। ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਇਸ ਭੂਤੀਆ ਘਰ ਦੇ ਸੰਚਾਲਕ ਲਗਾਤਾਰ ਡਰਾਉਣੇ ਦ੍ਰਿਸ਼ਾਂ 'ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਤਸੀਹੇ ਦਿੰਦੇ ਹਨ। ਇਸ ਲਈ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ।

ਸੰਚਾਲਕ ਦਾ ਬਿਆਨ
ਆਪਣੇ 'ਤੇ ਲੱਗੇ ਦੋਸ਼ਾਂ 'ਤੇ ਇਸ ਭੂਤੀਆ ਘਰ ਨੂੰ ਚਲਾਉਣ ਵਾਲੇ ਵਿਅਕਤੀ ਨੇ ਕਿਹਾ ਕਿ ਇਸ ਨੂੰ ਬੰਦ ਕਰਨ ਦੀ ਕੋਈ ਸ਼ਿਕਾਇਤ ਜਾਂ ਫਿਰ ਇਥੇ ਦੇ ਬਾਰੇ ਵਿਚ ਜੋ ਕੁਝ ਵੀ ਕਿਹਾ ਜਾ ਰਿਹਾ ਹੈ ਜੇਕਰ ਅਜਿਹਾ ਕੁਝ ਵੀ ਹੁੰਦਾ ਤਾਂ ਇਹ ਅਜੇ ਤੱਕ ਖੁੱਲਾ ਨਹੀਂ ਹੁੰਦਾ। ਜੇਕਰ ਮੇਰੇ ਬਾਰੇ ਵਿਚ ਕਹੀਆਂ ਜਾਣ ਵਾਲੀਆਂ ਗੱਲਾਂ ਸੱਚ ਹੁੰਦੀਆਂ ਤਾਂ ਮੈਂ ਆਜ਼ਾਦ ਨਹੀਂ ਹੁੰਦਾ ਤੇ ਜੋ ਕਰਨਾ ਚਾਹੁੰਦਾਂ ਹਾਂ ਉਹ ਨਹੀਂ ਕਰ ਰਿਹਾ ਹੁੰਦਾ।

ਕਤਲ ਤੇ ਜਬਰ ਜਨਾਹ ਦੀ ਕੋਸ਼ਿਸ਼ ਜਿਹੇ ਤਸੀਹੇ
ਇਥੇ ਆਉਣ ਵਾਲੇ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਘਰ ਵਿਚ 10 ਘੰਟੇ ਬਿਤਾਉਣ ਤੇ ਇਥੇ ਭਿਆਨਕ ਡਰ ਭਰੇ ਮਾਹੌਲ ਵਿਚ ਰਹਿਣ ਵਾਲੇ ਬਹਾਦਰ ਲੋਕਾਂ ਨੂੰ 15,300 ਯੂਰੋ ਦੀ ਰਾਸ਼ੀ ਮਿਲੇਗੀ। ਇਸ ਨੂੰ ਜਿੱਤਣ ਦੀ ਆਸ ਵਿਚ ਕਿੰਨੇ ਹੀ ਲੋਕਾਂ ਨੇ ਤਸੀਹੇ ਝੱਲੇ। ਇਸ ਨੂੰ ਬੰਦ ਕਰਨ ਦੀ ਅਰਜ਼ੀ ਵੀ ਲਾਈ ਗਈ ਕਿਉਂਕਿ ਕੁਝ ਸਨਕੀ ਲੋਕ ਕੈਸ਼ ਰਿਵਾਰਡ ਲਈ ਕੁਝ ਵੀ ਕਰਨ ਲਈ ਤਿਆਰ ਸਨ। 

8 ਮਿੰਟ ਤੋਂ ਵੱਧ ਸਮਾਂ ਨਹੀਂ ਟਿਕਦੇ ਲੋਕ
ਹਿੱਸਾ ਲੈਣ ਤੋਂ ਪਹਿਲਾਂ, ਲੋਕਾਂ ਨੂੰ 100 ਸੰਭਾਵੀ ਤੌਰ 'ਤੇ ਭਿਆਨਕ ਘਟਨਾਵਾਂ ਦੀ ਸੂਚੀ ਦਿੱਤੀ ਜਾਂਦੀ ਹੈ। ਇਹ ਅਨੁਭਵ ਜ਼ਿਆਦਾਤਰ ਲੋਕਾਂ ਲਈ ਬਹੁਤ ਜ਼ਿਆਦਾ ਸਾਬਤ ਹੁੰਦਾ ਹੈ। ਔਸਤ ਹਿੱਸਾ ਲੈਣ ਵਾਲੇ ਸਿਰਫ਼ ਅੱਠ ਮਿੰਟ ਹੀ ਟਿਕਦੇ ਹਨ। ਇਥੇ ਹਿੱਸਾ ਲੈਣ ਵਾਲਿਆਂ ਲਈ ਉਮਰ 21 ਸਾਲ ਤੋਂ ਵਧੇਰੇ ਹੋਣੀ ਚਾਹੀਦੀ ਹੈ ਤੇ ਮਾਪਿਆਂ ਦੀ ਸਹਿਮਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮੈਡੀਕਲ ਟੈਸਟ ਵੀ ਕਲੀਅਰ ਹੋਣਾ ਚਾਹੀਦਾ ਹੈ।


Baljit Singh

Content Editor

Related News