ਵਿਸ਼ਵ ਆਰਥਿਤ ਮੰਚ ''ਚ ਬਿਆਨ ਦੇਣਗੇ ਪਾਕਿ ਦੇ ਸਾਬਕਾ ਫੌਜ ਮੁਖੀ ਰਾਹੀਲ ਸ਼ਰੀਫ

01/14/2017 5:54:58 PM

ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਨਰਲ  ਰਾਹੀਲ ਸ਼ਰੀਫ ਸਵਿਟਜ਼ਰਲੈਂਡ ''ਚ ਆਯੋਜਿਤ ਹੋਣ ਵਾਲੀ ਵਿਸ਼ਵ ਆਰਥਿਕ ਮੰਚ ਦੀ ਸਲਾਨਾ ਬੈਠਕ ''ਚ ਬਿਆਨ ਦੇਣਗੇ ਅਤੇ ਸੁਰੱਖਿਆ ਨਾਲ ਜੁੜੇ ਮੁੱਦਿਆਂ ''ਤੇ ਚਰਚਾ ਕਰਨਗੇ। ''ਦਿ ਐਕਸਪ੍ਰੈੱਸ ਟ੍ਰਿਬਿਊਨ'' ਦੀ ਖਬਰ ਮੁਤਾਬਕ ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨ ਦੇ ਕਿਸੇ ਸਾਬਕਾ ਫੌਜ ਮੁਖੀ ਨੂੰ ਵਿਸ਼ਵ ਆਰਥਿਕ ਮੰਚ ''ਤੇ ਬੋਲਣ ਲਈ ਸੱਦਾ ਦਿੱਤਾ ਗਿਆ ਹੈ। ਹਾਲਾਂਕਿ ਜਨਰਲ ਪਰਵੇਜ਼ ਮੁਸ਼ੱਰਫ ਵੀ ਇਸ ਮੰਚ ਨੂੰ ਸੰਬੋਧਨ ਕਰ ਚੁੱਕੇ ਹਨ ਪਰ ਉਨ੍ਹਾਂ ਨੇ ਇਹ ਸੰਬੋਧਨ ਬਤੌਰ ਰਾਸ਼ਟਰ ਮੁਖੀ ਦਿੱਤਾ ਸੀ। 
ਰਾਹੀਲ ਅਰਬਾਂ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ. ਪੀ. ਈ. ਸੀ.) ਪ੍ਰਾਜੈਕਟ ''ਤੇ ਚਰਚਾ ਕਰਨ ਤੋਂ ਇਲਾਵਾ ਪਾਕਿਸਤਾਨੀ ਫੌਜ ਦੇ ਅੱਤਵਾਦ ਵਿਰੋਧੀ ਮੁਹਿੰਮਾਂ, ਦੇਸ਼ ਅਤੇ ਖੇਤਰ ਦੀ ਸੁਰੱਖਿਆ ਦੇ ਮਾਹੌਲ ''ਚ ਆਏ ਸੁਧਾਰ ਨੂੰ ਰੇਖਾਂਕਿਤ ਕਰਨਗੇ। ਵਿਸ਼ਵ ਆਰਥਿਕ ਮੰਚ ਦੀਆਂ ਸਲਾਨਾ ਬੈਠਕਾਂ ਦੀ ਸ਼ੁਰੂਆਤ 17 ਜਨਵਰੀ ਨੂੰ ਹੋਣਗੀਆਂ ਅਤੇ ਇਹ ਬੈਠਕਾਂ 4 ਦਿਨ ਤੱਕ ਚੱਲਣਗੀਆਂ।
ਰਾਹੀਲ ਇਸ ਆਯੋਜਨ ਦੇ ਤਿੰਨ ਸੈਸ਼ਨਾਂ ਨੂੰ ਸੰਬੋਧਨ ਕਰਨਗੇ ਅਤੇ ਸੈਸ਼ਨਾਂ ਤੋਂ ਬਾਅਦ ਆਯੋਜਿਤ ਕਈ ਸਮਾਰੋਹਾਂ ''ਚ ਬਿਆਨ ਦੇਣਗੇ। ਰਿਪੋਰਟ ''ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਬੈਠਕ ਵਿਚ ਪਾਕਿਸਤਾਨੀ ਵਫਦ ਦੀ ਅਗਵਾਈ ਕਰਨਗੇ। ਇਸ ਬੈਠਕ ਦੀ ਪ੍ਰਧਾਨਗੀ ਬੈਂਕ ਆਫ ਅਮਰੀਕਾ ਦੇ ਬ੍ਰਿਯਾਨ ਟੀ ਮੋਯਨੀਹਾਨ, ਫਰਾਂਸ ਵਾਨ ਹਿਊਟੇਨ ਅਤੇ ਮੇਗ ਵਿਟਮੈਨ ਸਾਂਝੇ ਰੂਪ ਨਾਲ ਕਰਨਗੇ।

Tanu

News Editor

Related News