ਕੋਰੋਨਾ ਰੋਕੂ ਟੀਕਾਕਰਨ 'ਚ ਮਰਦਾਂ ਦੇ ਮੁਕਾਬਲੇ ਪਿੱਛੇ ਰਹਿ ਰਹੀਆਂ ਹਨ ਔਰਤਾਂ
Thursday, Oct 14, 2021 - 09:50 PM (IST)
ਲੰਡਨ-ਅਫਰੀਕਾ ਅਤੇ ਮੱਧ-ਪੂਰਬ 'ਚ ਕੋਵਿਡ ਰੋਕੂ ਟੀਕਾਕਰਨ ਦੇ ਮਾਮਲੇ 'ਚ ਮਰਦਾਂ ਦੇ ਮੁਕਾਬਲੇ ਔਰਤਾਂ ਪਿਛੇ ਰਹਿ ਰਹੀਆਂ ਹਨ ਅਤੇ ਮਹਿਰਾਂ ਨੂੰ ਖਦਸ਼ਾ ਹੈ ਕਿ ਵਿਸ਼ਵ 'ਚ ਟੀਕਾਕਰਨ ਕਰਵਾ ਚੁੱਕੇ ਲੋਕਾਂ ਦੇ ਮੁਕਾਬਲੇ ਅਫਰੀਕਾ 'ਚ ਔਰਤਾਂ ਦੇ ਟੀਕਾਕਰਨ ਦੀ ਦਰ ਸਭ ਤੋਂ ਘੱਟ ਹੋ ਸਕਦੀ ਹੈ। ਟੀਕਾਕਰਨ 'ਚ ਲਿੰਗ ਅਸਮਾਨਤਾ ਅਫਰੀਕਾ ਹੀ ਨਹੀਂ ਸਗੋਂ ਦੁਨੀਆ ਦੇ ਹੋਰ ਹਿੱਸਿਆਂ 'ਚ ਵੀ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਲੂਈਸਿਆਨਾ ਚਿੜੀਆਘਰ ਦੇ ਜਾਨਵਰਾਂ ਨੂੰ ਲਗਾਈ ਕੋਰੋਨਾ ਵੈਕਸੀਨ
ਲੰਡਨ ਸਕੂਲ ਆਫ ਇਕੋਨਾਮਿਕਸ 'ਚ ਗਲੋਬਲ ਸਿਹਤ ਨੀਤੀ ਨਾਲ ਸਬੰਧ ਸਹਾਇਕ ਪ੍ਰੋਫੈਸਰ ਕਲੇਅਰ ਵੇਨਹਾਮ ਦਾ ਕਹਿਣਾ ਹੈ ਕਿ ਜੇਕਰ ਔਰਤਾਂ ਦਾ ਟੀਕਾਕਰਨ ਮਰਦਾਂ ਦੀ ਦਰ ਦੇ ਸਮਾਨ ਨਹੀਂ ਹੁੰਦਾ ਹੈ ਤਾਂ ਉਹ ਹੋਰ ਜ਼ਿਆਦਾ ਹਾਸ਼ੀਏ 'ਤੇ ਚਲੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਹ ਸਮਾਜ ਨਾਲ ਉਨ੍ਹਾਂ ਦੇ (ਮਹਿਲਾਵਾਂ) ਬਾਹਰ ਹੋਣ ਦਾ ਸਿਰਫ ਇਕ ਹੋਰ ਉਦਾਹਰਣ ਹੋਵੇਗਾ।
ਇਹ ਵੀ ਪੜ੍ਹੋ : ਅਮਰੀਕਾ : ਬਾਈਡੇਨ ਪ੍ਰਸ਼ਾਸਨ ਨੇ ਦਿੱਤਾ ਸਾਫ ਸੰਕੇਤ, ਸਾਈਬਰ ਹਮਲਿਆਂ ਲਈ ਰੂਸ ਹੀ ਦੋਸ਼ੀ
ਸਰਕਾਰਾਂ ਅਤੇ ਗੈਰ-ਸਰਕਾਰੀ ਸੰਗਠਨਾਂ ਵੱਲੋਂ ਜੁਟਾਏ ਗਏ ਅੰਕੜਿਆਂ ਮੁਤਾਬਕ ਭਾਰਤ ਅਤੇ ਬਹੁਤ ਸਾਰੇ ਖੇਤਰਾਂ 'ਚ ਔਰਤਾਂ ਦੇ ਹਿੱਸੇ 'ਚ ਸਿਰਫ 35 ਫੀਸਦੀ ਟੀਕੇ ਦੀ ਆਏ ਹਨ। ਬੰਗਲਾਦੇਸ਼ 'ਚ ਮੱਧ ਸਤੰਬਰ ਦੇ ਸਰਕਾਰ ਦੇ ਅੰਕੜਿਆਂ ਮੁਤਾਬਕ ਜਿਥੇ 80 ਲੱਖ ਮਰਦਾਂ ਨੂੰ ਟੀਕੇ ਦੀ ਦੂਜੀ ਖੁਰਾਕ ਮਿਲੀ ਤਾਂ ਔਰਤਾਂ ਦੇ ਮਾਮਲੇ 'ਚ ਇਹ ਗਿਣਤੀ ਸਿਰਫ 60 ਲੱਖ ਹੈ।
ਇਹ ਵੀ ਪੜ੍ਹੋ : WHO ਵੱਲੋਂ ਕੋਰੋਨਾ ਵਾਇਰਸ ਜਾਂਚ 'ਚ 'ਹੇਰਾਫੇਰੀ' ਵਿਰੁੱਧ ਚੀਨ ਨੇ ਦਿੱਤੀ ਚਿਤਾਵਨੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।