ਹੈਰਾਨੀਜਨਕ! ਪ੍ਰੇਮਿਕਾ ਦੀ ਇਕ ‘ਕਿੱਸ’ ਨੇ ਜੇਲ੍ਹ 'ਚ ਬੰਦ ਪ੍ਰੇਮੀ ਦੀ ਲਈ ਜਾਨ

Saturday, Aug 20, 2022 - 10:52 AM (IST)

ਟੇਨੇਸੀ (ਅਮਰੀਕਾ) (ਇੰਟ.)- ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਹੈਰਾਨ ਕਰ ਦਿੰਦੀਆਂ ਹਨ, ਜਿਸ ਤੋਂ ਬਾਅਦ ਲੋਕ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਨ ਕਿ ਅਖੀਰ ਅਜਿਹਾ ਹੋਇਆ ਕਿਵੇਂ? ਅਮਰੀਕਾ ਦੇ ਟੇਨੇਸੀ ਵਿਚ ਜੇਲ੍ਹ ਵਿਚ ਬੰਦ ਪ੍ਰੇਮੀ ਨੂੰ ਮਿਲਣ ਗਈ ਪ੍ਰੇਮਿਕਾ ਨੇ ਉਸਨੂੰ ਜਿਵੇਂ ਹੀ ਕਿੱਸ ਕੀਤਾ ਪ੍ਰੇਮੀ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਜੇਲ੍ਹ ’ਚ ਹੰਗਾਮਾ ਮਚ ਗਿਆ।

ਇਹ ਵੀ ਪੜ੍ਹੋ: ਨਿਊਯਾਰਕ ’ਚ ਮਹਾਤਮਾ ਗਾਂਧੀ ਦੀ ਤੋੜੀ ਗਈ ਮੂਰਤੀ, ਭਾਰਤ ਨੇ ਪ੍ਰਗਟਾਇਆ ਸਖ਼ਤ ਇਤਰਾਜ਼

ਟੇਨੇਸੀ ਦੀ ਜੇਲ੍ਹ ਵਿਚ ਬੰਦ ਕੈਦੀ ਜੋਸ਼ੁਆ ਬ੍ਰਾਉਨ ਨੂੰ ਮਿਲਣ ਉਸਦੀ ਪ੍ਰੇਮਿਕਾ ਰੇਚਲ ਡੋਲਾਰਡ ਪਹੁੰਚੀ ਸੀ। ਜਾਂਚ ਵਿਚ ਪਤਾ ਲੱਗਾ ਹੈ ਕਿ ਪ੍ਰੇਮਿਕਾ ਦੇ ਮੂੰਹ ਵਿਚ ਮੇਥੈਂਫੇਟਾਮੀਨ ਡਰੱਗ ਸੀ। ਪ੍ਰੇਮੀ ਨੂੰ ‘ਕਿੱਸ’ ਕਰਨ ਦੌਰਾਨ ਇਹ ਡਰੱਗ ਉਹ ਪ੍ਰੇਮੀ ਦੇ ਮੂੰਹ ਵਿਚ ਟਰਾਂਸਫਰ ਕਰਨ ਵਾਲੀ ਸੀ। ਅਜਿਹਾ ਕਰਨ ’ਚ ਉਹ ਸਫ਼ਲ ਵੀ ਹੋ ਗਈ ਪਰ ਇਸ ਦੌਰਾਨ ਗੜਬੜੀ ਹੋ ਗਈ। ਮੂੰਹ ਰਾਹੀਂ ਪ੍ਰੇਮਿਕਾ ਨੇ ਪੂਰੇ ਮਹੀਨੇ ਦਾ ਸਟਾਕ ਪ੍ਰੇਮੀ ਨੂੰ ਦਿੱਤਾ ਸੀ, ਜਿਸਨੂੰ ਪ੍ਰੇਮੀ ਗਲਤੀ ਨਾਲ ਇਕ ਵਾਰ ਵਿਚ ਹੀ ਨਿਗਲ ਗਿਆ ਅਤੇ ਓਵਰਡੋਜ਼ ਹੋਣ ਕਾਰਨ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਭਾਰਤ ਨਾਲ ਸ਼ਾਂਤੀਪੂਰਨ ਸਬੰਧ ਚਾਹੁੰਦਾ ਹੈ ਪਾਕਿ, ਕਸ਼ਮੀਰ ਮੁੱਦੇ ਦਾ ਹੋਵੇ ਹੱਲ: ਸ਼ਾਹਬਾਜ਼ ਸ਼ਰੀਫ਼

ਔਰਤ ਨੇ ਪ੍ਰੇਮੀ ਦੇ ਮੂੰਹ ਵਿਚ ਜੋ ਡਰੱਗ ਟਰਾਂਸਫਰ ਕੀਤਾ ਸੀ ਉਸਦਾ ਭਾਰ ਲਗਭਗ 14 ਗ੍ਰਾਮ ਸੀ, ਜੋ ਬੇਹੱਦ ਜ਼ਿਆਦਾ ਹੁੰਦਾ ਹੈ। ਜਿਸਨੂੰ ਗਲਤੀ ਨਾਲ ਨੌਜਵਾਨ ਇਕ ਵਾਰ ਵਿਚ ਹੀ ਪੂਰਾ ਦਾ ਪੂਰਾ ਨਿਗਲ ਗਿਆ, ਜੋ ਉਸਦੀ ਮੌਤ ਦਾ ਕਾਰਨ ਬਣ ਗਿਆ। ਕੈਦੀ ਦੀ ਮੌਤ ਤੋਂ ਬਾਅਦ ਹੁਣ ਔਰਤ ’ਤੇ ਉਸ ਦੇ ਕਤਲ ਦਾ ਦੋਸ਼ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡਰੱਗਜ਼ ਦੇ ਇਕ ਮਾਮਲੇ ਵਿਚ ਜੋਸ਼ੁਆ ਬ੍ਰਾਊਨ 11 ਸਾਲ ਦੀ ਸਜ਼ਾ ਕੱਟ ਰਿਹਾ ਸੀ, ਜਿਸਦੀ ਮੌਤ ਤੋਂ ਬਾਅਦ ਰੇਚਲ ’ਤੇ ਡਰੱਗਸ ਦੀ ਸਮੱਗਲਿੰਗ ਅਤੇ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ: ਦਾਰੂ ਪੀ ਕੇ ਡਾਂਸ ਕਰਦੀ ਦਿਖੀ ਫਿਨਲੈਂਡ ਦੀ PM, ਡਰੱਗਜ਼ ਲੈਣ ਦੇ ਦੋਸ਼ 'ਤੇ ਦਿੱਤੀ ਤਿੱਖੀ ਪ੍ਰਤੀਕਿਰਿਆ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News