ਵਾਇਰਲ ਟ੍ਰੈਂਡ ਅਜ਼ਮਾਉਣ ਦੇ ਚੱਕਰ ''ਚ ਬੁਰੀ ਤਰ੍ਹਾਂ ਝੁਲਸੀ ਔਰਤ, ਵੇਖੋ ਵੀਡੀਓ
Tuesday, Dec 24, 2024 - 04:28 PM (IST)
ਇੰਟਰਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਬਹੁਤ ਹੀ ਖਤਰਨਾਕ ਟ੍ਰੈਂਡ ਚੱਲ ਰਿਹਾ ਹੈ। ਇਸ ਵਿੱਚ ਲੋਕ ਉਬਲਦੇ ਪਾਣੀ ਨੂੰ ਹਵਾ ਵਿੱਚ ਸੁੱਟਦੇ ਹਨ, ਜੋ ਬਰਫੀਲੇ ਧੂੰਏਂ ਵਿੱਚ ਬਦਲ ਜਾਂਦਾ ਹੈ। ਇਹ ਟ੍ਰੈਂਡ ਦੇਖਣ ਵਿਚ ਜਿੰਨਾ ਮਨਮੋਹਕ ਹੈ, ਓਨਾ ਹੀ ਖਤਰਨਾਕ ਹੈ। ਇਸ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਔਰਤ ਨਾਲ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਸਰਪ੍ਰਾਈਜ਼ ਦੇਣ ਲਈ ਸਾਂਤਾ ਬਣ ਕੇ ਆਇਆ ਪਿਤਾ, ਫਿਰ ਪਤਨੀ-ਬੱਚਿਆਂ ਸਣੇ ਪੂਰਾ ਟੱਬਰ ਕੀਤਾ ਖਤਮ
ਦਰਅਸਲ ਔਰਤ ਨੇ ਰੀਲ ਬਣਾਉਣ ਦੇ ਮਕਸਦ ਨਾਲ ਗਰਮ ਪਾਣੀ ਆਸਮਾਨ ਵੱਲ ਸੁੱਟਿਆ ਸੀ ਪਰ ਇਹ ਜੰਮਣ ਦੀ ਬਜਾਏ ਸਿੱਧਾ ਉਸ ਦੇ ਉੱਪਰ ਹੀ ਡਿੱਗ ਪਿਆ। ਇਸ ਤੋਂ ਬਾਅਦ ਔਰਤ ਦਰਦ ਨਾਲ ਚੀਕਦੀ ਹੋਈ ਜ਼ਮੀਨ 'ਤੇ ਡਿੱਗ ਜਾਂਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਔਰਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਾਦਸੇ ਦੇ ਅਗਲੇ ਹੀ ਦਿਨ ਔਰਤ ਨੇ ਦੁਬਾਰਾ ਇਸ ਨੂੰ ਅਜ਼ਮਾਉਣ ਦੀ ਕੋਸ਼ਿਸ਼ ਕੀਤੀ। ਇਹ ਵੀਡੀਓ ਵੇਖਣ ਤੋਂ ਬਾਅਦ ਲੋਕਾਂ ਨੇ ਇਸ ਪੋਸਟ 'ਤੇ ਚਿੰਤਾ ਜਤਾਈ ਅਤੇ ਕਿਹਾ, ਪਤਾ ਨਹੀਂ ਲੋਕ ਅਜਿਹੀਆਂ ਬੇਵਕੂਫੀਆਂ ਕਿਉਂ ਕਰਦੇ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ ਨਸ਼ਾ ਤਸਕਰ ਸੁਨੀਲ ਯਾਦਵ ਦਾ ਗੋਲੀਆਂ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8