ਵਿੰਗ ਕਮਾਂਡਰ ਅੰਜਲੀ ਸਿੰਘ ਬਣੀ ਭਾਰਤ ਦੀ ਪਹਿਲੀ ਮਹਿਲਾ ਫੌਜੀ ਕੂਟਨੀਤਕ

09/16/2019 11:05:12 PM

ਮਾਸਕੋ - ਵਿੰਗ ਕਮਾਂਡਰ ਅੰਜਲੀ ਸਿੰਘ ਵਿਦੇਸ਼ 'ਚ ਕਿਸੇ ਵੀ ਭਾਰਤੀ ਦੂਤਘਰ 'ਚ ਤੈਨਾਤ ਹੋਣ ਵਾਲੀ ਭਾਰਤ ਦੀ ਪਹਿਲੀ ਮਹਿਲੀ ਫੌਜੀ ਕੂਟਨੀਤਕ ਬਣ ਗਈ ਹੈ। ਰੂਸ 'ਚ ਭਾਰਤੀ ਦੂਤਘਰ ਨੇ ਇਕ ਟਵੀਟ ਕੀਤਾ ਕਿ ਸਿੰਘ ਨੇ ਦੂਤਘਰ 'ਚ ਡਿਪਟੀ ਏਅਰ ਅਤਾਸ਼ੇ ਦੇ ਰੂਪ 'ਚ ਅਹੁਦਾ ਸੰਭਾਲ ਲਿਆ ਹੈ। ਮਿਗ-29 ਲੜਾਕੂ ਜਹਾਜ਼ ਉਡਾਉਣ ਲਈ ਟ੍ਰੇਂਡ ਸਿੰਘ ਨੇ 10 ਸਤੰਬਰ ਨੂੰ ਅਹੁਦਾ ਸੰਭਾਲਿਆ। ਦੂਤਘਰ ਨੇ ਟਵੀਟ ਕੀਤਾ ਕਿ ਵਿੰਗ ਕਮਾਂਡਰ ਅੰਜਲੀ ਸਿੰਘ ਨੇ 10 ਸਤੰਬਰ ਨੂੰ ਡਿਪਟੀ ਏਅਰ ਅਤਾਸ਼ੇ ਦੇ ਰੂਪ 'ਚ ਭਾਰਤੀ ਦੂਤਘਰ 'ਚ ਅਹੁਦਾ ਸੰਭਾਲਿਆ। ਉਨ੍ਹਾਂ ਨੂੰ ਵਿਦੇਸ਼ 'ਚ ਕਿਸੇ ਵੀ ਭਾਰਤੀ ਮਿਸ਼ਨ 'ਚ ਫੌਜੀ ਕੂਟਨੀਤਕ ਦੇ ਰੂਪ 'ਚ ਤੈਨਾਤ ਹੋਣ ਵਾਲੀ ਪਹਿਲੀ ਮਹਿਲਾ ਭਾਰਤੀ ਸੁਰੱਖਿਆ ਬਲ ਅਧਿਕਾਰੀ ਹੋਣ ਦਾ ਮਾਣ ਹਾਸਲ ਹੋਇਆ ਹੈ।

ਦੂਤਘਰ ਨੇ ਅੱਗੇ ਆਖਿਆ ਕਿ ਸਿੰਘ ਏ. ਈ. ਅਧਿਕਾਰੀ ਹੈ ਜੋ 17 ਸਾਲਾਂ ਤੋਂ ਸੇਵਾਵਾਂ ਦੇ ਰਹੀ ਹੈ। ਉਹ ਮਿਗ-29 ਜਹਾਜ਼ ਉਡਾਣ ਲਈ ਟ੍ਰੇਂਡ ਹੈ। ਏਅਰ ਅਤਾਸ਼ੇ ਹਵਾਈ ਫੌਜ ਅਧਿਕਾਰੀ ਹੈ ਜੋ ਇਕ ਕੂਟਨੀਤਕ ਮਿਸ਼ਨ ਦਾ ਹਿੱਸਾ ਹੁੰਦਾ ਹੈ। ਇਸ ਅਹੁਦੇ 'ਤੇ ਆਮ ਤੌਰ ਤੋਂ ਇਕ ਉੱਚ ਕਲਾਸ ਦੇ ਅਧਿਕਾਰੀ ਨੂੰ ਨਿਯੁਕਤ ਕੀਤਾ ਜਾਂਦਾ ਹੈ। ਏਅਰ ਅਤਾਸ਼ੇ ਆਮ ਤੌਰ 'ਤੇ ਕਿਸੇ ਦੂਜੇ ਦੇਸ਼ 'ਚ ਆਪਣੇ ਦੇਸ਼ ਦੇ ਹਵਾਈ ਫੌਜ ਦੇ ਪ੍ਰਮੁੱਖ ਦੀ ਨੁਮਾਇੰਦਗੀ ਕਰਦਾ ਹੈ।


Khushdeep Jassi

Content Editor

Related News