WHO ਨੇ ਭਾਰਤ ’ਚ ਪਾਏ ਗਏ ਵਾਇਰਸ ਦੇ ਰੂਪਾਂ ਦਾ ਕੀਤਾ ਨਾਮਕਰਨ, ‘ਕੱਪਾ’ ਅਤੇ ‘ਡੈਲਟਾ’ ਰੱਖਿਆ ਨਾਮ

06/01/2021 11:14:04 AM

ਜਿਨੇਵਾ (ਭਾਸ਼ਾ) : ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਸਭ ਤੋਂ ਪਹਿਲਾਂ ਭਾਰਤ ਵਿਚ ਪਾਏ ਗਏ ਕੋਰੋਨਾ ਵਾਇਰਸ ਦੇ ਰੂਪਾਂ ਬੀ.1.617.1 ਅਤੇ ਬੀ.1.617.2 ਨੂੰ ਕਰਮਵਾਰ ‘ਕੱਪਾ’ ਅਤੇ ‘ਡੈਲਟਾ’ ਨਾਮ ਦਿੱਤਾ ਹੈ।

ਇਹ ਵੀ ਪੜ੍ਹੋ: ਮਾਹਰਾਂ ਦੀ ਚਿਤਾਵਨੀ, ਕੋਰੋਨਾ ਮਹਾਮਾਰੀ ਵਾਰ-ਵਾਰ ਆਵੇਗੀ, ਕੋਵਿਡ-26 ਅਤੇ ਕੋਵਿਡ-32 ਦੇ ਵੀ ਚਾਂਸ!

ਡਬਲਯੂ.ਐਚ.ਓ. ਨੇ ਸੋਮਵਾਰ ਨੂੰ ਇਸ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਉਸ ਨੇ ਕੋਰੋਨਾ ਵਾਇਰਸ ਦੇ ਵੱਖ-ਵੱਖ ਰੂਪਾਂ ਦੇ ਨਾਮਕਰਨ ਲਈ ਯੂਨਾਨੀ ਅੱਖਰਾਂ ਦਾ ਸਹਾਰਾ ਲਿਆ ਹੈ। ਡਬਲਯੂ.ਐਚ.ਓ. ਦੀ ਕੋਵਿਡ-19 ਤਕਨੀਕੀ ਮਾਮਲਿਆਂ ਦੀ ਪ੍ਰਮੁਖ ਡਾ. ਮਾਰੀਆ ਵਾਨ ਕੇਰਖੋਵ ਨੇ ਸੋਮਵਾਰ ਨੂੰ ਟਵੀਟ ਕੀਤਾ, ‘ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਦੇ ਰੂਪਾਂ ਨੂੰ ਆਸਾਨੀ ਨਾਲ ਪਛਾਣਨ ਲਈ ਉਨ੍ਹਾਂ ਦਾ ਨਾਮਕਰਨ ਕੀਤਾ ਹੈ। ਇਸ ਦੇ ਵਿਗਿਆਨਕ ਨਾਵਾਂ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਹਾਲਾਂਕਿ, ਇਸ ਦਾ ਉਦੇਸ਼ ਆਮ ਬਹਿਸ ਦੌਰਾਨ ਇਨ੍ਹਾਂ ਦੀ ਆਸਾਨੀ ਨਾਲ ਪਛਾਣ ਕਰਨਾ ਹੈ।’

 

ਇਹ ਵੀ ਪੜ੍ਹੋ: ਦੁਰਲਭ ਬੀਮਾਰੀ ਨਾਲ ਪੀੜਤ 5 ਮਹੀਨੇ ਦੇ ਬੱਚੇ ਨੂੰ ਦਿੱਤੀ ਗਈ ‘ਚਮਤਕਾਰੀ ਦਵਾਈ’, ਇਕ ਖ਼ੁਰਾਕ ਦੀ ਕੀਮਤ 18 ਕਰੋੜ ਤੋਂ ਵੱਧ

ਸੰਗਠਨ ਨੇ ਇਕ ਬਿਆਨ ਵਿਚ ਕਿਹਾ ਕਿ ਡਬਲਯੂ.ਐਚ.ਓ. ਵੱਲੋਂ ਨਿਰਧਾਰਤ ਇਕ ਮਾਹਰ ਸਮੂਹ ਨੇ ਵਾਇਰਸ ਦੇ ਰੂਪਾਂ ਨੂੰ ਸਾਧਾਰਨ ਗੱਲਬਾਤ ਦੌਰਾਨ ਆਸਾਨੀ ਨਾਲ ਸਮਝਣ ਲਈ ਅਲਫਾ, ਗਾਮਾ, ਬੀਟਾ ਗਾਮਾ ਵਰਗੇ ਯੂਨਾਨੀ ਸ਼ਬਦਾਂ ਦਾ ਉਪਯੋਗ ਕਰਨ ਲਈ ਸਿਫਾਰਿਸ਼ ਕੀਤੀ ਤਾਂ ਕਿ ਆਮ ਲੋਕਾਂ ਨੂੰ ਵੀ ਇਨ੍ਹਾਂ ਦੇ ਬਾਰੇ ਵਿਚ ਹੋਣ ਵਾਲੀ ਚਰਚਾ ਨੂੰ ਸਮਝਣ ਵਿਚ ਮੁਸ਼ਕਲ ਨਾ ਹੋਵੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News