WHO ਨੇ ਭਾਰਤ ਬਾਇਓਟੈਕ ਤੋਂ ਮੰਗੀ ਹੋਰ ਜਾਣਕਾਰੀ, ਕਿਹਾ- 'Covaxin ’ਤੇ ਕਾਹਲੀ ਨਹੀਂ ਕਰ ਸਕਦੇ'

Tuesday, Oct 19, 2021 - 10:17 AM (IST)

ਸੰਯੁਕਤ ਰਾਸ਼ਟਰ/ਜਿਨੇਵਾ (ਭਾਸ਼ਾ) : ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਸੋਮਵਾਰ ਨੂੰ ਕਿਹਾ ਕਿ ਉਹ ਭਾਰਤ ਬਾਇਓਟੈਕ ਤੋਂ ਉਸ ਦੇ ਕੋਵਿਡ-19 ਰੋਕੂ ਟੀਕੇ ‘ਕੋਵੈਕਸੀਨ’ ਦੇ ਬਾਰੇ ਵਿਚ ਵਾਧੂ ਜਾਣਕਾਰੀ ਦੀ ਉਮੀਦ ਕਰ ਰਿਹਾ ਹੈ, ਕਿਉਂਕਿ ਐਮਰਜੈਂਸੀ ਵਰਤੋਂ ਲਈ ਟੀਕੇ ਦੀ ਸਿਫਾਰਿਸ਼ ਕਰਨ ਤੋਂ ਪਹਿਲਾਂ ਉਹ ਕੋਈ ‘ਕਾਹਲੀ ਨਹੀਂ ਕਰ ਸਕਦਾ।’ ਗਲੋਬਲ ਸਿਹਤ ਏਜੰਸੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਟੀਕਾ ਸੁਰੱਖਿਅਤ ਅਤੇ ਪ੍ਰਭਾਵੀ ਹੈ ਇਹ ਯਕੀਨੀ ਕਰਨ ਲਈ ਉਸ ਦਾ ਪੂਰੀ ਤਰ੍ਹਾਂ ਨਾਲ ਮੁਲਾਂਕਣ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਭਾਰਤ ਦੀ ਕੋਵੈਕਸੀਨ ਨੂੰ ਜਲਦ ਮਿਲ ਸਕਦੀ ਹੈ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ, 26 ਨੂੰ ਬੈਠਕ ਕਰੇਗਾ WHO

ਕੋਵੈਕਸੀਨ ਵਿਕਸਿਤ ਕਰਨ ਵਾਲੇ ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਨੇ ਆਪਣੇ ਟੀਕੇ ਦੀ ਐਮਰਜੈਂਸੀ ਵਰਤੋਂ ਸੂਚੀਬੱਧਤਾ ਲਈ 19 ਅਪ੍ਰੈਲ ਨੂੰ ਵਿਸ਼ਵ ਸਿਹਤ ਸੰਗਠਨ ਨੂੰ ਈ.ਓ.ਆਈ. (ਐਕਸਪ੍ਰੈਸ਼ਨ ਆਫ ਇੰਟਰੈਸਟ) ਪੇਸ਼ ਕੀਤਾ ਸੀ। ਡਲਬਯੂ.ਐਚ.ਓ. ਨੇ ਸਿਲਸਿਲੇਵਾਰ ਟਵੀਟ ਵਿਚ ਕਿਹਾ, ‘ਅਸੀਂ ਜਾਣਦੇ ਹਾਂ ਕਿ ਕਈ ਲੋਕ ਕੋਵਿਡ-19 ਐਮਰਜੈਂਸੀ ਵਰਤੋਂ ਸੂਚੀ ਵਿਚ ਕੋਵੈਕਸੀਨ ਦੇ ਸ਼ਾਮਲ ਹੋਣ ਲਈ ਡਬਲਯੂ.ਐਚ.ਓ. ਦੀ ਸਿਫਾਰਿਸ਼ ਦੀ ਉਡੀਕ ਕਰ ਰਹੇ ਹਨ ਪਰ ਅਸੀਂ ਕਾਹਲੀ ਵਿਚ ਅਜਿਹਾ ਨਹੀਂ ਕਰ ਸਕਦੇ ਹਾਂ- ਐਮਰਜੈਂਸੀ ਵਰਤੋਂ ਲਈ ਕਿਸੇ ਉਤਪਾਦ ਦੀ ਸਿਫਾਰਿਸ਼ ਕਰਨ ਤੋਂ ਪਹਿਲਾਂ ਅਸੀਂ ਇਹ ਯਕੀਨੀ ਕਰਨ ਲਈ ਇਸ ਦਾ ਚੰਗੀ ਤਰ੍ਹਾਂ ਨਾਲ ਮੁਲਾਂਕਣ ਕਰਨਾ ਹੋਵੇਗਾ ਕਿ ਉਹ ਸੁਰੱਖਿਅਤ ਅਤੇ ਪ੍ਰਭਾਵੀ ਹੈ।’ ਉਸ ਨੇ ਇਹ ਵੀ ਕਿਹਾ ਕਿ ਭਾਰਤ ਬਾਇਓਟੈਕ ਨਿਯਮਿਤ ਆਧਾਰ ’ਤੇ ਡਬਲਯੂ.ਐਚ.ਓ. ਨੂੰ ਅੰਕੜੇ ਜਮ੍ਹਾ ਕਰ ਰਿਹਾ ਹੈ ਅਤੇ ਡਬਲਯੂ.ਐਚ.ਓ. ਦੇ ਮਾਹਰਾਂ ਨੇ ਇਨ੍ਹਾਂ ਅੰਕੜਿਆਂ ਦੀ ਸਮੀਖਿਆ ਕੀਤੀ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ’ਚ ਪਤਨੀ ਦਾ ਕਤਲ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਉਮਰ ਕੈਦ ਦੀ ਸਜ਼ਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News