ਇਜ਼ਰਾਈਲੀ ਹਮਲੇ 'ਚ ਬਾਲ-ਬਾਲ ਬਚੇ WHO ਮੁਖੀ, ਫਲਾਈਟ 'ਚ ਸਵਾਰ ਹੋਣ ਦੌਰਾਨ ਬੰਬਾਰੀ
Friday, Dec 27, 2024 - 03:51 PM (IST)
ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਨੇ ਵੀਰਵਾਰ ਨੂੰ ਯਮਨ ਦੇ ਸਨਾ ਹਵਾਈ ਅੱਡੇ 'ਤੇ ਹਮਲਾ ਕੀਤਾ। ਹਮਲੇ ਵਿੱਚ ਬੰਦਰਗਾਹ ਅਤੇ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਦੋਂ ਇਜ਼ਰਾਈਲ ਵੱਲੋਂ ਹਵਾਈ ਅੱਡੇ 'ਤੇ ਹਮਲਾ ਕੀਤਾ ਗਿਆ, ਉਦੋਂ WHO ਦੇ ਮੁਖੀ ਟੇਡਰੋਸ ਅਦਾਨੋਮ ਘੇਬਰੇਅਸਸ ਵੀ ਉੱਥੇ ਮੌਜੂਦ ਸਨ। WHO ਦੇ ਮੁਖੀ ਇਸ ਹਮਲੇ ਵਿਚ ਬਾਲ-ਬਾਲ ਬਚ ਗਏ। ਦਰਅਸਲ, ਹੂਤੀ ਬਾਗੀਆਂ ਨੇ ਪਿਛਲੇ ਕਈ ਮਹੀਨਿਆਂ ਤੋਂ ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ਨੂੰ ਬੰਧਕ ਬਣਾਇਆ ਹੋਇਆ ਹੈ। WHO ਦੇ ਮੁਖੀ ਇਨ੍ਹਾਂ ਕਰਮਚਾਰੀਆਂ ਦੀ ਰਿਹਾਈ ਲਈ ਗੱਲਬਾਤ ਕਰਨ ਲਈ ਯਮਨ ਪਹੁੰਚੇ ਸਨ।
ਇਹ ਵੀ ਪੜ੍ਹੋ: ਘੱਟ ਟਿਪ ਦੇਣ ‘ਤੇ ਕਰਤਾ ਚਾਕੂਆਂ ਨਾਲ ਹਮਲਾ, ਪੀਜ਼ਾ ਗਰਲ ਦਾ ਕਾਰਾ
ਹਵਾਈ ਅੱਡੇ 'ਤੇ ਹਮਲੇ ਬਾਰੇ ਜਾਣਕਾਰੀ ਦਿੰਦੇ ਹੋਏ WHO ਦੇ ਮੁਖੀ ਟੇਡਰੋਸ ਅਦਾਨੋਮ ਗੈਬਰੇਅਸਸ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, “ਯੂ.ਐੱਨ. ਸਟਾਫ ਦੀ ਰਿਹਾਈ ਲਈ ਗੱਲਬਾਤ ਕਰਨ ਅਤੇ ਯਮਨ ਵਿੱਚ ਸਿਹਤ ਅਤੇ ਮਨੁੱਖਤਾਵਾਦੀ ਸਥਿਤੀ ਦਾ ਮੁਲਾਂਕਣ ਕਰਨ ਦਾ ਸਾਡਾ ਮਿਸ਼ਨ ਅੱਜ ਪੂਰਾ ਹੋ ਗਿਆ। ਅਸੀਂ ਕੈਦੀਆਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਰਹਾਂਗੇ। ਅਸੀਂ ਸਾਨਾ ਤੋਂ ਆਪਣੀ ਫਲਾਈਟ ਵਿਚ ਸਵਾਰ ਹੋਣ ਵਾਲੀ ਸੀ ਤਾਂ ਹਵਾਈ ਅੱਡੇ 'ਤੇ ਬੰਬਾਰੀ ਹੋਈ। ਸਾਡੇ ਜਹਾਜ਼ ਦਾ ਇੱਕ ਕਰੂ ਮੈਂਬਰ ਜ਼ਖ਼ਮੀ ਹੋ ਗਿਆ। ਹਵਾਈ ਅੱਡੇ 'ਤੇ ਘੱਟੋ-ਘੱਟ 2 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਏਅਰ ਟ੍ਰੈਫਿਕ ਕੰਟਰੋਲ ਟਾਵਰ, ਡਿਪਾਰਚਰ ਲੌਂਜ - ਜਿੱਥੇ ਅਸੀਂ ਸੀ, ਉਸ ਤੋਂ ਕੁਝ ਮੀਟਰ ਦੂਰ ਰਨਵੇ ਨੂੰ ਨੁਕਸਾਨ ਪਹੁੰਚਿਆ। ਸਾਨੂੰ ਰਵਾਨਾ ਹੋਣ ਤੋਂ ਪਹਿਲਾਂ ਹਵਾਈ ਅੱਡੇ ਦੇ ਨੁਕਸਾਨ ਦੀ ਮੁਰੰਮਤ ਹੋਣ ਤੱਕ ਇੰਤਜ਼ਾਰ ਕਰਨਾ ਹੋਵੇਗਾ। ਮੇਰੇ ਸੰਯੁਕਤ ਰਾਸ਼ਟਰ ਅਤੇ WHO ਦੇ ਸਹਿਯੋਗੀ ਅਤੇ ਮੈਂ ਸੁਰੱਖਿਅਤ ਹਾਂ। ਅਸੀਂ ਉਨ੍ਹਾਂ ਪਰਿਵਾਰਾਂ ਪ੍ਰਤੀ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ ਜਿਨ੍ਹਾਂ ਦੇ ਅਜ਼ੀਜ਼ਾਂ ਨੇ ਹਮਲੇ ਵਿੱਚ ਆਪਣੀ ਜਾਨ ਗੁਆ ਦਿੱਤੀ ਹੈ।
ਇਹ ਵੀ ਪੜ੍ਹੋ: ਵਿਦਿਆਰਥੀਆਂ ਲਈ ਐਲਾਨ ਹੋਈਆਂ ਇਹ ਛੁੱਟੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8