ਕਿੰਨਾ ਬੋਲਦੇ ਹਨ ਟਰੰਪ! 7 ਦਿਨ ਅਤੇ 81,235 ਸ਼ਬਦ; ਨੋਟ ਕਰਨ ''ਚ ਸਟੈਨੋਗ੍ਰਾਫਰ ਦੇ ਛੁੱਟੇ ਪਸੀਨੇ
Friday, Jan 31, 2025 - 11:46 AM (IST)
ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਜਨਤਕ ਟਿੱਪਣੀਆਂ ਟਾਈਪ ਕਰਨ ਵਿੱਚ ਵ੍ਹਾਈਟ ਹਾਊਸ ਦੇ ਸਟੈਨੋਗ੍ਰਾਫਰ ਦੇ ਪਸੀਨੇ ਛੁੱਟ ਗਏ ਹਨ। ਸਥਿਤੀ ਅਜਿਹੀ ਹੈ ਕਿ ਵਧਦੇ ਕੰਮ ਦੇ ਬੋਝ ਨਾਲ ਨਜਿੱਠਣ ਲਈ ਵਾਧੂ ਸਟੈਨੋਗ੍ਰਾਫਰਾਂ ਦੀ ਭਰਤੀ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਮਾਮਲੇ ਤੋਂ ਜਾਣੂ ਅਧਿਕਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ। ਟਰੰਪ ਨੇ 20 ਜਨਵਰੀ ਨੂੰ ਆਪਣੇ ਸਹੁੰ ਚੁੱਕ ਸਮਾਗਮ ਦੌਰਾਨ ਜਨਤਕ ਪ੍ਰੋਗਰਾਮਾਂ ਵਿੱਚ 22,000 ਤੋਂ ਵੱਧ ਸ਼ਬਦ ਬੋਲੇ ਸਨ।
ਇਸ ਤੋਂ ਬਾਅਦ 24 ਜਨਵਰੀ ਨੂੰ ਨੌਰਥ ਕੈਰੋਲੀਨਾ ਦੇ ਤੂਫਾਨ ਪ੍ਰਭਾਵਿਤ ਖੇਤਰਾਂ ਅਤੇ ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਨਾਲ ਪ੍ਰਭਾਵਿਤ ਖੇਤਰਾਂ ਦੇ ਦੌਰੇ ਦੌਰਾਨ ਲਗਭਗ 17,000 ਸ਼ਬਦ ਬੋਲੇ ਸਨ। ਇਸ ਮਾਮਲੇ ਤੋਂ ਜਾਣੂ ਅਧਿਕਾਰੀਆਂ ਨੇ ਕਿਹਾ ਕਿ ਜਨਤਕ ਮੌਜੂਦਗੀਆਂ ਦੌਰਾਨ ਟਰੰਪ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਸੁਣ ਕੇ ਟਾਈਪ ਕਰਨ ਵਿਚ ਵ੍ਹਾਈਟ ਹਾਊਸ ਦੇ ਸਟੈਨੋਗ੍ਰਾਫਰ ਦੇ ਕੰਨ ਅਤੇ ਉਂਗਲਾਂ ਥੱਕ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਜ਼ਿਆਦਾ ਬੋਲਣ ਦੀ ਆਦਤ ਨਹੀਂ ਸੀ, ਇਸੇ ਕਾਰਨ ਟਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਵ੍ਹਾਈਟ ਹਾਊਸ ਦੇ ਸਟੈਨੋਗ੍ਰਾਫਰ ਨੂੰ ਕੰਮ ਦਾ ਬੋਝ ਹੋਰ ਵੀ ਮਹਿਸੂਸ ਹੋ ਰਿਹਾ ਹੈ।
ਇਹ ਵੀ ਪੜ੍ਹੋ: ਜਨਮ ਤੋਂ ਹੀ ਨਾਗਰਿਕਤਾ ਦਾ ਅਧਿਕਾਰ ਗੁਲਾਮਾਂ ਦੇ ਬੱਚਿਆਂ ਲਈ ਸੀ, US 'ਚ 'ਭੀੜ' ਲਗਾਉਣ ਲਈ ਨਹੀਂ: ਟਰੰਪ
ਅਧਿਕਾਰੀਆਂ ਅਨੁਸਾਰ ਵਧਦੇ ਕੰਮ ਦੇ ਬੋਝ ਨੂੰ ਦੇਖਦੇ ਹੋਏ ਵ੍ਹਾਈਟ ਹਾਊਸ ਵਿੱਚ ਵਾਧੂ ਸਟੈਨੋਗ੍ਰਾਫਰਾਂ ਦੀ ਭਰਤੀ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਵੈੱਬਸਾਈਟ Factbay.se ਦੇ ਅਨੁਸਾਰ, ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਨੇ 2021 ਵਿੱਚ ਆਪਣੇ ਰਾਸ਼ਟਰਪਤੀ ਕਾਰਜਕਾਲ ਦੇ ਪਹਿਲੇ ਹਫ਼ਤੇ ਕੈਮਰੇ 'ਤੇ 2 ਘੰਟੇ 36 ਮਿੰਟ ਬਿਤਾਏ ਸਨ ਅਤੇ ਕੁੱਲ 24,259 ਸ਼ਬਦ ਬੋਲੇ ਸਨ। ਵੈੱਬਸਾਈਟ ਅਨੁਸਾਰ, ਟਰੰਪ ਨੇ ਰਾਸ਼ਟਰਪਤੀ ਵਜੋਂ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਹਫ਼ਤੇ ਕੈਮਰੇ ਦੇ ਸਾਹਮਣੇ 7 ਘੰਟੇ 44 ਮਿੰਟ ਬਿਤਾਏ ਅਤੇ ਇਸ ਦੌਰਾਨ ਉਨ੍ਹਾਂ ਨੇ ਕੁੱਲ 81,235 ਸ਼ਬਦ ਬੋਲੇ।
ਇਹ ਵੀ ਪੜ੍ਹੋ: US ’ਚ ਜਹਾਜ਼-ਹੈਲੀਕਾਪਟਰ ਹਾਦਸਾ, 67 ਲੋਕਾਂ ਦੀ ਮੌਤ, ਨਦੀ 'ਚ 3 ਟੁਕੜਿਆਂ 'ਚ ਪਿਆ ਮਿਲਿਆ Plane
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8