ਵਾਇਰਲ ਹੋਣ ਲਈ ਇਹ ਕਿਹੜਾ ‘ਬੁਖਾਰ’! ਸ਼ਰੇਆਮ ਮੈਟਰੋ ’ਚ ਨਹਾਉਂਦਾ ਦਿਖਿਆ ਇਕ ਨੌਜਵਾਨ
Monday, Apr 10, 2023 - 02:16 AM (IST)

ਨਿਊਯਾਰਕ (ਇੰਟ.) : ਅੱਜਕਲ ਵਾਇਰਲ ਹੋਣ ਲਈ ਮੈਟਰੋ ਵਿਚ ਅਜੀਬੋ-ਗਰੀਬ ਹਰਕਤਾਂ ਕਰਨ ਦਾ ਰੁਝਾਨ ਬਣ ਗਿਆ ਹੈ। ਬਿਕਨੀ ਗਰਲ ਤੋਂ ਬਾਅਦ ਹੁਣ ਇਕ ਵਿਅਕਤੀ ਚਰਚਾ ’ਚ ਹੈ। ਵਾਇਰਲ ਹੋ ਰਹੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਮੈਟਰੋ ਵਿਚ ਇਸ਼ਨਾਨ ਕਰ ਰਿਹਾ ਹੈ।
ਵਾਇਰਲ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਤਾਂ ਇਹ ਵਿਅਕਤੀ ਚੁੱਪਚਾਪ ਮੈਟਰੋ ’ਚ ਲੋਕਾਂ ਨਾਲ ਬੈਠਾ ਹੁੰਦਾ ਹੈ ਪਰ ਦੇਖਦੇ ਹੀ ਦੇਖਦੇ ਇਹ ਮੈਟਰੋ ਵਿਚ ਆਪਣੇ ਸਾਰੇ ਕੱਪੜੇ ਉਤਾਰਨ ਲੱਗ ਜਾਂਦਾ ਹੈ। ਹੌਲੀ-ਹੌਲੀ ਨੇੜੇ ਬੈਠੇ ਲੋਕ ਵੀ ਇਸ ਗੱਲ ਵੱਲ ਧਿਆਨ ਦਿੰਦੇ ਹਨ ਅਤੇ ਉਸ ਤੋਂ ਦੂਰ ਜਾਣ ਲੱਗਦੇ ਹਨ।
ਇਹ ਖ਼ਬਰ ਵੀ ਪੜ੍ਹੋ : ਹਨੀਪ੍ਰੀਤ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲਾ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਚੜ੍ਹਿਆ ਪੁਲਸ ਅੜਿੱਕੇ
ਇਸ ਤੋਂ ਬਾਅਦ ਵਿਅਕਤੀ ਆਪਣੇ ਕੋਲ ਰੱਖਿਆ ਸੂਟਕੇਸ ਕੱਢ ਲੈਂਦਾ ਹੈ, ਜਿਸ ਵਿਚ ਉਸ ਨੇ ਪਾਣੀ ਅਤੇ ਸਾਬਣ ਰੱਖਿਆ ਹੋਇਆ ਸੀ। ਉਹ ਖੁਦ ’ਤੇ ਪਾਣੀ ਪਾਉਂਦਾ ਹੈ ਅਤੇ ਸਾਬਣ ਲਗਾਉਣ ਲੱਗ ਪੈਂਦਾ ਹੈ। ਮੈਟਰੋ ’ਚ ਇਸ ਤਰ੍ਹਾਂ ਦੀ ਹਰਕਤ ਦੇਖ ਆਲੇ-ਦੁਆਲੇ ਦੇ ਲੋਕ ਵੀ ਹੈਰਾਨ ਹੋ ਜਾਂਦੇ ਹਨ। ਸ਼ਖ਼ਸ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਅੰਤ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਆਦਮੀ ਮੈਟਰੋ ਤੋਂ ਬਾਹਰ ਆਉਂਦੇ ਹੋਏ ਲੋਕਾਂ ਨੂੰ ਦੇਖ ਕੇ ਮੁਸਕਰਾਉਂਦਾ ਹੈ ਅਤੇ ਲੋਕ ਵੀ ਉਸ ਨੂੰ ਦੇਖ ਕੇ ਉੱਚੀ-ਉੱਚੀ ਹੱਸਣ ਲੱਗ ਪੈਂਦੇ ਹਨ। ਵਾਇਰਲ ਹੋ ਰਿਹਾ ਇਹ ਵੀਡੀਓ ਨਿਊਯਾਰਕ ਸਿਟੀ ਮੈਟਰੋ ਦਾ ਹੈ।
ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਦੇ ਵਧਦੇ ਕੇਸਾਂ ਦਰਮਿਆਨ ਕੋਵੀਸ਼ੀਲਡ ਦਾ ਨਿਰਮਾਣ ਹੋਇਆ ਬੰਦ, ਵੈਕਸੀਨ ਦੀ ਹੋਈ ਸ਼ਾਰਟੇਜ