ਵਿਕਟੋਰੀਆ ''ਚ ਮੌਸਮ ਵਿਭਾਗ ਨੇ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਦਿੱਤੀ ਚਿਤਾਵਨੀ

04/08/2017 1:05:27 PM

ਵਿਕਟੋਰੀਆ— ਆਸਟਰੇਲੀਆ ਦੇ ਸੂਬੇ ਵਿਕਟੋਰੀਆ ''ਚ ਮੌਸਮ ਵਿਭਾਗ ਨੇ ਖਰਾਬ ਮੌਸਮ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ  ਵਿਕਟੋਰੀਆ ''ਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਵਿਕਟੋਰੀਆ ''ਚ ਕੱਲ ਭਾਵ ਐਤਵਾਰ ਨੂੰ ਮੌਸਮ ''ਚ ਇਹ ਤਬਦੀਲੀ ਆਵੇਗੀ। ਮੌਸਮ ''ਚ ਤਬਦੀਲੀ ਕਾਰਨ 110 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਜਿਸ ਕਾਰਨ ਗਿਪਸਲੈਂਡ ਦੇ ਦੱਖਣੀ-ਪੱਛਮੀ ਖੇਤਰ ਅਤੇ ਮੱੱਧ ਤੇ ਉੱਤਰੀ ਜ਼ਿਲੇ ਪ੍ਰਭਾਵਿਤ ਹੋਣਗੇ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਗਿਪਸਲੈਂਡ ਦੇ ਮੱਧ ਅਤੇ ਉੱਤਰੀ ਮੱਧ ਇਲਾਕਿਆਂ ''ਚ 24 ਘੰਟਿਆਂ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 
ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਆਸਟਰੇਲੀਆ ਦੇ ਕੁਈਨਜ਼ਲੈਂਡ ''ਚ ਚੱਕਰਵਾਤੀ ਤੂਫਾਨ ''ਡੇਬੀ'' ਤੋਂ ਬਾਅਦ ਆਏ ਭਿਆਨਕ ਹੜ੍ਹ ਨੇ ਲੋਕਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਸੀ। ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਸੀ।

Tanu

News Editor

Related News