ਧਰਤੀ 'ਤੇ ਤਾਪਮਾਨ ਵਧਣ ਦੀ ਚਿਤਾਵਨੀ, ਵਿਗਿਆਨੀਆਂ ਦੇ ਖੁਲਾਸੇ ਨੇ ਵਧਾਈ ਚਿੰਤਾ
Monday, Dec 09, 2024 - 02:47 PM (IST)
ਇੰਟਰਨੈਸ਼ਨਲ ਡੈਸਕ- ਜਲਵਾਯੂ ਪਰਿਵਰਤਨ ਦੇ ਪ੍ਰਭਾਵ ਹੁਣ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਦਿਖਾਈ ਦੇ ਰਹੇ ਹਨ। ਕਿਤੇ ਅੱਤ ਦੀ ਗਰਮੀ ਪੈ ਰਹੀ ਹੈ ਤਾਂ ਕਿਤੇ ਠੰਡ ਨੇ ਲੋਕ ਠਾਰ ਦਿੱਤੇ ਹਨ। ਇਸ ਦੌਰਾਨ ਯੂਰਪ ਦੀ ਜਲਵਾਯੂ ਪਰਿਵਰਤਨ ਏਜੰਸੀ ਕੋਪਰਨਿਕਸ ਨੇ ਇਕ ਡਰਾਉਣਾ ਅੰਦਾਜ਼ਾ ਜਾਰੀ ਕੀਤਾ ਹੈ। ਏਜੰਸੀ ਨੇ ਕਿਹਾ ਹੈ ਕਿ ਸਾਲ 2024 ਦੁਨੀਆ ਦੇ ਇਤਿਹਾਸ ਦਾ ਸਭ ਤੋਂ ਗਰਮ ਸਾਲ ਹੋਣ ਵਾਲਾ ਹੈ। ਏਜੰਸੀ ਨੇ ਕਿਹਾ ਕਿ ਇਹ ਲਗਭਗ ਤੈਅ ਹੈ ਕਿ 2024 ਰਿਕਾਰਡ 'ਤੇ ਸਭ ਤੋਂ ਗਰਮ ਸਾਲ ਹੋਵੇਗਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਔਸਤ ਤਾਪਮਾਨ ਪੂਰਵ-ਉਦਯੋਗਿਕ ਪੱਧਰ ਤੋਂ 1.5 ਡਿਗਰੀ ਸੈਲਸੀਅਸ ਵੱਧ ਹੋਵੇਗਾ।
ਏਜੰਸੀ ਨੇ ਕਿਹਾ ਕਿ ਇਸ ਸਾਲ ਇਤਿਹਾਸ ਦਾ ਦੂਜਾ ਸਭ ਤੋਂ ਗਰਮ ਨਵੰਬਰ ਦਰਜ ਕੀਤਾ ਗਿਆ। ਹਾਲਾਂਕਿ ਨਵੰਬਰ 2023 ਅਜੇ ਵੀ ਇਤਿਹਾਸ ਦਾ ਸਭ ਤੋਂ ਗਰਮ ਨਵੰਬਰ ਬਣਿਆ ਹੋਇਆ ਹੈ। ਇਸ ਵਾਰ ਨਵੰਬਰ ਵਿੱਚ ਸਤਹੀ ਹਵਾ ਦਾ ਤਾਪਮਾਨ 14.10 ਡਿਗਰੀ ਸੈਲਸੀਅਸ ਸੀ, ਜੋ ਕਿ 1991 ਤੋਂ 2020 ਦੇ ਔਸਤ ਤਾਪਮਾਨ ਨਾਲੋਂ 0.73 ਡਿਗਰੀ ਸੈਲਸੀਅਸ ਵੱਧ ਹੈ। ਗਲੋਬਲ ਵਾਰਮਿੰਗ ਨਾਲ ਸਬੰਧਤ ਇੱਕ ਹੋਰ ਅਣਚਾਹਿਆ ਰਿਕਾਰਡ ਵੀ ਨਵੰਬਰ ਵਿੱਚ ਹੀ ਬਣਿਆ ਹੈ। ਇਸ ਸਮੇਂ ਦੌਰਾਨ ਔਸਤ ਗਲੋਬਲ ਤਾਪਮਾਨ ਪੂਰਵ-ਉਦਯੋਗਿਕ ਸਮਿਆਂ ਦੇ ਪੱਧਰ ਨਾਲੋਂ 1.62 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਕੋਪਰਨਿਕਸ ਏਜੰਸੀ ਅਨੁਸਾਰ ਪਿਛਲੇ 17 ਮਹੀਨਿਆਂ ਵਿੱਚ ਇਹ 16ਵਾਂ ਮਹੀਨਾ ਹੈ ਜਦੋਂ ਔਸਤ ਗਲੋਬਲ ਤਾਪਮਾਨ ਪੂਰਵ-ਉਦਯੋਗਿਕ ਸਮੇਂ ਦੇ ਪੱਧਰ ਤੋਂ 1.5 ਡਿਗਰੀ ਸੈਲਸੀਅਸ ਵੱਧ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਨੂੰ ਜਾਰੀ ਅਮਰੀਕੀ ਵਿਦਿਆਰਥੀ ਵੀਜ਼ਾ 'ਚ 38 ਫੀਸਦੀ ਗਿਰਾਵਟ, ਅੰਕੜੇ ਜਾਰੀ
ਭਾਰਤ ਦੇ ਮੌਸਮ ਵਿਭਾਗ ਅਨੁਸਾਰ 1901 ਤੋਂ ਬਾਅਦ ਇਹ ਭਾਰਤ ਲਈ ਦੂਜਾ ਸਭ ਤੋਂ ਗਰਮ ਨਵੰਬਰ ਰਿਹਾ ਹੈ। ਇਸ ਦੌਰਾਨ ਔਸਤ ਵੱਧ ਤੋਂ ਵੱਧ ਤਾਪਮਾਨ 29.37 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਕਿ ਆਮ ਨਾਲੋਂ 0.62 ਡਿਗਰੀ ਸੈਲਸੀਅਸ ਵੱਧ ਹੈ। ਜੇਕਰ ਅਸੀਂ 2024 ਦੇ ਜਨਵਰੀ ਤੋਂ ਨਵੰਬਰ ਤੱਕ ਦੇ ਸਮੇਂ ਦੀ ਗੱਲ ਕਰੀਏ ਤਾਂ ਔਸਤ ਵਿਸ਼ਵ ਤਾਪਮਾਨ 1991-2020 ਦੇ ਤਾਪਮਾਨ ਨਾਲੋਂ ਲਗਭਗ 0.72 ਡਿਗਰੀ ਸੈਲਸੀਅਸ ਵੱਧ ਹੋਵੇਗਾ। ਇਸ ਦੇ ਨਾਲ ਹੀ ਜਨਵਰੀ-ਨਵੰਬਰ 2023 ਦੇ ਮੁਕਾਬਲੇ ਇਸ ਸਾਲ ਇਸੇ ਸਮੇਂ ਦੌਰਾਨ ਤਾਪਮਾਨ 0.14 ਡਿਗਰੀ ਸੈਲਸੀਅਸ ਵੱਧ ਸੀ।
1.5 ਡਿਗਰੀ ਸੈਲਸੀਅਸ ਤੋਂ ਵੱਧ ਜਾਣ ਦੀ ਸੰਭਾਵਨਾ
ਯੂਰਪੀ ਏਜੰਸੀ ਦੇ ਵਿਗਿਆਨੀਆਂ ਨੇ ਕਿਹਾ ਕਿ 2023 ਦਾ ਤਾਪਮਾਨ ਪੂਰਵ-ਉਦਯੋਗਿਕ ਪੱਧਰ ਤੋਂ 1.48 ਡਿਗਰੀ ਸੈਲਸੀਅਸ ਵੱਧ ਸੀ, ਇਸ ਲਈ ਇਹ ਲਗਭਗ ਤੈਅ ਹੈ ਕਿ 2024 ਵਿੱਚ ਸਾਲਾਨਾ ਤਾਪਮਾਨ 1.5 ਡਿਗਰੀ ਸੈਲਸੀਅਸ ਵੱਧ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।