ਅਮਰੀਕੀ ਸਮਾਜ ਸੇਵੀ ਹਰਮਨ ਭੰਗੂ ਦਾ ਸਿਡਨੀ ਆਉਣ ''ਤੇ ਨਿੱਘਾ ਸਵਾਗਤ

Friday, Aug 02, 2024 - 04:52 PM (IST)

ਅਮਰੀਕੀ ਸਮਾਜ ਸੇਵੀ ਹਰਮਨ ਭੰਗੂ ਦਾ ਸਿਡਨੀ ਆਉਣ ''ਤੇ ਨਿੱਘਾ ਸਵਾਗਤ

ਸਿਡਨੀ (ਸਨੀ ਚਾਂਦਪੁਰੀ):- ਪੰਜਾਬ ਤੋਂ ਅਮਰੀਕਾ ਜਾ ਵਸੇ ਉੱਘੇ ਸਮਾਜ ਸੇਵੀ ਹਰਮਨ ਭੰਗੂ ਦਾ ਆਸਟ੍ਰੇਲੀਆ ਫੇਰੀ ਦੌਰਾਨ ਸਿਡਨੀ ਵਿੱਚ ਗੜਸ਼ੰਕਰ, ਨਵਾਂਸ਼ਹਿਰ ਇਲਾਕੇ ਨਾਲ ਸੰਬੰਧਤ ਸ਼ਖਸੀਅਤਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਚਰਨਪ੍ਰਤਾਪ ਸਿੰਘ ਟਿੰਕੂ ਅਤੇ ਰਾਜਨ ਓਹਰੀ ਨੇ ਕਿਹਾ ਕਿ ਹਰਮਨ ਭੰਗੂ ਨੇ ਪੰਜਾਬ ਰਹਿੰਦਿਆਂ ਅਤੇ ਅਮਰੀਕਾ ਵਿੱਚ ਵੀ ਸਮੇਂ-ਸਮੇਂ ਸਿਰ ਸਮਾਜ ਨੂੰ ਸੇਧ ਦੇਣ ਵਾਲੇ ਅਤੇ ਸਮਾਜ ਦੇ ਭਲੇ ਲਈ ਉਪਰਾਲੇ ਕੀਤੇ ਹਨ। ਅਜੋਕੇ ਸਮੇਂ ਵਿੱਚ ਨੌਜਵਾਨਾਂ ਨੂੰ ਆਪਣੀ ਖ਼ਿੱਤੇ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਯੋਗਦਾਨ ਦੇਣ ਦੀ ਲੋੜ ਹੈ ਜੋ ਕਿ ਹਰਮਨ ਭੰਗੂ ਬਾਖੂਬੀ ਕਰ ਰਹੇ ਹਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨਵਾਂਸ਼ਹਿਰ ਦੇ ਇਟਾਲੀਅਨ ਪੰਜਾਬੀ ਨੌਜਵਾਨ ਨੇ ਇੰਗਲੈਂਡ ਦੀ ਧਰਤੀ 'ਤੇ ਮਾਰੀਆਂ ਮੱਲਾਂ

ਇਸ ਮੌਕੇ ਹਰਮਨ ਭੰਗੂ ਨੇ ਸਵਾਗਤ ਕਰਨ ਆਏ ਸ਼ੁੱਭਚਿੰਤਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਤਨੋਂ ਦੂਰ ਆਪਣੇ ਵਿਰਸੇ ਅਤੇ ਆਪਣੇ ਸੰਸਕਾਰਾਂ ਨੂੰ ਸਾਂਭੀ ਬੈਠੇ ਪੰਜਾਬੀਆਂ ਦੇ ਦਿਲਾਂ ਵਿੱਚੋਂ ਅਪਣੱਤ ਕੱਢੀ ਨਹੀਂ ਜਾ ਸਕਦੀ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵੱਸਦੇ ਹੋਣ। ਉਨ੍ਹਾਂ ਆਪਣੇ ਸਾਰੇ ਹੀ ਮਿੱਤਰ ਸੱਜਣਾਂ ਦਾ ਇਸ ਖੁਸ਼ਨੁਮਾ ਸਾਥ ਅਤੇ ਸਮੇਂ ਲਈ ਧੰਨਵਾਦ ਕੀਤਾ। ਇਸ ਮੌਕੇ ਹਰਮਨ ਭੰਗੂ ਅਤੇ ਉਹਨਾਂ ਦੇ ਸਪੁੱਤਰ ਜੈ ਵੀਰ ਭੰਗੂ ਦਾ ਫੁੱਲਾਂ ਦੀ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਚਰਨਪ੍ਰਤਾਪ ਸਿੰਘ ਟਿੰਕੂ, ਰਾਜਨ ਓਹਰੀ, ਸੁਖਵਿੰਦਰ ਸਿੰਘ ਸ਼ਾਮਾ, ਦਵਿੰਦਰ ਮਹਿਤਾਬਪੁਰ, ਹੈਪੀ ਆਸਟ੍ਰੇਲੀਆ, ਸਿਮਰਨ ਕਰੀ ਕਲਚਰ ਸਿਡਨੀ, ਮਨੀ ਰੁੜਕੀ, ਬਾਬੂ ਗੜਸ਼ੰਕਰ,ਅਨੂਪ ਰਾਣਾ , ਬਿੱਟੂ ਬਾਜਵਾ,ਮਨਜੋਤ ਮਾਨ ਮੈਲਬੋਰਨ,ਦਰਸ਼ਨ ਗੜਸ਼ੰਕਰ,ਮਿੰਟੂ ਗੜਸ਼ੰਕਰ,ਪਰਮਿੰਦਰ ਗੜਸ਼ੰਕਰ ਆਦਿ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News