ਹਵਾਲਗੀ ਹੁਕਮ ਖਿਲਾਫ ਅਪੀਲ ਕਰਨਾ ਚਾਹੁੰਦੈ ਸੱਟੇਬਾਜ਼ ਸੰਜੀਵ ਚਾਵਲਾ

03/15/2019 4:04:07 PM

ਲੰਡਨ— ਸਾਲ 2000 'ਚ ਮੈਚ ਫਿਕਸਿੰਗ ਦੇ ਦੋਸ਼ਾਂ 'ਚ ਭਾਰਤ 'ਚ ਲੋੜੀਂਦੇ ਕਥਿਤ ਸੱਟੇਬਾਜ਼ ਸੰਜੀਵ ਚਾਵਲਾ ਨੇ ਇਥੇ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਚੋਂ ਜਾਰੀ ਉਸ ਦੀ ਹਵਾਲਗੀ ਹੁਕਮ ਨੂੰ ਚੁਣੌਤੀ ਦੇਣ ਲਈ ਬ੍ਰਿਟੇਨ ਦੀ ਇਕ ਹਾਈ ਕੋਰਟ 'ਚ ਅਰਜ਼ੀ ਦਾਇਰ ਕਰਕੇ ਅਪੀਲ ਕਰਨ ਦੀ ਆਗਿਆ ਮੰਗੀ ਹੈ।

ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਜ਼ਿਲਾ ਜੱਜ ਦੇ ਹੁਕਮ ਮੁਤਾਬਕ ਬੀਤੇ ਮਹੀਨੇ ਹਵਾਲਗੀ ਦੇ ਪੱਖ 'ਚ ਦਸਤਖਤ ਕਰ ਦਿੱਤੇ ਸਨ ਤੇ 50 ਸਾਲਾ ਚਾਵਲਾ ਨੂੰ 14 ਦਿਨ ਦਾ ਸਮਾਂ ਦਿੱਤਾ ਤਾਂ ਕਿ ਉਹ ਹੁਕਮ ਦੇ ਖਿਲਾਫ ਅਪੀਲ ਦਾਇਰ ਕਰ ਸਕੇ। ਚਾਵਲਾ ਦੱਖਣ ਅਫਰੀਕੀ ਕ੍ਰਿਕੇਟ ਟੀਮ ਦੇ ਸਾਲ 2000 'ਚ ਰਹੇ ਕਪਤਾਨ ਹੈਂਸੀ ਕ੍ਰੋਨੀਏ ਦੀ ਸ਼ਮੂਲੀਅਤ ਵਾਲੇ ਮੈਚ ਫਿਕਸਿੰਗ ਮਾਮਲੇ 'ਚ ਮੁੱਖ ਦੋਸ਼ੀ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ 14 ਦਿਨਾਂ ਦੀ ਦਿੱਤੀ ਸਮਾਂ ਮਿਆਦ ਅੰਦਰ ਅਰਜ਼ੀ ਦਾਇਰ ਕੀਤੀ ਗਈ ਹੈ।


Baljit Singh

Content Editor

Related News