ਅਫਗਾਨਿਸਤਾਨ ''ਚ ਹਿੰਸਕ ਮਾਹੌਲ ਦਰਮਿਆਨ ਰਾਸ਼ਟਰਪਤੀ ਚੋਣਾਂ ਲਈ ਮਤਦਾਨ ਸੰਪੰਨ
Sunday, Sep 29, 2019 - 01:31 AM (IST)

ਕਾਬੁਲ – ਅਫਗਾਨਿਸਤਾਨ ਦੇ ਲੋਕਾਂ ਨੇ ਸਖ਼ਤ ਸੁਰੱਖਿਆ ਵਿਵਸਥਾ ਵਿਚਾਲੇ ਸ਼ਨੀਵਾਰ ਨੂੰ ਰਾਸ਼ਟਰਪਤੀ ਚੋਣਾਂ 'ਚ ਮਤਦਾਨ ਕੀਤਾ, ਜਦਕਿ ਤਾਲਿਬਾਨ ਨੇ ਪੂਰੇ ਦੇਸ਼ 'ਚ ਕਈ ਥਾਵਾਂ 'ਤੇ ਮਤਦਾਨ ਕੇਂਦਰਾਂ ਨੂੰ ਨਿਸ਼ਾਨਾ ਬਣਾ ਕੇ ਧਮਾਕੇ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਚੋਣਾਂ ਦੌਰਾਨ ਹੋਏ ਧਮਾਕਿਆਂ 'ਚ ਘੱਟੋ-ਘੱਟ 5 ਸੁਰੱਖਿਆ ਕਰਮਚਾਰੀ ਮਾਰੇ ਗਏ, ਜਦਕਿ 37 ਆਮ ਨਾਗਰਿਕ ਜ਼ਖ਼ਮੀ ਹੋਏ।