ਇੰਡੋਨੇਸ਼ੀਆ ਦੇ ਬਾਲੀ ਟਾਪੂ ''ਤੇ ਜਵਾਲਾਮੁਖੀ ਸਰਗਰਮ, ਕਈ ਉਡਾਣਾਂ ਰੱਦ
Saturday, May 25, 2019 - 10:19 AM (IST)

ਜਕਾਰਤਾ — ਮਾਊਂਟ ਅਗੁੰਗ ਜਵਾਲਾਮੁਖੀ ਦੇ ਸਰਗਰਮ ਹੋਣ ਦੇ ਕਾਰਨ ਇੰਡੋਨੇਸ਼ੀਆ ਦੇ ਦੱਖਣੀ ਹਿੱਸੇ 'ਚ ਰਾਖ ਫੈਲ ਗਈ ਹੈ ਜਿਸ ਦੇ ਕਾਰਨ ਬਾਲੀ ਹਵਾਈ ਅੱਡੇ ਨੇ ਹਵਾਈ ਜਹਾਜ਼ਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਹੈ। ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਜਵਾਲਾਮੁਖੀ ਸ਼ੁੱਕਰਵਾਰ ਦੀ ਰਾਤ ਤੋਂ ਸਰਗਰਮ ਹੈ। ਇਸ ਵਿਚੋਂ ਤਕਰੀਬਨ ਸਾਢੇ 4 ਮਿੰਟ ਤੱਕ ਲਾਵਾ ਅਤੇ ਗਰਮ ਪੱਥਰ ਨਿਕਲਦੇ ਰਹੇ। ਇਹ ਕ੍ਰੇਟਰ ਤੋਂ ਲਗਭਗ 3 ਕਿਲੋਮੀਟਰ ਦੂਰ ਤੱਕ ਫੈਲ ਗਿਆ। ਆਸਪਾਸ ਦੇ 9 ਪਿੰਡਾਂ ਬਹੁਤ ਸਾਰੀ ਰਾਖ ਡਿੱਗ ਗਈ ਹੈ।
ਹਾਲਾਂਕਿ ਏਜੰਸੀ ਨੇ ਕਿਹਾ ਕਿ ਉਸਨੇ ਜਵਾਲਾਮੁਖੀ ਲਈ ਅਲਰਟ ਦਾ ਪੱਧਰ ਨਹੀਂ ਵਧਾਇਆ ਹੈ ਅਤੇ ਇਸ ਦਾ ਵਰਜਨ ਖੇਤਰ ਕ੍ਰੇਟਰ ਦੇ ਚਾਰੋਂ ਪਾਸੇ ਅਤੇ ਚਾਰ ਕਿਲੋਮੀਟਰ ਤੱਕ ਦਾ ਹੈ। ਹਵਾਈ ਆਵਾਜਾਈ ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਬਾਲੀ ਦੀਆਂ ਚਾਰ ਉਡਾਣਾਂ ਦਾ ਰਸਤਾ ਬਦਲਿਆ ਗਿਆ ਹੈ ਅਤੇ ਜੁਆਲਾਮੁਖੀ ਦੀ ਰਾਖ ਕਾਰਨ ਪੰਜ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ।