ਇੰਗਲੈਂਡ ਦੇ ਸਮੈਦਿਕ ''ਚ ਵੀ ਉੱਠੀ ਕਿਸਾਨਾਂ ਦੇ ਹੱਕਾਂ ਲਈ ਆਵਾਜ਼

Sunday, Sep 27, 2020 - 12:40 PM (IST)

ਬਰਮਿੰਘਮ, (ਸੰਜੀਵ ਭਨੋਟ)- 25 ਸਤੰਬਰ ਨੂੰ ਜਿੱਥੇ ਪੰਜਾਬ ਵਿਚ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿਚ ਚੱਕਾ ਜਾਮ ਕੀਤਾ ਗਿਆ, ਉੱਥੇ ਹੀ ਵਿਦੇਸ਼ਾਂ ਵਿਚ ਵੀ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਈ ਗਈ।

ਪੰਜਾਬ ਵਿਚ ਰਾਜਨੀਤਿਕ ਪਾਰਟੀਆਂ, ਪੰਜਾਬੀ ਕਲਾਕਾਰਾਂ ਤੇ ਹੋਰ ਜਥੇਬੰਦੀਆਂ ਨੇ ਅਹਿਮ ਭੂਮਿਕਾ ਨਿਭਾਈ ਤੇ ਇਸ ਬੰਦ ਦੇ ਸੱਦੇ ਨੂੰ ਸਫਲ ਬਣਾਇਆ ਗਿਆ। ਇਸ ਦੀ ਗੂੰਜ ਦੁਨੀਆ ਭਰ ਦੇ ਮੀਡੀਆ ਚੈਨਲ ਅਤੇ ਉੱਥੇ ਵੱਸਦੇ ਪੰਜਾਬੀ ਭਾਈਚਾਰੇ ਤੱਕ ਵੀ ਪਹੁੰਚੀ। ਇੰਗਲੈਂਡ ਦੇ ਸ਼ਹਿਰ ਸਮੈਦਿਕ ਵਿਚ ਵੀ ਸਿੱਖ ਤੇ ਪੰਜਾਬੀ ਭਾਈਚਾਰੇ ਵੱਲੋਂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਗਿਆ। 

ਸਮੈਦਿਕ ਦੇ ਗੁਰਦੁਵਾਰਾ ਸਾਹਿਬ ਦੀ ਕਮੇਟੀ ਦੇ ਨਾਲ ਕਥਾ ਵਾਚਕ ਗਿਆਨੀ ਬਲਬੀਰ ਸਿੰਘ, ਭਾਈ ਫੌਜਾ ਸਿੰਘ ਪੰਜਾਬ ਤੋਂ ਆਏ ਵਿਦਿਆਥੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਚੁੱਕੀ ਤੇ ਕਿਹਾ ਜੇਕਰ ਸਾਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੀ ਆਵਾਜ਼ ਚੁੱਕਣੀ ਪਈ ਤਾਂ ਉਹ ਲੋਕਲ ਐੱਮ. ਪੀ. ਸਹਿਬਾਨਾਂ ਨਾਲ ਮਿਲ ਕੇ ਇੰਗਲੈਂਡ ਦੀ ਪਾਰਲੀਮੈਂਟ ਵਿਚ ਵੀ ਮੁੱਦਾ ਲੈ ਕੇ ਜਾਣਗੇ। ਕੇਂਦਰ ਸਰਕਾਰ ਨੂੰ ਬਿਲ ਰੱਦ ਕਰਨ ਲਈ ਜ਼ੋਰ ਪਾਇਆ ਜਾਵੇਗਾ।
 


Lalita Mam

Content Editor

Related News