ਬਰਤਾਨਵੀ ਯਾਤਰੀਆਂ ਲਈ ''ਵੋਡਾਫੋਨ'' ਜਨਵਰੀ ਤੋਂ ਯੂਰਪ ''ਚ ਰੋਮਿੰਗ ਚਾਰਜ ਮੁੜ ਕਰੇਗੀ ਲਾਗੂ
Tuesday, Aug 10, 2021 - 03:58 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਟੈਲੀਕਾਮ ਕੰਪਨੀ ਵੋਡਾਫੋਨ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਕੰਪਨੀ ਬ੍ਰੈਗਜ਼ਿਟ ਤਬਦੀਲੀ ਤੋਂ ਬਾਅਦ ਯੂਰਪ ਵਿੱਚ ਯਾਤਰਾ ਕਰਨ ਵਾਲੇ ਬ੍ਰਿਟਿਸ਼ ਲੋਕਾਂ ਲਈ ਰੋਮਿੰਗ ਚਾਰਜਾਂ ਨੂੰ ਜਨਵਰੀ 2022 ਵਿੱਚ ਦੁਬਾਰਾ ਪੇਸ਼ ਕਰੇਗੀ। ਜਦਕਿ ਪਹਿਲਾਂ ਕੰਪਨੀ ਦੁਆਰਾ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ ਗਿਆ ਸੀ। ਮੋਬਾਈਲ ਨੈੱਟਵਰਕ ਕੰਪਨੀ ਦੇ ਇਸ ਯੂ-ਟਰਨ ਦਾ ਮਤਲਬ ਹੈ ਕਿ ਕੁਝ ਗਾਹਕਾਂ ਨੂੰ ਜਨਵਰੀ ਤੋਂ ਦੂਜੇ ਯੂਰਪੀਅਨ ਦੇਸ਼ਾਂ ਵਿੱਚ ਡਾਟਾ, ਕਾਲਾਂ ਅਤੇ ਟੈਕਸਟ ਦੀ ਵਰਤੋਂ ਕਰਨ ਲਈ ਪ੍ਰਤੀ ਦਿਨ 2 ਪੌਂਡ ਦਾ ਭੁਗਤਾਨ ਕਰਨਾ ਪਵੇਗਾ।
ਸੈਲਾਨੀਆਂ ਲਈ ਰੋਮਿੰਗ ਫੀਸ ਜੂਨ 2017 ਵਿੱਚ ਖ਼ਤਮ ਹੋ ਗਈ ਸੀ, ਭਾਵ ਮੋਬਾਈਲ ਫੋਨ ਉਪਭੋਗਤਾ ਬਿਨਾਂ ਕਿਸੇ ਵਾਧੂ ਕੀਮਤ ਦੇ ਈ ਯੂ ਦੇਸ਼ਾਂ ਵਿੱਚ ਆਪਣੇ ਮੋਬਾਈਲ ਦੀ ਵਰਤੋਂ ਜਾਰੀ ਰੱਖ ਸਕਦੇ ਸਨ। ਬ੍ਰੈਗਜ਼ਿਟ ਸਮਝੌਤੇ ਵਿੱਚ ਇਹ ਕਿਹਾ ਗਿਆ ਹੈ ਕਿ ਦੋਵਾਂ ਧਿਰਾਂ ਨੂੰ ਮੋਬਾਈਲ ਖਰਚਿਆਂ ਲਈ ਪਾਰਦਰਸ਼ੀ ਅਤੇ ਵਾਜਬ ਦਰਾਂ ਨੂੰ ਉਤਸ਼ਾਹਤ ਕਰਨ 'ਤੇ ਸਹਿਯੋਗ ਕਰਨਾ ਚਾਹੀਦਾ ਹੈ ਪਰ ਇਸ ਗੱਲ ਦੀ ਗਾਰੰਟੀ ਨਹੀਂ ਦਿੱਤੀ ਗਈ ਕਿ ਮੁਫ਼ਤ ਰੋਮਿੰਗ ਜਾਰੀ ਰਹੇਗੀ।
ਪੜ੍ਹੋ ਇਹ ਅਹਿਮ ਖਬਰ- ਬੁਰਜ ਖਲੀਫਾ ਦੇ ਸਿਖਰ 'ਤੇ ਸਟੰਟ ਕਰਦੀ ਨਜ਼ਰ ਆਈ ਬੀਬੀ, ਵੀਡੀਓ ਵਾਇਰਲ
ਯੂਕੇ ਦੇ ਯੂਰਪੀਅਨ ਯੂਨੀਅਨ ਛੱਡਣ ਤੋਂ ਬਾਅਦ ਨੈਟਵਰਕ ਕੰਪਨੀਆਂ ਚਾਰਜ ਵਾਪਸ ਲਾਗੂ ਕਰ ਸਕਦੀਆਂ ਸਨ ਪਰ ਪ੍ਰਮੁੱਖ ਕੰਪਨੀਆਂ ਈ ਈ, ਓ 2, ਥ੍ਰੀ ਅਤੇ ਵੋਡਾਫੋਨ ਨੇ ਅਜਿਹਾ ਕਰਨ ਦੀ ਕੋਈ ਯੋਜਨਾ ਨਹੀਂ ਹੋਣ ਦਾ ਦਾਅਵਾ ਕੀਤਾ ਸੀ। ਇਸਦੇ ਬਾਵਜੂਦ ਜੂਨ ਵਿੱਚ, ਬੀ ਟੀ ਦੀ ਮਲਕੀਅਤ ਵਾਲੀ ਈ ਈ ਕੰਪਨੀ ਰੋਮਿੰਗ ਚਾਰਜਾਂ ਨੂੰ ਦੁਬਾਰਾ ਪੇਸ਼ ਕਰਨ ਦੀ ਘੋਸ਼ਣਾ ਕਰਨ ਵਾਲੀ ਪਹਿਲੀ ਮੋਬਾਈਲ ਨੈੱਟਵਰਕ ਕੰਪਨੀ ਸੀ। ਜਿਸਦੇ ਬਾਅਦ ਹੁਣ ਵੋਡਾਫੋਨ ਅਜਿਹਾ ਕਰਨ ਜਾ ਰਹੀ ਹੈ। ਵੋਡਾਫੋਨ ਦੀ ਵਰਤੋਂ ਕਰਨ ਵਾਲੇ ਛੁੱਟੀਆਂ ਮਨਾਉਣ ਵਾਲੇ ਲੋਕ ਅੱਠ ਜਾਂ 15 ਦਿਨਾਂ ਲਈ ਮਲਟੀ-ਡੇ ਪਾਸ ਖਰੀਦ ਕੇ ਪ੍ਰਤੀ ਦਿਨ ਦੀ ਲਾਗਤ ਨੂੰ ਘਟਾ ਕੇ 1 ਪੌਂਡ ਕਰ ਸਕਣਗੇ।
ਪੜ੍ਹੋ ਇਹ ਅਹਿਮ ਖਬਰ -ਲੰਡਨ: ਟਾਵਰ ਬ੍ਰਿਜ 'ਚ ਤਕਨੀਕੀ ਨੁਕਸ ਪੈਣ ਕਾਰਨ ਲੋਕ ਹੋਏ ਪ੍ਰੇਸ਼ਾਨ