'ਵਲਾਦੀਮੀਰ ਪੁਤਿਨ ਨਹੀਂ ਲੈ ਸਕਦੇ ਰਸ਼ੀਆ ਦੀ 'ਸੇਫ' ਕੋਰੋਨਾ ਵੈਕਸੀਨ'
Wednesday, Nov 25, 2020 - 02:27 AM (IST)
ਮਾਸਕੋ (ਇੰਟ.) : ਵਲਾਦੀਮੀਰ ਪੁਤਿਨ ਨੇ ਪਿਛਲੇ ਹਫਤੇ ਦੁਨੀਆ ਦੇ ਸਾਥੀ ਨੇਤਾਵਾਂ ਨੂੰ ਦੱਸਿਆ ਸੀ ਕਿ ਰੂਸ ਵੱਲੋਂ ਬਣਾਏ ਜਾ ਰਹੇ ਦੋਵੇਂ ਕੋਰੋਨਾ ਵਾਇਰਸ ਦੇ ਟੀਕੇ ਜਿਨ੍ਹਾਂ 'ਚੋਂ ਇਕ ਨੂੰ ਦੁਨੀਆ ਦੇ ਸਭ ਤੋਂ ਪਹਿਲੇ ਟੀਕੇ ਵਜੋਂ ਜਾਣਿਆ ਜਾਂਦਾ ਹੈ, ਸੁਰੱਖਿਅਤ ਅਤੇ ਅਸਰਦਾਰ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਇਨ੍ਹਾਂ ਦੀ ਖੁਰਾਕ ਲੈ ਸਕਦੇ ਹਨ। ਪੁਤਿਨ (68) ਆਪਣੀ ਉਮਰ ਕਰ ਕੇ ਸਭ ਤੋਂ ਵਧੇਰੇ ਜ਼ੋਖਿਮ ਵਾਲੀ ਸ਼੍ਰੇਣੀ 'ਚ ਹਨ।
ਇਹ ਵੀ ਪੜ੍ਹੋ:-ਰੂਸ ਦਾ ਦਾਅਵਾ-'ਸਪੂਤਨਿਕ-ਵੀ ਵੈਕਸੀਨ 95 ਫੀਸਦੀ ਅਸਰਦਾਰ'
ਵਾਲੰਟੀਰੀਅਰਾਂ ਦੇ ਗਰੁੱਪ 'ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਉਮਰ 60 ਸਾਲ ਤੋਂ ਘੱਟ ਸੀ ਅਤੇ ਸਥਾਨਕ ਮੀਡੀਆ ਮੁਤਾਬਕ ਇਸ ਦਾ ਟਰਾਇਲ 28 ਅਕਤੂਬਰ ਨੂੰ ਕੀਤਾ ਗਿਆ ਸੀ। ਇਸ ਦੌਰਾਨ ਸਿਹਤ ਕਰਮਚਾਰੀਆਂ, ਅਧਿਆਪਕਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਇਨ੍ਹਾਂ ਟੀਕਿਆਂ ਦੀ ਖੁਰਾਕ ਦਿੱਤੀ ਗਈ ਸੀ। ਕ੍ਰੈਮਲਿਨ ਦੇ ਬੁਲਾਰੇ ਦਮਿੱਤਰੀ ਪੇਸਕੋਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਅਜੇ ਤੱਕ ਵਿਆਪਕ ਟੀਕਾਕਰਨ ਸ਼ੁਰੂ ਨਹੀਂ ਕੀਤਾ ਹੈ ਅਤੇ ਸੂਬਾਈ ਮੋਹਤਵਾਰਾਂ ਨੂੰ ਇਸ ਦੌਰਾਨ ਟੀਕਾਕਰਨ 'ਚ ਵਾਲੰਟੀਰੀਅਰ ਵਜੋਂ ਨਹੀਂ ਲਿਆ ਜਾ ਸਕਦਾ। ਰਾਸ਼ਟਰਪਤੀ ਇਸ ਗੈਰ ਪ੍ਰਮਾਣਿਤ ਟੀਕੇ ਦੀ ਵਰਤੋਂ ਨਹੀਂ ਕਰ ਸਕਦੇ ਹਨ।
ਇਹ ਵੀ ਪੜ੍ਹੋ:-'ਚੀਨੀ ਐਪ ਪਏ ਫਿੱਕੇ', ਇਸ ਸਾਲ ਭਾਰਤ 'ਚ 267 'ਤੇ ਲੱਗੀ ਪਾਬੰਦੀ