ਓਹੀਓ ਦੇ ਗਵਰਨਰ ਦੇ ਅਹੁਦੇ ਲਈ ਚੋਣ ਲੜਨ ਦੀ ਯੋਜਨਾ ਬਣਾ ਰਿਹੈ ਇਹ ਭਾਰਤੀ-ਅਮਰੀਕੀ

Saturday, Jan 18, 2025 - 10:07 AM (IST)

ਓਹੀਓ ਦੇ ਗਵਰਨਰ ਦੇ ਅਹੁਦੇ ਲਈ ਚੋਣ ਲੜਨ ਦੀ ਯੋਜਨਾ ਬਣਾ ਰਿਹੈ ਇਹ ਭਾਰਤੀ-ਅਮਰੀਕੀ

ਵਾਸ਼ਿੰਗਟਨ (ਏਜੰਸੀ)- ਭਾਰਤੀ-ਅਮਰੀਕੀ ਨੇਤਾ ਵਿਵੇਕ ਰਾਮਾਸਵਾਮੀ ਓਹੀਓ ਦੇ ਗਵਰਨਰ ਅਹੁਦੇ ਦੀ ਚੋਣ ਲੜਨ ਦੀ ਯੋਜਨਾ ਬਣਾ ਰਹੇ ਹਨ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਕਈ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ। ਰਾਮਾਸਵਾਮੀ ਨੇ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਰਿਪਬਲਿਕਨ ਪਾਰਟੀ ਤੋਂ ਆਪਣੀ ਉਮੀਦਵਾਰੀ ਪੇਸ਼ ਕੀਤੀ ਸੀ। ਰਾਮਾਸਵਾਮੀ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਨਵੇਂ ਚੁਣੇ ਗਏ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦਾ ਕਰੀਬੀ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: ਅਹੁਦਾ ਛੱਡਣ ਤੋਂ ਪਹਿਲਾਂ ਇਸ ਮਾਮਲੇ 'ਚ ਰਿਕਾਰਡ ਬਣਾ ਗਏ ਜੋਅ ਬਾਈਡੇਨ

ਟਰੰਪ ਨੇ ਉਨ੍ਹਾਂ ਨੂੰ ਸ਼ਾਸਨ ਵਿੱਚ ਸੁਧਾਰ ਲਿਆਉਣ ਲਈ ਟੇਸਲਾ ਦੇ ਮਾਲਕ ਐਲਨ ਮਸਕ ਨਾਲ ਕੰਮ ਕਰਨ ਦੀ ਜ਼ਿੰਮੇਦਾਰੀ ਸੌਂਪੀ ਹੈ। 'ਵਾਸ਼ਿੰਗਟਨ ਪੋਸਟ' ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਰਾਮਾਸਵਾਮੀ, ਓਹੀਓ ਦੇ ਗਵਰਨਰ ਦੇ ਅਹੁਦੇ ਲਈ ਚੋਣ ਲੜਨ ਦੀ ਯੋਜਨਾ ਬਣਾ ਰਹੇ ਹਨ ਅਤੇ ਉਹ ਜਲਦੀ ਹੀ ਇਸਦਾ ਐਲਾਨ ਕਰ ਸਕਦੇ ਹਨ। ਰਾਮਾਸਵਾਮੀ ਦੀ ਇਸ ਯੋਜਨਾ ਤੋਂ ਜਾਣੂ ਉਨ੍ਹਾਂ ਦੇ ਇਕ ਕਰੀਬੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ, "ਉਹ (ਰਾਮਾਸਵਾਮੀ) ਜਲਦੀ ਹੀ ਗਵਰਨਰ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰਨਗੇ।"  ਉਨ੍ਹਾਂ ਕਿਹਾ, 'ਘੋਸ਼ਣਾ ਪੱਤਰ ਦਾ ਖਰੜਾ ਤਿਆਰ ਹੈ।'ਜੇਕਰ ਉਹ ਚੁਣੇ ਜਾਂਦੇ ਹਨ, ਤਾਂ ਉਹ ਓਹੀਓ ਦੇ ਗਵਰਨਰ ਮਾਈਕ ਡੇਵਿਨ ਦੀ ਥਾਂ ਲੈਣਗੇ। ਓਹੀਓ ਵਿੱਚ ਚੋਣਾਂ ਨਵੰਬਰ 2026 ਵਿੱਚ ਹੋਣੀਆਂ ਹਨ।

ਇਹ ਵੀ ਪੜ੍ਹੋ: ਕੈਨੇਡਾ ਦੇ PM ਅਹੁਦੇ ਲਈ ਇਹ ਭਾਰਤੀ ਅਜ਼ਮਾ ਰਿਹਾ ਕਿਸਮਤ, ਭਰਿਆ ਨਾਮਜ਼ਦਗੀ ਪੱਤਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News