US 'ਚ ਨੌਕਰੀਆਂ 'ਤੇ ਸੰਕਟ! ਅਹੁਦਾ ਸੰਭਾਲਣ ਤੋਂ ਪਹਿਲਾਂ ਭਾਰਤੀ-ਅਮਰੀਕੀ ਰਾਮਾਸਵਾਮੀ ਨੇ ਦਿੱਤਾ ਇਹ ਸੰਕੇਤ
Saturday, Nov 16, 2024 - 11:44 AM (IST)
ਵਾਸ਼ਿੰਗਟਨ (ਏਜੰਸੀ)- ਉਦਯੋਗਪਤੀ ਤੋਂ ਸਿਆਸਤਦਾਨ ਬਣੇ ਵਿਵੇਕ ਰਾਮਾਸਵਾਮੀ ਨੇ ਅਮਰੀਕਾ ਵਿਚ ਸਰਕਾਰੀ ਨੌਕਰੀਆਂ ਵਿਚ ਵੱਡੀ ਕਟੌਤੀ ਦਾ ਸੰਕੇਤ ਦਿੱਤਾ ਹੈ। ਰਾਮਾਸਵਾਮੀ ਨੂੰ ਟੈਸਲਾ ਦੇ ਮਾਲਕ ਐਲੋਨ ਮਸਕ ਦੇ ਨਾਲ ਸਰਕਾਰੀ ਕੁਸ਼ਲਤਾ ਵਿਭਾਗ (ਡਿਪਾਰਟਮੈਂਟ ਆਫ ਗਵਰਨਮੈਂਟ ਐਫਿਸ਼ੀਐਂਸੀ)ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਭਾਰਤੀ-ਅਮਰੀਕੀ ਰਾਮਾਸਵਾਮੀ ਨੇ ਵੀਰਵਾਰ ਨੂੰ ਫਲੋਰੀਡਾ ਦੇ ਮਾਰ-ਏ-ਲਾਗੋ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਕਿਹਾ, "ਮੈਂ ਅਤੇ ਐਲੋਨ ਮਸਕ ਅਜਿਹੀ ਸਥਿਤੀ ਵਿੱਚ ਹਾਂ ਜਿੱਥੇ ਅਸੀਂ ਲੱਖਾਂ ਗੈਰ-ਚੁਣੇ ਹੋਏ ਸੰਘੀ ਨੌਕਰਸ਼ਾਹਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਦੇਸ਼ ਨੂੰ ਬਚਾਵਾਂਗੇ।”
ਇਹ ਵੀ ਪੜ੍ਹੋ: ਘਰ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜ੍ਹ ਗਏ 7 ਲੋਕ
ਉਨ੍ਹਾਂ ਕਿਹਾ, "ਪਿਛਲੇ 4 ਸਾਲਾਂ ਵਿੱਚ ਸਾਨੂੰ ਇਹ ਵਿਸ਼ਵਾਸ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ ਕਿ ਸਾਡਾ ਰਾਸ਼ਟਰ ਪਤਨ ਵਿੱਚ ਹੈ, ਅਸੀਂ ਪ੍ਰਾਚੀਨ ਰੋਮਨ ਸਾਮਰਾਜ ਦੇ ਅੰਤ ਵਿੱਚ ਹਾਂ।...ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡਾ ਰਾਸ਼ਟਰ ਪਤਨ ਵਿੱਚ ਹੈ। ਮੈਨੂੰ ਲੱਗਦਾ ਹੈ ਕਿ ਪਿਛਲੇ ਹਫ਼ਤੇ ਜੋ ਕੁੱਝ ਹੋਇਆ, ਉਸ ਨਾਲ ਅਸੀਂ ਇੱਕ ਵਾਰ ਫਿਰ ਤੋਂ ਉਭਰ ਰਿਹਾ ਰਾਸ਼ਟਰ ਬਣ ਗਏ ਹਾਂ। ਇੱਕ ਅਜਿਹਾ ਰਾਸ਼ਟਰ, ਜਿਸ ਦੇ ਵਧੀਆ ਦਿਨ ਆਉਣ ਵਾਲੇ ਹਨ।'
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਪ੍ਰਸਿੱਧ ਯੋਗ ਗੁਰੂ ਸ਼ਰਤ ਜੋਇਸ ਦਾ ਅਮਰੀਕਾ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
ਇਸ ਦੌਰਾਨ, ਮਸਕ ਅਤੇ ਰਾਮਾਸਵਾਮੀ ਨੇ ਘੋਸ਼ਣਾ ਕੀਤੀ ਕਿ ਉਹ ਸਰਕਾਰੀ ਕੁਸ਼ਲਤਾ ਮੰਤਰਾਲਾ (DOGE) ਦੇ ਕੰਮਾਂ ਦੀ ਤਰੱਕੀ 'ਤੇ ਅਮਰੀਕੀ ਜਨਤਾ ਨੂੰ ਅਪਡੇਟ ਕਰਨ ਲਈ ਹਰ ਹਫ਼ਤੇ 'ਲਾਈਵਸਟ੍ਰੀਮ' ਕਰਨਗੇ। ਰਾਮਾਸਵਾਮੀ ਨੇ ਕਿਹਾ, "DOGE ਦਾ ਕੰਮ ਇੱਕ ਅਜਿਹੀ ਸਰਕਾਰ ਬਣਾਉਣਾ ਹੈ, ਜਿਸ ਦਾ ਆਕਾਰ ਅਤੇ ਦਾਇਰਾ ਅਜਿਹਾ ਹੋਵੇ, ਜਿਸ 'ਤੇ ਸਾਡੇ ਸੰਸਥਾਪਕਾਂ ਨੂੰ ਮਾਣ ਹੋਵੇ। ਮੈਂ ਅਤੇ ਐਲੋਨ ਮਸਕ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਵੱਲੋਂ ਸਾਨੂੰ ਦਿੱਤੇ ਗਏ ਆਦੇਸ਼ ਨੂੰ ਪੂਰਾ ਕਰਨ ਲਈ ਤਿਆਰ ਹਾਂ।' ਉਸ ਨੇ ਦਲੀਲ ਦਿੱਤੀ ਕਿ ਬਹੁਤ ਜ਼ਿਆਦਾ ਨੌਕਰਸ਼ਾਹੀ ਦਾ ਮਤਲਬ ਹੈ ਘੱਟ ਨਵੀਨਤਾ ਅਤੇ ਜ਼ਿਆਦਾ ਖਰਚੇ। ਉਹ (ਨੌਕਰਸ਼ਾਹ) ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਹਨ ਕਿ ਕਿਵੇਂ ਉਨ੍ਹਾਂ ਦੇ ਰੋਜ਼ਾਨਾ ਫੈਸਲੇ ਨਵੀਨਤਾ ਨੂੰ ਰੋਕਦੇ ਹਨ ਅਤੇ ਲਾਗਤਾਂ ਨੂੰ ਵਧਾਉਂਦੇ ਹਨ, ਜਿਸ ਨਾਲ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ।
ਇਹ ਵੀ ਪੜ੍ਹੋ: ਸੰਘਣੀ ਧੁੰਦ ਦਾ ਕਹਿਰ; ਲਹਿੰਦੇ ਪੰਜਾਬ 'ਚ ਸਕੂਲ 24 ਨਵੰਬਰ ਤੱਕ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8