ਯੂਕ੍ਰੇਨ ਦਾ ਸਮਰਥਨ ਨਾ ਕਰਨ ਦਾ ਬਿਆਨ ਦੇ ਕੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਆਏ ਵਿਵੇਕ ਰਾਮਾਸਵਾਮੀ

Thursday, Sep 28, 2023 - 05:47 PM (IST)

ਯੂਕ੍ਰੇਨ ਦਾ ਸਮਰਥਨ ਨਾ ਕਰਨ ਦਾ ਬਿਆਨ ਦੇ ਕੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਆਏ ਵਿਵੇਕ ਰਾਮਾਸਵਾਮੀ

ਵਾਸ਼ਿੰਗਟਨ (ਭਾਸ਼ਾ)– ਰਿਪਬਲਿਕਨ ਪਾਰਟੀ ਵਲੋਂ ਸੰਭਾਵਿਤ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਦੌੜ ’ਚ ਸ਼ਾਮਲ ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਨੇ ਇਹ ਕਹਿ ਕੇ ਆਪਣੀ ਪਾਰਟੀ ਦੇ ਵਿਰੋਧੀਆਂ ਨੂੰ ਨਾਰਾਜ਼ ਕੀਤਾ ਹੈ ਕਿ ਉਹ ਰੂਸ ਖ਼ਿਲਾਫ਼ ਜੰਗ ’ਚ ਯੂਕ੍ਰੇਨ ਦਾ ਸਮਰਥਨ ਨਹੀਂ ਕਰਨਗੇ।

ਉਨ੍ਹਾਂ ਦਾ ਬਿਆਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਾਏ ਨਾਲ ਮੇਲ ਖਾਂਦਾ ਹੈ, ਜੋ ਕੀਵ ਨੂੰ ਮਹੱਤਵਪੂਰਨ ਸਹਾਇਤਾ ਛੱਡਣ ਦੇ ਪੱਖ ’ਚ ਹਨ। ਅਰਬਪਤੀ ਉਦਯੋਗਪਤੀ ਰਾਮਾਸਵਾਮੀ ਨੇ ਬੁੱਧਵਾਰ ਨੂੰ ਕੈਲੀਫੋਰਨੀਆ ’ਚ ਰਿਪਬਲਿਕਨ ਪਾਰਟੀ ਦੀ ਦੂਜੀ ਪ੍ਰਾਇਮਰੀ ਬਹਿਸ ’ਚ ਕਿਹਾ, ‘‘ਸਿਰਫ਼ ਕਿਉਂਕਿ (ਰੂਸੀ ਰਾਸ਼ਟਰਪਤੀ ਵਲਾਦੀਮੀਰ) ਪੁਤਿਨ ਇਕ ਤਾਨਾਸ਼ਾਹ ਹਨ, ਇਸ ਦਾ ਮਤਲਬ ਇਹ ਨਹੀਂ ਕਿ ਯੂਕ੍ਰੇਨ ਚੰਗਾ ਹੈ। ਇਹ ਉਹ ਦੇਸ਼ ਹੈ, ਜਿਸ ਨੇ 11 ਵਿਰੋਧੀ ਪਾਰਟੀਆਂ ’ਤੇ ਪਾਬੰਦੀ ਲਗਾਈ ਹੋਈ ਹੈ।’’

ਇਹ ਖ਼ਬਰ ਵੀ ਪੜ੍ਹੋ : ਤਾਸ਼ਕੰਦ : ਇੱਕ ਗੋਦਾਮ 'ਚ ਧਮਾਕਾ, ਇੱਕ ਵਿਅਕਤੀ ਦੀ ਮੌਤ ਤੇ 162 ਜ਼ਖਮੀ (ਤਸਵੀਰਾਂ)

ਰਾਮਾਸਵਾਮੀ ਦੇ ਇਸ ਬਿਆਨ ਦੀ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ, ਨਿਊਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ ਤੇ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਨੇ ਭਾਰੀ ਨਿੰਦਿਆ ਕੀਤੀ ਸੀ। ਭਾਰਤੀ ਮੂਲ ਦੀ ਹੇਲੀ ਨੇ ਸਭ ਤੋਂ ਪਹਿਲਾਂ ਰਾਮਾਸਵਾਮੀ ਦੇ ਇਸ ਬਿਆਨ ਦਾ ਵਿਰੋਧ ਕੀਤਾ ਸੀ। ਉਸ ਨੇ ਕਿਹਾ, ‘‘ਰੂਸ ਦੀ ਜਿੱਤ ਦਾ ਮਤਲਬ ਚੀਨ ਦੀ ਜਿੱਤ ਹੈ।’’

ਰਾਮਾਸਵਾਮੀ ਇਸ ਨਾਲ ਅਸਹਿਮਤ ਸਨ ਤੇ ਕਿਹਾ, ‘‘ਚੀਨ ਅਸਲ ਦੁਸ਼ਮਣ ਹੈ। ਅਸੀਂ ਰੂਸ ਨੂੰ ਚੀਨ ਦੇ ਨੇੜੇ ਧੱਕ ਰਹੇ ਹਾਂ। ਸਾਨੂੰ ਇਸ ਨੂੰ ਖ਼ਤਮ ਕਰਨ ਲਈ ਇਕ ਉਚਿਤ ਸ਼ਾਂਤੀ ਯੋਜਨਾ ਦੀ ਲੋੜ ਹੈ, ਇਹ ਉਹ ਦੇਸ਼ ਹੈ, ਜਿਸ ਦੇ ਰਾਸ਼ਟਰਪਤੀ ਪਿਛਲੇ ਹਫ਼ਤੇ ਇਕ ਨਾਜ਼ੀ ਦੀ ਤਾਰੀਫ਼ ਕਰ ਰਹੇ ਸਨ।’’ ਪੇਂਸ ਤੇ ਕ੍ਰਿਸਟੀ ਨੇ ਰਾਮਾਸਵਾਮੀ ਦੀਆਂ ਟਿੱਪਣੀਆਂ ਲਈ ਵੀ ਨਿੰਦਿਆ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News