ਰੋਮ ਵਿਖੇ ਹੋਏ ਵਿਸ਼ਾਲ ਮਾਂ ਭਗਵਤੀ ਜਾਗਰਣ ਮੌਕੇ ਲੱਗੇ ਮਾਂ ਭਗਵਤੀ ਦੇ ਜੈਕਾਰੇ

Tuesday, Sep 10, 2024 - 10:45 AM (IST)

ਰੋਮ /ਮਿਲਾਨ (ਕੈਂਥ,ਚੀਨੀਆਂ)- ਇਟਲੀ ਦੇ ਸੂਬਾ ਲਾਸੀਓ ਦੇ ਪ੍ਰਸਿੱਧ ਸ਼ਹਿਰ ਲਵੀਨੀਓ ਵਿਖੇ ਸਥਿਤ ਸ਼੍ਰੀ ਸਨਾਤਨ ਧਰਮ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ 8ਵਾਂ ਸਲਾਨਾ ਵਿਸ਼ਾਲ ਭਗਵਤੀ ਜਾਗਰਣ ਸਮੂਹ ਸੰਗਤਾਂ ਤੇ ਸੇਵਾਦਾਰਾਂ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਦੂਰੋ ਦਰਾਡੇ ਤੋ ਪਹੁੰਚ ਕੇ ਸੰਗਤਾਂ ਨੇ ਮੰਦਿਰ ਵਿੱਚ ਨਤਮਸਤਕ ਹੋ ਕੇ ਜਾਗਰਣ ਵਿੱਚ ਹਾਜਰੀ ਲਗਾਈ ਗਈ। ਇਸ ਮੌਕੇ ਗੋਰਵ ਭਨੋਟ ਤੇ ਹੋਰ ਗਾਇਕਾਂ ਵਲੋਂ ਮਾਤਾ ਰਾਣੀ ਦਾ ਗੁਨਗਾਨ ਕਰਕੇ ਨਿਹਾਲ ਕੀਤਾ ਗਿਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-  ਸਰਕਾਰ ਦਾ ਵੱਡਾ ਕਦਮ, ਬੱਚਿਆਂ ਦੇ ਸੋਸ਼ਲ ਮੀਡੀਆ ਵਰਤੋਂ 'ਤੇ ਲੱਗੇਗੀ ਪਾਬੰਦੀ

ਜਾਗਰਣ ਵਿੱਚ ਵਿਸ਼ੇਸ ਤੌਰ 'ਤੇ ਸੂਬਾ ਲਾਸੀਓ ਦੇ ਕੌਸ਼ਲਰਾਂ ਦੇ ਖੇਤਰੀ ਪ੍ਰਧਾਨ ਅੰਨਤੋਨੈਲੋ ਓਰੀਜੈਮਾਂ ਨੇ ਪਹੁੰਚ ਕੇ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਹਮੇਸ਼ਾ ਹੀ ਭਾਰਤੀ ਭਾਈਚਾਰੇ ਦੀ ਮਦਦ ਲਈ ਤਿਆਰ ਰਹਿੰਦੇ ਫਾਰਮੈਸੀ ਚਿੰਕਵੈ ਮੀਲੀਆ ਲਵੀਨੀਓ ਦੇ ਪ੍ਰਬੰਧਕਾਂ ਤੇ ਵਰਕਰਾਂ ਵਲੋਂ ਵੀ ਹਾਜਰੀ ਲਗਾਈ ਗਈ। ਮੰਦਿਰ ਦੇ ਪ੍ਰਬੰਧਕਾਂ ਵਲੋ ਇਸ ਜਾਗਰਣ ਵਿੱਚ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਤੇ ਮੁੱਖ ਮਹਿਮਾਨਾਂ ਸਮੇਤ ਇਲਾਕੇ ਦੀਆਂ ਉੱਘੀਆ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਭੰਡਾਰਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News