ਪਾਕਿ-ਚੀਨ ਰਾਹੀਂ ਭਾਰਤ ਆਉਣ ਵਾਲੇ ਨੇਪਾਲੀਆਂ ਨੂੰ ਲੈਣਾ ਹੋਵੇਗਾ ਵੀਜ਼ਾ

06/23/2019 4:03:50 PM

ਨਵੀਂ ਦਿੱਲੀ (ਏਜੰਸੀ)- ਪਾਕਿਸਤਾਨ, ਚੀਨ, ਹਾਂਗਕਾਂਗ ਅਤੇ ਮਕਾਊ ਰਾਹੀਂ ਭਾਰਤ ਆਉਣ ਵਾਲੇ ਨੇਪਾਲੀ ਨਾਗਰਿਕਾਂ ਨੂੰ ਵੀ ਹੁਣ ਵੀਜ਼ਾ ਲੈਣਾ ਹੋਵੇਗਾ। ਨਵੀਂ ਦਿੱਲੀ ਸਥਿਤ ਨੇਪਾਲੀ ਸਫਾਰਤਖਾਨੇ ਵਲੋਂ ਇਸ ਦੀ ਜਾਣਕਾਰੀ ਦੇਣ ਲਈ ਇਕ ਨੋਟਿਸ ਜਾਰੀ ਕੀਤਾ ਗਿਆ ਹੈ।
ਨੇਪਾਲ ਦੇ ਵਿਦੇਸ਼ ਮੰਤਰਾਲੇ ਮੁਤਾਬਕ ਫਿਲਹਾਲ 40 ਲੱਖ ਨੇਪਾਲੀ ਨਾਗਰਿਕ ਨੌਕਰੀ ਜਾਂ ਪੜ੍ਹਾਈ ਲਈ ਭਾਰਤ ਵਿਚ ਮੌਜੂਦ ਹਨ। ਸਫਾਰਤਖਾਨੇ ਦੇ ਨੋਟਿਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਾਊਦੀ ਅਰਬ, ਕਤਰ, ਕੁਵੈਤ, ਓਮਾਨ, ਬਹਿਰੀਨ ਅਤੇ ਲੇਬਨਾਨ ਸਣੇ ਹੋਰ ਖਾੜੀ ਦੇਸ਼ਾਂ ਵਿਚ ਜਾਣ ਲਈ ਵੀ ਨੇਪਾਲੀ ਨਾਗਰਿਕਾਂ ਨੂੰ ਉਨ੍ਹਾਂ ਦੇਸ਼ਾਂ ਵਿਚ ਸਥਿਤ ਨੇਪਾਲੀ ਸਫਾਰਤਖਾਨੇ ਤੋਂ ਐਨ.ਓ.ਸੀ. ਲੈਣੀ ਹੋਵੇਗੀ। ਐਨ.ਓ.ਸੀ. ਲੈਣ ਲਈ ਨੇਪਾਲੀ ਨਾਗਰਿਕ ਨੂੰ ਸਬੰਧਿਤ ਸਫਾਰਤਖਾਨੇ ਵਿਚ ਜ਼ਰੂਰੀ ਕਾਗਜ਼ਾਤਾਂ ਦੇ ਨਾਲ ਆਪਣਾ ਪ੍ਰਾਰਥਨਾ ਪੱਤਰ ਜਮ੍ਹਾ ਕਰਵਾਉਣਾ ਹੋਵੇਗਾ।


Sunny Mehra

Content Editor

Related News