ਮਲੇਸ਼ੀਆ 'ਚ ਭਾਰਤੀਆਂ ਲਈ ਵੀਜ਼ਾ-ਫ੍ਰੀ ਐਂਟਰੀ, ਜਾਣੋ ਕਦੋਂ ਸ਼ੁਰੂ ਹੋ ਰਹੀ ਹੈ ਸਹੂਲਤ
Monday, Nov 27, 2023 - 03:36 AM (IST)
ਇੰਟਰਨੈਸ਼ਨਲ ਡੈਸਕ : ਭਾਰਤ ਅਤੇ ਚੀਨ ਦੇ ਨਾਗਰਿਕਾਂ ਨੂੰ 1 ਦਸੰਬਰ ਤੋਂ ਮਲੇਸ਼ੀਆ 'ਚ ਵੀਜ਼ਾ-ਫ੍ਰੀ ਦਾਖਲਾ ਮਿਲੇਗਾ। ਇਹ ਜਾਣਕਾਰੀ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਐਤਵਾਰ ਨੂੰ ਦਿੱਤੀ। ਚੀਨੀ ਅਤੇ ਭਾਰਤੀ ਨਾਗਰਿਕ ਮਲੇਸ਼ੀਆ 'ਚ 30 ਦਿਨਾਂ ਤੱਕ ਵੀਜ਼ਾ-ਮੁਕਤ ਰਹਿ ਸਕਦੇ ਹਨ। ਮਲੇਸ਼ੀਆ ਆਰਥਿਕ ਵਿਕਾਸ ਨੂੰ ਸਪੋਰਟ ਦੇਣ ਲਈ ਅਜਿਹਾ ਕਰ ਰਿਹਾ ਹੈ। ਜੇਕਰ ਤੁਸੀਂ ਭਾਰਤ ਤੋਂ ਕੁਆਲਾਲੰਪੁਰ ਜਾਂਦੇ ਹੋ ਤਾਂ ਚੇਨਈ-ਕੋਲਕਾਤਾ ਵਰਗੇ ਸ਼ਹਿਰਾਂ ਤੋਂ ਉਡਾਣ ਦਾ ਖਰਚਾ ਲਗਭਗ 12,000 ਰੁਪਏ ਹੋਵੇਗਾ। ਇਸ ਤੋਂ ਪਹਿਲਾਂ ਸ਼੍ਰੀਲੰਕਾ ਤੇ ਥਾਈਲੈਂਡ ਵੀਜ਼ਾ-ਫ੍ਰੀ ਐਂਟਰੀ ਦਾ ਐਲਾਨ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਆਖ਼ਿਰ ਕੀ ਹੈ 'Moye Moye', ਜਿਸ ਨੇ ਸੋਸ਼ਲ ਮੀਡੀਆ 'ਤੇ ਮਚਾ ਦਿੱਤੈ ਤਹਿਲਕਾ
ਚੀਨ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਮਲੇਸ਼ੀਆ ਸਮੇਤ 6 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਦੇ ਦੇਸ਼ 'ਚ ਦਾਖਲ ਹੋਣ ਦੀ ਇਜਾਜ਼ਤ ਦੇਵੇਗਾ। ਇਹ 1 ਦਸੰਬਰ ਤੋਂ ਲਾਗੂ ਹੋਵੇਗਾ ਤੇ ਅਗਲੇ ਸਾਲ 30 ਨਵੰਬਰ ਤੱਕ ਚੱਲੇਗਾ। ਯਾਤਰੀ ਚੀਨ ਵਿੱਚ 15 ਦਿਨਾਂ ਤੱਕ ਵੀਜ਼ਾ-ਫ੍ਰੀ ਰਹਿ ਸਕਣਗੇ। ਖ਼ਬਰਾਂ ਇਹ ਵੀ ਵੀਅਤਨਾਮ ਵੀ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਵੀਜ਼ਾ-ਫ੍ਰੀ ਐਂਟਰੀ ਸ਼ੁਰੂ ਕਰ ਸਕਦਾ ਹੈ। ਵਰਤਮਾਨ ਵਿੱਚ ਜਰਮਨੀ, ਫਰਾਂਸ, ਇਟਲੀ, ਸਪੇਨ, ਡੈਨਮਾਰਕ, ਸਵੀਡਨ ਅਤੇ ਫਿਨਲੈਂਡ ਵਰਗੇ ਦੇਸ਼ਾਂ ਦੇ ਨਾਗਰਿਕ ਬਿਨਾਂ ਵੀਜ਼ਾ ਦੇ ਵੀਅਤਨਾਮ ਵਿੱਚ ਦਾਖਲ ਹੋ ਸਕਦੇ ਹਨ।
ਇਹ ਵੀ ਪੜ੍ਹੋ : IPL Retention : ਕਿਹੜੀ ਆਈਪੀਐੱਲ ਟੀਮ ਨੇ ਕਿਸ ਖਿਡਾਰੀ ਨੂੰ ਕੀਤਾ ਬਾਹਰ, ਦੇਖੋ ਪੂਰੀ ਲਿਸਟ
ਇਸ ਤੋਂ ਪਹਿਲਾਂ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਥਾਈਲੈਂਡ ਨੇ ਭਾਰਤ ਅਤੇ ਤਾਈਵਾਨ ਦੇ ਨਾਗਰਿਕਾਂ ਲਈ ਵੀਜ਼ਾ-ਫ੍ਰੀ ਦਾਖਲੇ ਦਾ ਐਲਾਨ ਕੀਤਾ ਸੀ। ਭਾਰਤੀ 10 ਨਵੰਬਰ 2023 ਤੋਂ 10 ਮਈ 2024 ਤੱਕ ਬਿਨਾਂ ਵੀਜ਼ੇ ਦੇ ਥਾਈਲੈਂਡ ਜਾ ਸਕਦੇ ਹਨ ਅਤੇ ਉੱਥੇ 30 ਦਿਨ ਰਹਿ ਸਕਦੇ ਹਨ। ਸੈਰ-ਸਪਾਟੇ ਦੇ ਸੀਜ਼ਨ ਤੋਂ ਠੀਕ ਪਹਿਲਾਂ ਲਏ ਗਏ ਇਸ ਫ਼ੈਸਲੇ ਨਾਲ ਥਾਈਲੈਂਡ ਦੇ ਹੋਰ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੀ ਉਮੀਦ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8