ਬੰਗਲਾਦੇਸ਼ ਦੇ ਚਟੋਗ੍ਰਾਮ ''ਚ ਹਿੰਸਕ ਭੀੜ ਨੇ 3 ਹਿੰਦੂ ਮੰਦਰਾਂ ''ਚ ਕੀਤੀ ਭੰਨਤੋੜ

Saturday, Nov 30, 2024 - 02:23 AM (IST)

ਢਾਕਾ (ਭਾਸ਼ਾ) : ਬੰਗਲਾਦੇਸ਼ ਦੇ ਚਟੋਗ੍ਰਾਮ 'ਚ ਸ਼ੁੱਕਰਵਾਰ ਨੂੰ ਨਾਅਰੇਬਾਜ਼ੀ ਕਰਨ ਵਾਲੀ ਭੀੜ ਨੇ ਤਿੰਨ ਹਿੰਦੂ ਮੰਦਰਾਂ ਦੀ ਭੰਨਤੋੜ ਕੀਤੀ। ਇਸਕਾਨ ਦੇ ਸਾਬਕਾ ਮੈਂਬਰ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਚਟੋਗਰਾਮ ਵਿਚ ਵਿਰੋਧ ਪ੍ਰਦਰਸ਼ਨ ਜਾਰੀ ਹਨ।

ਨਿਊਜ਼ ਪੋਰਟਲ 'bdnews24.com' ਨੇ ਆਪਣੀ ਖ਼ਬਰ 'ਚ ਦੱਸਿਆ ਕਿ ਇਹ ਹਮਲਾ ਬੰਦਰਗਾਹ ਸ਼ਹਿਰ ਦੇ ਹਰੀਸ਼ ਚੰਦਰ ਮੁਨਸੇਫ ਮਾਰਗ 'ਚ ਦੁਪਹਿਰ ਕਰੀਬ 2:30 ਵਜੇ ਹੋਇਆ ਅਤੇ ਇਸ ਦੌਰਾਨ ਸ਼ਾਂਤਨੇਸ਼ਵਰੀ ਮਾਤਰੀ ਮੰਦਰ, ਸ਼ਨੀ ਮੰਦਰ ਅਤੇ ਸ਼ਾਂਤਨੇਸ਼ਵਰੀ ਕਾਲੀਬਾੜੀ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ। ਨਿਊਜ਼ ਪੋਰਟਲ ਨੇ ਮੰਦਰ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ, ''ਨਾਅਰੇਬਾਜ਼ੀ ਕਰ ਰਹੇ ਸੈਂਕੜੇ ਲੋਕਾਂ ਦੇ ਸਮੂਹ ਨੇ ਮੰਦਰਾਂ 'ਤੇ ਇੱਟਾਂ ਅਤੇ ਪੱਥਰ ਸੁੱਟੇ, ਜਿਸ ਕਾਰਨ ਸ਼ਨੀ ਮੰਦਰ ਦੇ ਗੇਟ ਅਤੇ ਦੋ ਹੋਰ ਮੰਦਰਾਂ ਨੂੰ ਨੁਕਸਾਨ ਪਹੁੰਚਿਆ।''

ਕੋਤਵਾਲੀ ਥਾਣਾ ਮੁਖੀ ਅਬਦੁਲ ਕਰੀਮ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਮਲਾਵਰਾਂ ਨੇ ਮੰਦਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਕਿਹਾ ਕਿ ਮੰਦਰਾਂ ਨੂੰ ਬਹੁਤ ਘੱਟ ਨੁਕਸਾਨ ਹੋਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Sandeep Kumar

Content Editor

Related News