ਵੀਅਤਨਾਮ ਦੇ ਰਾਸ਼ਟਰਪਤੀ ਵੋ ਵਾਨ ਥੂਆਂਗ ਨੇ ਦਿੱਤਾ ਅਸਤੀਫਾ

Wednesday, Mar 20, 2024 - 06:32 PM (IST)

ਹਨੋਈ (ਭਾਸ਼ਾ)- ਵੀਅਤਨਾਮ ਦੇ ਰਾਸ਼ਟਰਪਤੀ ਵੋ ਵਾਨ ਥੂਆਂਗ ਨੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਅਹੁਦੇ ‘ਤੇ ਰਹਿਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਸਰਕਾਰੀ ਮੀਡੀਆ ਵੀ.ਐੱਨ. ਐਕਸਪ੍ਰੈਸ ਨੇ ਇਹ ਖ਼ਬਰ ਦਿੱਤੀ ਹੈ। ਉਨ੍ਹਾਂ ਦਾ ਅਸਤੀਫਾ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਤੇਜ਼ ਕਰਨ ਦੌਰਾਨ ਆਇਆ ਹੈ। ਇਸ ਮੁਹਿੰਮ ਨੇ ਸਿਖਰਲੇ ਪੱਧਰ 'ਤੇ ਕਮਿਊਨਿਸਟ ਪਾਰਟੀ ਨੂੰ ਪ੍ਰਭਾਵਿਤ ਕੀਤਾ ਹੈ। ਥੂਆਂਗ (54) ਮਾਰਚ 2023 ਵਿੱਚ ਸਾਬਕਾ ਰਾਸ਼ਟਰਪਤੀ ਨਗੁਏਨ ਜ਼ੁਆਨ ਫੁਕ ਵੱਲੋਂ ਅਸਤੀਫ਼ਾ ਦੇਣ ਮਗਰੋਂ ਰਾਸ਼ਟਰਪਤੀ ਬਣੇ ਸਨ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਨੌਜਵਾਨ 'ਤੇ ਹਮਲਾ, ਨਕਾਬਪੋਸ਼ ਲੁਟੇਰਿਆਂ ਨੇ ਕਾਰ ਖੋਹਣ ਦੀ ਕੀਤੀ ਕੋਸ਼ਿਸ਼

ਨਗੁਏਨ ਜ਼ੁਆਨ ਫੁਕ ਨੇ ਮਹਾਂਮਾਰੀ ਦੌਰਾਨ ਭ੍ਰਿਸ਼ਟਾਚਾਰ ਲਈ “ਰਾਜਨੀਤਿਕ ਜ਼ਿੰਮੇਵਾਰੀ” ਲੈਣ ਤੋਂ ਬਾਅਦ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। 1970 ਦੇ ਦਹਾਕੇ ਦੇ ਅੱਧ ਵਿੱਚ ਆਧੁਨਿਕ ਵਿਅਤਨਾਮ ਦੇ ਯੁੱਧ ਤੋਂ ਉਭਰਨ ਤੋਂ ਬਾਅਦ ਉਹ ਸਭ ਤੋਂ ਘੱਟ ਉਮਰ ਦੇ ਰਾਸ਼ਟਰਪਤੀ ਸਨ। ਵੀਅਤਨਾਮ ਵਿੱਚ ਰਾਸ਼ਟਰਪਤੀ ਦਾ ਅਹੁਦਾ ਕਾਫ਼ੀ ਹੱਦ ਤੱਕ ਰਸਮੀ ਹੈ ਅਤੇ ਦੇਸ਼ ਦੀ ਸਿਆਸੀ ਲੜੀ ਵਿੱਚ ਇਹ ਤੀਜੇ ਸਥਾਨ 'ਤੇ ਆਉਂਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: US 'ਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਹੋਵੇਗੀ ਜੇਲ੍ਹ, ਗ੍ਰਿਫ਼ਤਾਰੀ ਵਾਲੇ ਕਾਨੂੰਨ 'ਤੇ ਲੱਗੀ ਰੋਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News