ਆਸਟ੍ਰੇਲੀਆ ''ਚ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

07/15/2019 12:24:29 PM

ਵਿਕਟੋਰੀਆ— ਪਿਛਲੇ ਹਫਤੇ ਵਿਕਟੋਰੀਆ 'ਚ ਇਕ ਭਾਰਤੀ ਵਿਦਿਆਰਥੀ ਦੀ ਆਪਣੇ ਸਾਥੀਆਂ ਨਾਲ ਲੜਾਈ ਹੋ ਗਈ ਸੀ ਤੇ ਇਸ ਤੋਂ ਬਾਅਦ ਉਹ ਲਾਪਤਾ ਹੋ ਗਿਆ ਸੀ, ਜਿਸ ਦੀ ਅੱਜ ਲਾਸ਼ ਮਿਲੀ ਹੈ। ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਇਕ ਪਬ 'ਚ ਇਨ੍ਹਾਂ ਨੌਜਵਾਨਾਂ ਦੀ ਲੜਾਈ ਹੋਣ ਮਗਰੋਂ ਭਾਰਤੀ ਵਿਦਿਆਰਥੀ ਲਾਪਤਾ ਹੋ ਗਿਆ ਸੀ ਤੇ ਹੁਣ ਉਸ ਦੀ ਲਾਸ਼ ਮਿਲੀ ਹੈ। ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 11 ਵਜੇ ਪੌਸ਼ਿਕ ਸ਼ਰਮਾ ਨਾਂ ਦੇ ਵਿਦਿਆਰਥੀ ਦੀ ਲਾਸ਼ ਮਿਲੀ। 

ਪੁਲਸ ਨੇ ਕਿਹਾ ਕਿ ਪੌਸ਼ਿਕ ਦੀ ਮੌਤ ਕਿਨ੍ਹਾਂ ਕਾਰਨਾਂ ਕਰਕੇ ਹੋਈ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਜ਼ਿਕਰਯੋਗ ਹੈ ਕਿ ਪਿਛਲੇ ਵੀਰਵਾਰ ਨੂੰ ਪਬ 'ਚ ਪੌਸ਼ਿਕ ਦਾ ਆਪਣੇ ਦੋਸਤਾਂ ਨਾਲ ਝਗੜਾ ਹੋਇਆ ਤੇ ਉਹ ਪਬ ਛੱਡ ਕੇ ਚਲਾ ਗਿਆ, ਜਿਸ ਮਗਰੋਂ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। 21 ਸਾਲਾ ਪੌਸ਼ਿਕ ਸ਼ਰਮਾ ਦੇ ਦੋਸਤਾਂ ਨੇ ਦੱਸਿਆ ਕਿ ਉਹ ਪੁਲਸ ਵਾਲਿਆਂ ਨਾਲ ਮਿਲ ਕੇ 4 ਦਿਨਾਂ ਤੋਂ ਉਸ ਦੀ ਭਾਲ ਕਰ ਰਹੇ ਸਨ ਅਤੇ ਉਨ੍ਹਾਂ ਨੇ ਉਸ ਦੇ ਪਰਿਵਾਰ ਨੂੰ ਇਸ ਬਾਰੇ ਕੁੱਝ ਨਹੀਂ ਦੱਸਿਆ। ਪੌਸ਼ਿਕ ਦੇ ਮਾਂ-ਬਾਪ ਭਾਰਤ 'ਚ ਹਨ ਤੇ ਦੋਸਤਾਂ ਨੇ ਸੋਚਿਆ ਸੀ ਕਿ ਉਹ ਉਸ ਦੇ ਮਿਲਣ ਮਗਰੋਂ ਹੀ ਪਰਿਵਾਰ ਨੂੰ ਦੱਸਣਗੇ ਤਾਂ ਕਿ ਉਨ੍ਹਾਂ ਨੂੰ ਚਿੰਤਾ ਨਾ ਹੋਵੇ।


Related News