ਮੈਕਸੀਕੋ ਸਰਹੱਦ ''ਤੇ ਰਫਿਊਜ਼ੀ ਕੈਂਪ ਪਹੁੰਚੇ ਉਪ ਰਾਸ਼ਟਰਪਤੀ ਮਾਈਕ ਪੇਂਸ

Saturday, Jul 13, 2019 - 10:20 PM (IST)

ਮੈਕਸੀਕੋ ਸਰਹੱਦ ''ਤੇ ਰਫਿਊਜ਼ੀ ਕੈਂਪ ਪਹੁੰਚੇ ਉਪ ਰਾਸ਼ਟਰਪਤੀ ਮਾਈਕ ਪੇਂਸ

ਵਾਸ਼ਿੰਗਟਨ - ਅਮਰੀਕਾ ਦਾ ਉਪ ਰਾਸ਼ਟਰਪਤੀ ਮਾਈਕ ਪੇਂਸ ਸ਼ੁੱਕਰਵਾਰ ਨੂੰ ਟੈਕਸਾਸ ਦੇ ਇਕ ਰਫਿਊਜ਼ੀ ਕੈਂਪ 'ਚ ਗਏ ਅਤੇ ਉਥੇ ਉਨ੍ਹਾਂ ਨੇ ਬਦਤਰ ਹਾਲਤ 'ਚ ਰਹਿ ਰਹੇ ਲੋਕਾਂ ਦਾ ਹਾਲਚਾਲ ਪੁੱਛਿਆ। ਉਨ੍ਹਾਂ ਨੇ ਇਮੀਗ੍ਰੇਸ਼ਨ ਸੰਕਟ ਦੀ ਨਿੰਦਾ ਕਰਦੇ ਹੋਏ ਆਖਿਆ ਕਿ ਇਹ ਸਾਡੀ ਵਿਵਸਥਾ ਨੂੰ ਕਮਜ਼ੋਰ ਬਣਾ ਰਿਹਾ ਹੈ। ਪੇਂਸ ਮੈਕਸੀਕੋ ਸਰਹੱਦ 'ਤੇ ਸਥਿਤ ਰਫਿਊਜ਼ੀ ਕੈਂਪ 'ਚ ਗਏ। ਉਨ੍ਹਾਂ ਦਾ ਇਹ ਦੌਰਾ ਉਦੋਂ ਹੋਇਆ ਹੈ ਜਦੋਂ ਅਮਰੀਕਾ ਦੇ ਕਈ ਸ਼ਹਿਰਾਂ 'ਚ ਪ੍ਰਦਰਸ਼ਨਕਾਰੀਆਂ ਨੇ ਰੈਲੀਆਂ ਕੱਢਦੇ ਹੋਏ ਸਰਕਾਰ ਤੋਂ ਉਨ੍ਹਾਂ ਕੈਂਪਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ਨੂੰ ਉਹ ਨਜ਼ਰਬੰਦੀ ਕੈਂਪ ਦੱਸਦੇ ਹਨ।

PunjabKesari

ਉਪ ਰਾਸ਼ਟਰਪਤੀ ਪੇਂਸ ਮੈਕਏਲਨ ਸੀਮਾ ਸਟੇਸ਼ਨ 'ਤੇ ਗਏ ਜਿੱਥੇ ਉਨ੍ਹਾਂ ਨੂੰ ਕੈਂਪ 'ਚ ਲਿਜਾਇਆ ਗਿਆ। ਉਥੇ 384 ਪੁਰਸ਼ਾਂ ਨੂੰ ਇਕ ਬੰਦ ਇਲਾਕੇ 'ਚ ਰਖਿਆ ਗਿਆ ਹੈ। ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲੇ ਲੋਕਾਂ ਨੂੰ ਅਜਿਹੇ ਕੈਂਪ 'ਚ ਭੇਜ ਦਿੱਤਾ ਜਾਂਦਾ ਹੈ ਜਿੱਥੇ ਉਨ੍ਹਾਂ ਦੇ ਰਹਿਣ ਲਈ ਲੋੜੀਂਦੀ ਥਾਂ ਨਹੀਂ ਹੁੰਦੀ। ਉਨ੍ਹਾਂ ਕੋਲ ਕੋਈ ਚਾਰਪਾਈ, ਚਟਾਈ ਵਗੇਰਾ ਨਹੀਂ ਹੁੰਦੀ। ਪੇਂਸ ਨੇ ਕਿਹਾ ਕਿ ਸੱਚ ਦੱਸਾ ਤਾਂ ਮੈਂ ਜੋ ਦੇਖਿਆ ਉਸ ਤੋਂ ਮੈਂ ਹੈਰਾਨ ਨਹੀਂ ਹਾਂ। ਮੈਂ ਜਾਣਦਾ ਸੀ ਕਿ ਅਸੀਂ ਰਫਿਊਜ਼ੀਆਂ ਨਾਲ ਭਰਿਆ ਹੋਇਆ ਕੈਂਪ ਦੇਖਣਗੇ। ਇਹ ਵਿਵਸਥਾ ਦੀ ਕਮਜ਼ੋਰੀ ਹੈ ਅਤੇ ਇਸ ਲਈ ਕਾਂਗਰਸ (ਅਮਰੀਕੀ ਸੰਸਦ) ਨੂੰ ਇਸ 'ਤੇ ਪ੍ਰਤੀਕਿਰਿਆ ਦੇਣੀ ਪਵੇਗੀ।


author

Khushdeep Jassi

Content Editor

Related News