ਸਿਹਤ ਲਈ ਫਾਇਦੇਮੰਦ ਹੈ ਪਿਆਜ਼ ਤੇ ਲਸਨ ਦੀ ਵਰਤੋਂ

Sunday, Dec 01, 2019 - 07:07 PM (IST)

ਸਿਹਤ ਲਈ ਫਾਇਦੇਮੰਦ ਹੈ ਪਿਆਜ਼ ਤੇ ਲਸਨ ਦੀ ਵਰਤੋਂ

ਲੰਡਨ (ਇੰਟ.)- ਪਿਆਜ਼ ਅਤੇ ਲਸਨ ਅਜਿਹੀਆਂ 2 ਸਬਜ਼ੀਆਂ ਹਨ ਜਿਨ੍ਹਾਂ ਦੇ ਬਿਨਾਂ ਜ਼ਿਆਦਾਤਰ ਸਬਜ਼ੀਆਂ ਦਾ ਸਵਾਦ ਫਿੱਕਾ ਲਗਦਾ ਹੈ। ਕਈ ਲੋਕ ਸਲਾਦ ਦੇ ਤੌਰ ’ਤੇ ਪਿਆਜ਼ ਦੀ ਵਰਤੋਂ ਕਰਦੇ ਹਨ। ਪਿਆਜ਼ ਅਤੇ ਲਸਨ ਸਿਹਤ ਦੇ ਲਿਹਾਜ ਨਾਲ ਕਾਫੀ ਫਾਇਦੇਮੰਦ ਹਨ। ਇਨ੍ਹਾਂ ਦੀ ਤਾਸੀਰ ਕਾਫੀ ਗਰਮ ਹੁੰਦੀ ਹੈ ਇਸ ਲਈ ਸਰਦੀਆਂ ਦੇ ਮੌਸਮ ’ਚ ਵੀ ਇਸ ਨੂੰ ਖਾਣਾ ਕਾਫੀ ਲਾਹੇਵੰਦ ਹੁੰਦਾ ਹੈ।

ਪਿਆਜ਼ ’ਚ ਪੋਸ਼ਕ ਤੱਤਾਂ ਦਾ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਸ ’ਚ ਵਿਟਾਮਿਨ ਅਤੇ ਮਿਨਰਲ ਕਾਫੀ ਮਾਤਰਾ ’ਚ ਹੁੰਦੇ ਹਨ ਪਰ ਕੈਲੋਰੀ ਕਾਫੀ ਘੱਟ ਹੁੰਦੀ ਹੈ। ਇਕ ਸਾਧਾਰਨ ਆਕਾਰ ਦੇ ਪਿਆਜ਼ ’ਚ 44 ਕੈਲੋਰੀ ਹੁੰਦੀ ਹੈ ਪਰ ਇਸ ’ਚ ਠੀਕ-ਠਾਕ ਮਾਤਰਾ ’ਚ ਮਿਨਰਲ ਅਤੇ ਫਾਈਬਰ ਪਾਇਆ ਜਾਂਦਾ ਹੈ। ਇਕ ਖੋਜ ’ਚ ਇਹ ਸਾਹਮਣੇ ਆਇਆ ਕਿ ਪਿਆਜ਼ ਅਤੇ ਲਸਨ ਸ਼ਾਮਲ ਕਰਨ ਨਾਲ ਰੈਕਟਸ ਦੇ ਕੈਂਸਰ ਦਾ ਰਿਸਕ ਕਾਫੀ ਹਦ ਤਕ ਘੱਟ ਜਾਂਦਾ ਹੈ।

ਇਸ ਦੇ ਇਲਾਵਾ ਪਿਆਜ਼ ’ਚ ਐਂਟੀਆਕਸੀਡੈਂਟ ਵੀ ਕਾਫੀ ਮਾਤਰਾ ’ਚ ਹੁੰਦੇ ਹਨ। ਇਸ ’ਚ 25 ਪ੍ਰਕਾਰ ਦੇ ਫਲੇਵਨਾਇਡ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਪਿਆਜ਼ ਦੀ ਵਰਤੋਂ ਕਰਨ ਵਾਲੇ ਲੋਕਾਂ ’ਚ ਦਿਲ ਦੇ ਰੋਗਾਂ ਦਾ ਖਤਰਾ ਕਾਫੀ ਹਦ ਤੱਕ ਘੱਟ ਹੋ ਜਾਂਦਾ ਹੈ। ਸਰਦੀ ਜਾਂ ਜੁਕਾਮ ਹੋਣ ’ਤੇ ਵੀ ਲਸਨ ਅਤੇ ਪਿਆਜ਼ ਦੇ ਸੇਵਨ ਨਾਲ ਕਾਫੀ ਰਾਹਤ ਮਿਲਦੀ ਹੈ। ਗਠੀਆ ’ਚ ਪਿਆਜ਼ ਬਹੁਤ ਹੀ ਫਾਇਦੇਮੰਦ ਹੈ।

ਬਲਡ ਸ਼ੂਗਰ ਕੰਟਰੋਲ ਕਰਨ ’ਚ ਕਰਦਾ ਹੈ ਮਦਦ
ਜੋ ਲੋਕ ਸ਼ੂਗਰ ਨਾਲ ਪੀੜਤ ਹਨ ਪਿਆਜ਼ ਦਾ ਸੇਵਨ ਉਨ੍ਹਾਂ ਲਈ ਕਾਫੀ ਲਾਹੇਵੰਦ ਹੁੰਦਾ ਹੈ। ਪਿਆਜ਼ ਖਾਣ ਨਾਲ ਬਲਡ ਸ਼ੂਗਰ ਲੈਵਲ ਕੰਟਰੋਲ ਕਰਨ ’ਚ ਕਾਫੀ ਮਦਦ ਮਿਲਦੀ ਹੈ। ਇਹ ਗਲ ਕਈ ਸਟਡੀਜ਼ ’ਚ ਵੀ ਸਾਹਮਣੇ ਆ ਚੁੱਕੀ ਹੈ।


author

Baljit Singh

Content Editor

Related News