ਅਮਰੀਕਾ ਵੱਲੋਂ ਮਿਆਂਮਾਰ ''ਚ ਦੋ ਪੱਤਰਕਾਰਾਂ ਦੀ ਰਿਹਾਈ ਦਾ ਸਵਾਗਤ

05/08/2019 10:41:03 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਨੇ ਮੰਗਲਵਾਰ ਨੂੰ ਮਿਆਂਮਾਰ ਸਰਕਾਰ ਵੱਲੋਂ ਮਾਫੀ ਦੇ ਬਾਅਦ ਰਾਇਟਰਜ਼ ਦੇ ਦੋ ਪੱਤਰਕਾਰਾਂ ਵਾ ਲੋਨ ਅਤੇ ਕਿਆਵ ਸੋਈ ਓਓ ਦੀ ਜੇਲ ਤੋਂ ਰਿਹਾਈ ਦਾ ਸਵਾਗਤ ਕੀਤਾ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਦੱਸਿਆ,''ਰੋਹਿੰਗਿਆ ਵਿਰੁੱਧ ਅੱਤਿਆਚਾਰਾਂ 'ਤੇ ਰਿਪੋਟਿੰਗ ਕਰਨ ਲਈ ਦਸੰਬਰ 2017 ਤੋਂ 500 ਤੋਂ ਵੱਧ ਦਿਨਾਂ ਤੱਕ ਜੇਲ ਵਿਚ ਬੰਦ ਦੋ ਕੈਦੀਆਂ ਦੀ ਰਿਹਾਈ 'ਤੇ ਅਸੀਂ ਖੁਸ਼ ਹਾਂ। ਹੁਣ ਉਹ ਆਪਣੇ ਪਰਿਵਾਰਾਂ ਨਾਲ ਮਿਲ ਸਕਣਗੇ।'' 

PunjabKesari

ਲੰਡਨ ਸਥਿਤ ਸਮਾਚਾਰ ਏਜੰਸੀ ਦੇ ਦੋ ਪੱਤਰਕਾਰਾਂ ਨੂੰ ਮਿਆਂਮਾਰ ਵਿਚ ਰੋਹਿੰਗਿਆ ਸੰਕਟਾਂ 'ਤੇ ਉਨ੍ਹਾਂ ਦੀ ਰਿਪੋਟਿੰਗ ਲਈ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਦਸੰਬਰ 2017 ਵਿਚ ਗ੍ਰਿਫਤਾਰੀ ਕਾਰਨ ਉਹ ਅੰਤਰਾਰਾਸ਼ਟਰੀ ਪੱਧਰ 'ਤੇ ਸੁਰਖੀਆਂ ਵਿਚ ਆ ਗਏ ਸਨ। ਸੈਂਡਰਸ ਨੇ ਉਮੀਦ ਜ਼ਾਹਰ ਕੀਤੀ ਕਿ ਮਿਆਂਮਾਰ ਜੇਲ ਵਿਚ ਬੰਦ ਹੋਰ ਪੱਤਰਕਾਰਾਂ ਨੂੰ ਵੀ ਰਿਹਾਅ ਕੀਤਾ ਜਾਵੇਗਾ। 

ਸੈਂਡਰਸ ਨੇ ਦੱਸਿਆ,''ਕਿਸੇ ਲੋਕਤੰਤਰ ਦਾ ਬੁਨਿਆਦੀ ਸਿਧਾਂਤ ਪ੍ਰੈੱਸ ਦੀ ਆਜ਼ਾਦੀ, ਧਰਮ ਦੀ ਆਜ਼ਾਦੀ ਅਤੇ ਕਾਨੂੰਨ ਦਾ ਸ਼ਾਸਨ ਹੈ। ਅਮਰੀਕਾ ਬਰਮਾ ਵਿਚ ਇਕ ਸਥਿਰ, ਖੁਸ਼ਹਾਲ ਅਤੇ ਲੋਕਤੰਤਰੀ ਸ਼ਾਸਨ ਨੂੰ ਵਧਾਵਾ ਦੇਣਾ ਜਾਰੀ ਰੱਖੇਗਾ।'' ਉਨ੍ਹਾਂ ਦੀ ਰਿਹਾਈ ਦਾ ਸਵਾਗਤ ਕਰਦਿਆਂ ਸੀਨੇਟਰ ਮਾਰਕੋ ਰੂਬਿਓ ਨੇ ਕਿਹਾ ਕਿ ਦੋ ਪੱਤਰਕਾਰਾਂ ਨੂੰ ਕਥਿਤ ਰੂਪ ਨਾਲ ਰੋਹਿੰਗਿਆ 'ਤੇ ਅੱਤਿਆਚਾਰਾਂ ਦੀ ਰਿਪੋਟਿੰਗ ਕਾਰਨ ਉਨ੍ਹਾਂ ਦੇ ਕੰਮ ਲਈ ਬੇਵਜ੍ਹਾ ਜੇਲ ਵਿਚ ਬੰਦ ਕੀਤਾ ਗਿਆ।


Vandana

Content Editor

Related News