USA : ਦੋ ਪੰਜਾਬੀ ਟਰੱਕ ਡਰਾਈਵਰ 1.5 ਮਿਲੀਅਨ ਡਾਲਰ ਦੀ ਡਰੱਗਜ਼ ਸਣੇ ਗ੍ਰਿਫ਼ਤਾਰ

Friday, Dec 11, 2020 - 11:04 AM (IST)

ਨਿਊਯਾਰਕ, ( ਰਾਜ ਗੋਗਨਾ )- ਅਮਰੀਕਾ ਦੇ ਪੋਰਟਰ ਕਾਉਂਟੀ ਇੰਡੀਆਨਾ ਸੂਬੇ ਦੀ ਪੁਲਸ ਨੇ ਬੀਤੇ ਦਿਨ ਇਕ ਟਰੱਕ ਦੀ ਜਾਂਚ ਦੌਰਾਨ 50 ਕਿੱਲੋ ਦੇ ਕਰੀਬ ਕੋਕੀਨ ਬਰਾਮਦ ਕੀਤੀ ਹੈ। 

ਪੁਲਸ ਨੂੰ ਆਈ-94 ਹਾਈਵੇਅ ਈਸਟਬਾਉਂਡ ਦੀ ਸਕੇਲ 'ਤੇ ਇਕ ਟ੍ਰੇਲਰ ਦੀ ਜਾਂਚ ਕਰਨ ਲਈ ਜਦੋਂ ਸੱਦਿਆ ਗਿਆ ਤਾਂ ਉਸ ਵਿਚੋਂ ਇਹ ਬਰਾਮਦਗੀ ਹੋਈ ਹੈ, ਜਿਸ ਦਾ ਬਾਜ਼ਾਰੀ ਮੁੱਲ 1.5 ਤੋਂ  2 ਮਿਲੀਅਨ ਡਾਲਰ ਦੇ ਕਰੀਬ ਬਣਦਾ ਹੈ। ਇਹ ਬਰਾਮਦਗੀ ਮਾਡਲ 2016 ਵੋਲਵੋ ਟਰੱਕ ਤੇ ਟ੍ਰੇਲਰ ਦੀ ਜਾਂਚ ਦੌਰਾਨ ਹੋਈ ਹੈ । ਇਸ ਵਿਚ ਉਨ੍ਹਾਂ ਨੇ 18,000 ਪੌਂਡ ਦੇ ਕਰੀਬ ਬਾਰੀਕ ਲਸਣ ਲੱਦਿਆ  ਸੀ । ਇਸ ਬਰਾਮਦਗੀ ਦੇ ਸਬੰਧ ਵਿਚ ਅਮਰੀਕਾ ਦੇ ਸੂਬੇ  ਕੈਲੀਫੋਰਨੀਆ ਦੇ ਦੋ ਪੰਜਾਬੀ ਨੌਜਵਾਨਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।

ਦੋਹਾਂ ਦੀ ਪਛਾਣ ਬਲਜਿੰਦਰ ਸਿੰਘ (37) ਅਤੇ ਗੁਰਵਿੰਦਰ ਸਿੰਘ (32) ਵਜੋਂ ਹੋਈ ਹੈ। ਇਸ ਸਬੰਧੀ ਪੁਲਸ ਹੋਰ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਮਰੀਕੀ ਪੁਲਸ ਟਰੱਕ ਡਰਾਈਵਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵਿਚ ਫੜ ਚੁੱਕੀ ਹੈ। 
 


Lalita Mam

Content Editor

Related News