ਅਮਰੀਕਾ ਨੇ ਜਾਨਸਨ ਐਂਡ ਜਾਨਸਨ ਕੋਵਿਡ-19 ਟੀਕੇ ਤੋਂ ਹਟਾਈ ਰੋਕ

04/25/2021 11:15:06 AM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਜਾਨਸਨ ਐਂਡ ਜਾਨਸਨ ਦੇ ਇੱਕ ਖੁਰਾਕ ਵਾਲੇ ਟੀਕੇ 'ਤੇ ਲਗਾਈ ਗਈ ਰੋਕ ਨੂੰ ਹਟਾ ਲਿਆ ਗਿਆ ਹੈ। ਫੈਡਰਲ ਸਿਹਤ ਏਜੰਸੀਆਂ ਦੇ ਅਨੁਸਾਰ ਉਹ ਸਿੰਗਲ-ਸ਼ਾਟ ਟੀਕਾ ਦੁਬਾਰਾ ਸ਼ੁਰੂ ਕਰਨ ਲਈ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ ਡੀ ਸੀ) ਦੇ ਸਲਾਹਕਾਰਾਂ ਦੇ ਪੈਨਲ ਦੀ ਵੋਟ ਦੇ ਬਾਅਦ, ਇਸ ਟੀਕੇ ਦੀ ਵਰਤੋਂ 'ਤੇ ਪਾਬੰਦੀ ਨੂੰ ਖਤਮ ਕਰ ਰਹੇ ਹਨ। 

ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ) ਦਾ ਕਹਿਣਾ ਹੈ ਕਿ ਉਹਨਾਂ ਨੇ ਟੀਕੇ ਨੂੰ ਵਰਤਣ ਦੇ ਅਧਿਕਾਰ ਵਿੱਚ ਸੋਧ ਕੀਤੀ ਹੈ ਤਾਂ ਜੋ 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਵਿੱਚ ਖੂਨ ਦੇ ਥੱਕੇ ਜੰਮਣ ਦੀ ਚੇਤਾਵਨੀ ਸ਼ਾਮਿਲ ਕੀਤੀ ਜਾ ਸਕੇ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ ਡੀ ਸੀ ) ਦੇ ਸਲਾਹਕਾਰਾਂ ਦੇ ਇੱਕ ਪੈਨਲ ਨੇ ਜਾਨਸਨ ਐਂਡ ਜਾਨਸਨਨ ਟੀਕੇ ਦੀ ਮੁੜ ਵਰਤੋਂ ਦੀ ਸਿਫਾਰਸ਼ ਕਰਨ ਲਈ ਸ਼ੁੱਕਰਵਾਰ ਦੇ ਸ਼ੁਰੂ ਵਿੱਚ ਵੋਟ ਦਿੱਤੀ। ਇਸ ਸੰਬੰਧੀ ਫੈਡਰਲ ਸਿਹਤ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਪੈਨਲ ਨੂੰ ਦੱਸਿਆ ਕਿ ਇੱਕ ਵਾਰ ਸੀ ਡੀ ਸੀ ਡਾਇਰੈਕਟਰ ਦੁਆਰਾ ਇਸ ਨੂੰ ਮਨਜ਼ੂਰੀ ਦੇਣ ਅਤੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਟੀਕੇ ਲਈ ਆਪਣੀ ਐਮਰਜੈਂਸੀ ਵਰਤੋਂ ਅਧਿਕਾਰਾਂ ਬਾਰੇ ਅਪਡੇਟ ਪ੍ਰਕਾਸ਼ਤ ਕਰਦਾ ਹੈ ਤਾਂ ਟੀਕੇ ਦੀ ਵਰਤੋਂ ਸ਼ੁਰੂ ਹੋ ਜਾਵੇਗੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਗਵਰਨਰ ਨੇ ਟ੍ਰਾਂਸਜੈਂਡਰ ਐਥਲੀਟਾਂ 'ਤੇ ਪਾਬੰਦੀ ਲਾਉਂਦੇ ਬਿੱਲ 'ਤੇ ਕੀਤੇ ਦਸਤਖ਼ਤ

ਸੀ ਡੀ ਸੀ ਅਨੁਸਾਰ ਇਹ ਟੀਕਾ ਲਗਵਾਉਣ ਤੋਂ ਬਾਅਦ ਬਲੱਡ ਕਲਾਟਿੰਗ ਨਾਲ ਕੁਲ ਤਿੰਨ ਔਰਤਾਂ ਦੀ ਮੌਤ ਹੋ ਗਈ ਹੈ ਅਤੇ ਸੱਤ ਵਿਅਕਤੀ ਹਸਪਤਾਲ ਦਾਖਲ ਹਨ ਜਦਕਿ ਪੰਜ ਨੂੰ ਛੁੱਟੀ ਦੇ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਸੀ.ਡੀ.ਸੀ. ਦੇ ਅੰਕੜਿਆਂ ਅਨੁਸਾਰ ਇਹ ਕੇਸ 8 ਮਿਲੀਅਨ ਤੋਂ ਵੱਧ ਖੁਰਾਕਾਂ ਦਾ ਛੋਟਾ ਜਿਹਾ ਹਿੱਸਾ ਬਣਾਉਂਦੇ ਹਨ ਅਤੇ ਇਸ ਦੇ ਫਾਇਦੇ ਨੁਕਸਾਨ ਤੋਂ ਜ਼ਿਆਦਾ ਹਨ। ਇਸ ਟੀਕੇ 'ਤੇ ਪਾਬੰਦੀ ਦੌਰਾਨ ਘੱਟੋ ਘੱਟ 170,338 ਜਾਨਸਨ ਐਂਡ ਜਾਨਸਨ ਦੇ ਟੀਕੇ ਲਗਾਏ  ਗਏ ਅਤੇ ਹੋਰ 9.6 ਮਿਲੀਅਨ ਖੁਰਾਕਾਂ ਜੋ ਅਧਿਕਾਰਤ ਖੇਤਰਾਂ ਨੂੰ ਦਿੱਤੀਆਂ ਗਈਆਂ ਸਨ, ਦੀ ਵਰਤੋਂ ਨਹੀਂ ਕੀਤੀ ਗਈ ਹੈ।

ਨੋਟ- ਅਮਰੀਕਾ ਨੇ ਜਾਨਸਨ ਐਂਡ ਜਾਨਸਨ ਕੋਵਿਡ-19 ਟੀਕੇ ਤੋਂ ਹਟਾਈ ਰੋਕ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News