ਗੁਰਿੰਦਰ ਸਿੰਘ ਖਾਲਸਾ ਦੇ ਜੀਵਨ 'ਤੇ ਆਧਾਰਿਤ ਫਿਲਮ 'ਸਿੰਘ' ਨੂੰ ਪੁਰਸਕਾਰ

Wednesday, Jul 03, 2019 - 12:34 PM (IST)

ਗੁਰਿੰਦਰ ਸਿੰਘ ਖਾਲਸਾ ਦੇ ਜੀਵਨ 'ਤੇ ਆਧਾਰਿਤ ਫਿਲਮ 'ਸਿੰਘ' ਨੂੰ ਪੁਰਸਕਾਰ

ਵਾਸ਼ਿੰਗਟਨ (ਭਾਸ਼ਾ)— ਭਾਰਤੀ ਮੂਲ ਦੇ ਅਮਰੀਕੀ ਸਿੱਖ ਗੁਰਿੰਦਰ ਸਿੰਘ ਖਾਲਸਾ ਦੇ ਜੀਵਨ 'ਤੇ ਆਧਾਰਿਤ ਲਘੂ ਫਿਲਮ 'ਸਿੰਘ' ਨੇ ਮੋਂਟਾਨਾ ਵਿਚ ਆਯੋਜਿਤ 'ਕੋਵੇਲਿਟ ਇੰਟਰਨੈਸ਼ਨਲ ਫਿਲਮ ਫੈਸਟੀਵਲ' ਵਿਚ 'ਸ਼ੌਰਟ ਆਫ ਦੀ ਯੀਅਰ' ਪੁਰਸਕਾਰ ਜਿੱਤਿਆ। ਫਿਲਮ ਉਤਸਵ ਦੇ ਆਯੋਜਕਾਂ ਵੱਲੋਂ ਬੁੱਧਵਾਰ ਨੂੰ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਜੇਨਾ ਰੂਈਜ਼ ਵੱਲੋਂ ਨਿਰਦੇਸ਼ਿਤ ਇਸ ਫਿਲਮ ਨੇ ਇਸ ਸ਼੍ਰੇਣੀ ਲਈ ਦਾਅਵੇਦਾਰ 100 ਫਿਲਮਾਂ ਨੂੰ ਪਿੱਛੇ ਛੱਡਦਿਆਂ ਇਹ ਪੁਰਸਕਾਰ ਹਾਸਲ ਕੀਤਾ। 

ਫਿਲਮ 'ਸਿੰਘ' ਗੁਰਿੰਦਰ ਸਿੰਘ ਖਾਲਸਾ ਦੇ ਜੀਵਨ ਦੀ ਉਸ ਘਟਨਾ 'ਤੇ ਆਧਾਰਿਤ ਹੈ, ਜਿਸ ਵਿਚ ਉਨ੍ਹਾਂ ਨੂੰ ਪੱਗ ਉਤਾਰੇ ਬਿਨਾਂ ਜਹਾਜ਼ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਮਾਮਲਾ ਮਈ 2007 ਦਾ ਹੈ। ਇਸ ਲਘੂ ਫਿਲਮ ਵਿਚ ਦਿਖਾਇਆ ਗਿਆ ਹੈ ਕਿ ਗੁਰਿੰਦਰ ਨੂੰ ਆਪਣੀ ਧਾਰਮਿਕ ਆਸਥਾ ਅਤੇ ਆਖਰੀ ਸਾਹ ਲੈ ਰਹੀ ਆਪਣੀ ਮਾਂ ਨੂੰ ਮਿਲਣ ਲਈ ਜਹਾਜ਼ ਫੜਨ ਵਿਚੋਂ ਕੋਈ ਇਕ ਵਿਕਲਪ ਚੁਣਨਾ ਸੀ। ਇਸ ਫਿਲਮ ਦੀ 'ਕੋਵੇਲਿਟ ਇੰਟਰਨੈਸ਼ਨਲ ਫਿਲਮ ਫੈਸਟੀਵਲ' ਨੇ 'ਇੰਡੀ ਸ਼ੌਰਟ ਇੰਟਰਨੈਸ਼ਨਲ ਫਿਲਮ ਫੈਸਟੀਵਲ' ਲਈ ਅਧਿਕਾਰਕ ਰੂਪ ਨਾਲ ਚੋਣ ਕੀਤੀ। 'ਇੰਡੀ ਸ਼ੌਰਟਸ' ਇੰਡੀਆਨਾ ਪੋਲਿਸ ਵਿਚ ਜੁਲਾਈ 25 ਤੋਂ 28 ਦੇ ਵਿਚ ਵਿਸ਼ਵ ਭਰ ਦੀਆਂ ਫਿਲਮਾਂ ਦਿਖਾਏਗਾ।


author

Vandana

Content Editor

Related News