ਅਮਰੀਕਾ : ਨੂਰਮਹਿਲ ਦੇ ਪ੍ਰਸਿੱਧ ਜੋਤਿਸ਼ੀ ਕੇ.ਪੀ ਸਿੰਘ 'ਲਾਈਫ਼ ਟਾਈਮ ਐਚੀਵਮੈਂਟ' ਐਵਾਰਡ ਨਾਲ ਸਨਮਾਨਿਤ
Monday, Jan 03, 2022 - 12:51 PM (IST)
ਨਿਊਯਾਰਕ (ਰਾਜ ਗੋਗਨਾ): ਅਮਰੀਕਾ ਵਿੱਚ ਸਥਿਤ ਦੁਨੀਆ ਭਰ ਦੀ ਸਭ ਤੋਂ ਮਿਆਰੀ ਜੋਤਸ਼ੀਆਂ ਦੀ ਸੰਸਥਾ, ਜਿਸ ਦਾ ਨਾਂ ‘ਇੰਟਰਨੈਸ਼ਨਲ ਅਸਟਰੌਲੋਜੀ ਫੈਡਰੇਸ਼ਨ ਇੰਕ: INC ਯੂਐਸਏ’ ਹੈ, ਨੇ ਪੰਜਾਬ ਦੇ ਜਿਲ੍ਹਾ ਜਲੰਧਰ ਦੇ ਕਸਬਾ ਨੂਰਮਹਿਲ ਦੇ ਪ੍ਰਸਿੱਧ ਜੋਤਸ਼ੀ ਡਾ: ਕੇ.ਪੀ. ਸਿੰਘ ਨੂੰ ਉਹਨਾਂ ਦੇ 40 ਸਾਲ ਦੇ ਤਜਰਬੇ ਅਤੇ ਪ੍ਰਾਪਤੀਆਂ ਦੇ ਆਧਾਰ ‘ਤੇ ‘ਲਾਈਫ ਟਾਈਮ ਐਚੀਵਮੈਂਟ ਐਵਾਰਡ’ ਨਾਲ ਨਿਵਾਜਿਆ ਹੈ। ਕੇ.ਪੀ. ਸਿੰਘ ਨੂਰਮਹਿਲ ਦੇ ਨਾਂ ਨਾਲ ਜਾਣੇ ਜਾਂਦੇ ਹਨ, ਜੋ ਜੋਤਿਸ਼ ਦੇ ਖੇਤਰ ਵਿੱਚ ਮਸ਼ਹੂਰ ਹਨ। ਕੇ.ਪੀ. ਸਿੰਘ ਜੋ ਅੱਜਕੱਲ੍ਹ ਅਮਰੀਕਾ ਦੇ ਨਿਊਯਾਰਕ ਸਿਟੀ ਵਿਖੇ ਹਨ, ਜਿੱਥੇ ਉਹ ਮਈ ਮਹੀਨੇ ਤੱਕ ਰਹਿਣਗੇ।
ਇਸ ਵਿਸ਼ਾਲ ਸੰਸਥਾ ਦਾ ਰਜਿਸਟਰਡ ਦਫ਼ਤਰ ਅਮਰੀਕਾ ਦੀ ਵਾਇਓਮਿੰਗ ਸਟੇਟ ਵਿੱਚ ਹੈ ਅਤੇ ਕਾਰਪੋਰੇਟ ਦਫ਼ਤਰ ਅਮਰੀਕਾ ਦੇ ਸੂਬੇ ਫਲੋਰਿਡਾ ਵਿੱਚ ਹੈ। ਜਦਕਿ ਭਾਰਤ ਵਿੱਚ ਇਸ ਸੰਸਥਾ ਦਾ ਸੰਪਰਕ ਦਫ਼ਤਰ ਕੋਚੀਨ ਕੇਰਲਾ ਵਿਖੇ ਹੈ। ਫੈਡਰੇਸ਼ਨ ਦੀ ਅਮਰੀਕਨ ਪ੍ਰੈਜ਼ੀਡੈਂਟ ਮੈਡਮ ਪੈਗੀ ਵਿਲਮੌਟ ਬੇਕਰ, ਚੇਅਰਪਰਸਨ ਮੈਡਮ ਡੀ. ਵਾਇਨੇ, ਭਾਰਤ ਦੇ ਪ੍ਰੈਜ਼ੀਡੈਂਟ ਡਾ. ਸ਼ੰਕਰ ਨਾਰਾਇਨਣ ਸ਼ਰਮਾ, ਨੈਸ਼ਨਲ ਵਾਈਸ-ਪ੍ਰੈਜ਼ੀਡੈਂਟ ਡਾ. ਨੰਦ ਕਿਸ਼ੋਰ ਪੁਰੋਹਿਤ (ਸਾਬਕਾ ਮੰਤਰੀ ਉੱਤਰਾਖੰਡ ਸਰਕਾਰ) ਅਤੇ ਡਾਇਰੈਕਟਰ ਡਾ: ਦੇਵਾਕਰਨ ਦੇ ਦਸਤਖਤਾਂ ਨਾਲ ਉਹਨਾਂ ਨੂੰ ਇਸ ਫੈਲੋਸ਼ਿੱਪ ਸੰਬੰਧੀ ਇੱਕ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਸੰਕਰਮਣ ਦੇ ਵੱਧ ਰਹੇ ਮਾਮਲਿਆਂ ਦੇ ਬਾਵਜੂਦ PM ਮੌਰੀਸਨ ਨੇ ਜਤਾਈ ਆਸ
ਜ਼ਿਕਰਯੋਗ ਹੈ ਕਿ ਇਸ ਅਸਟਰੌਲੋਜੀਕਲ ਫੈਡਰੇਸ਼ਨ ਦਾ ਕੋਈ ਵੀ ਮੈਂਬਰ ਝੋਲ਼ਾ ਛਾਪ ਜੋਤਸ਼ੀ ਨਹੀਂ ਹੈ ਸਗੋਂ ਸਾਰੇ ਹੀ ਉੱਚ ਸਿੱਖਿਆ ਪ੍ਰਾਪਤ ਹਨ, ਜਿੰਨਾਂ ਵਿੱਚ ਡਾਕਟਰ, ਵਕੀਲ, ਇੰਜੀਨੀਅਰ ਅਤੇ ਆਫੀਸਰ ਵਗੈਰਾ ਹਨ। ਇਹਨਾਂ ਸਾਰਿਆਂ ਦੀਆਂ ਜੋਤਿਸ਼ ਦੇ ਖੇਤਰ ਵਿੱਚ ਅਣਗਿਣਤ ਪ੍ਰਾਪਤੀਆਂ ਹਨ। ਅਤੇ ਉਹਨਾਂ ਵੱਲੋਂ ਕੀਤੀ ਗਈ ਰਿਸਰਚ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ। ਇਹਨਾਂ ਵਿੱਚੋਂ ਬਹੁਤਿਆਂ ਨੇ ਤਾਂ ਜੋਤਿਸ਼ ਨਾਲ ਸੰਬੰਧਤ ਵੱਖ-ਵੱਖ ਵਿਸ਼ਿਆਂ ਦੇ 'ਤੇ ਕਈ ਕਿਤਾਬਾਂ ਵੀ ਲਿਖੀਆਂ ਹਨ।