ਅਮਰੀਕਾ 'ਚ ਵੀ ਡਾਕਟਰਾਂ ਅਤੇ ਨਰਸਾਂ ਦੇ ਸਨਮਾਨ 'ਚ ਫਲਾਈਂਗ ਪਾਸਟ (ਵੀਡੀਓ)

Sunday, May 03, 2020 - 02:46 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕੀ ਹਵਾਈ ਫੌਜ ਅਤੇ ਨੇਵੀ ਦੇ ਪਾਇਲਟਾਂ ਨੇ ਕੋਰੋਨਾਵਾਇਰਸ ਸੰਕਟ ਨਾਲ ਨਜਿੱਠਣ ਲਈ ਫਰੰਟ ਮੋਰਚੇ 'ਤੇ ਤਾਇਨਾਤ ਸਿਹਤ ਕਰਮੀਆਂ ਅਤੇ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਹੋਰ ਕਰਮੀਆਂ ਦਾ ਮਨੋਬਲ ਵਧਾਉਣ ਲਈ ਸੰਯੁਕਤ ਫਲਾਈਪਾਸਟ ਕੀਤਾ। ਅਮਰੀਕਾ ਦੇ ਫਿਲਾਡੇਲਫੀਆ ਸ਼ਹਿਰ ਵਿਚ ਕੋਰੋਨਾ ਯੋਧਿਆਂ ਦੇ ਸਨਮਾਨ ਵਿਚ ਨੇਵੀ ਅਤੇ ਏਅਰ ਫੋਰਸ ਦੇ 12 ਲੜਾਕੂ ਜਹਾਜ਼ਾਂ ਨੇ ਆਸਮਾਨ ਵਿਚ ਉਡਾਣ ਭਰੀ। ਜਹਾਜ਼ਾਂ ਦੀ ਆਵਾਜ਼ ਸੁਣ ਕੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਅਤੇ ਹੱਥਾਂ ਵਿਚ ਮੋਬਾਈਲ ਫੋਨ ਲੈ ਕੇ ਇਸ ਪਲ ਨੂੰ ਕੈਮਰੇ ਵਿਚ ਕੈਦ ਕਰਨ ਲੱਗੇ। 

ਅਮਰੀਕਾ ਕੋਰੋਨਾਵਾਇਰਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਬਲੂ ਏਂਜਲਸ (ਯੂਐਸ ਨੇਵੀ ਦੀ ਉਡਾਣ ਪ੍ਰਦਰਸ਼ਨ ਸਕੁਐਡਰਨ) ਅਤੇ ਥੰਡਰਬਰਡਜ਼ (ਯੂਐਸ ਏਅਰ ਫੋਰਸ ਦੀ ਚੋਟੀ ਦੀ ਉਡਾਣ ਪ੍ਰਦਰਸ਼ਨ ਟੀਮ) ਦੇ ਪਾਇਲਟਾਂ ਨੇ ਫਰੰਟ 'ਤੇ ਤਾਇਨਾਤ ਸਿਹਤ ਕਰਮੀਆਂ ਅਤੇ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਨੂੰ ਸਲਾਮ ਕਰਨ ਲਈ ਵਾਸ਼ਿੰਗਟਨ, ਬਾਲਟੀਮੋਰ ਅਤੇ ਅਟਲਾਂਟਾ ਵਿਚ ਸੰਯੁਕਤ ਫਲਾਈ ਪਾਸਟ ਕੀਤਾ। ਥੰਡਰਬਰਡਜ਼ ਅਤੇ ਬਲੂ ਏਂਜਲਸ ਨੇ ਸ਼ਨੀਵਾਰ ਨੂੰ ਮੈਰੀਲੈਂਡ, ਵਰਜੀਨੀਆ ਅਤੇ ਵਾਸ਼ਿੰਗਟਨ ਡੀ.ਸੀ. ਵਿਚ ਫਲਾਈ ਪਾਸਟ ਕੀਤਾ ਸੀ।

 

ਇਸ ਦੇ ਬਾਅਦ ਜਹਾਜ਼ ਅਟਲਾਂਟਾ ਅਤੇ ਜਾਰਜੀਆ ਪਹੁੰਚੇ। ਬਾਲਟੀਮੋਰ ਵਿਚ 6 ਐੱਫ-16 ਸੀ/ਡੀ ਫਾਈਟਿੰਗ ਫਾਲਕਨ ਅਤੇ 6 ਐੱਫ/ਏ-18 ਸੀ ਡੀ ਹੋਰਨੇਟ ਜਹਾਜ਼ਾਂ ਨੇ ਫਲਾਈ ਪਾਸਟ ਕੀਤਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕੀਤਾ,''ਸ਼ਾਨਦਾਰ, ਸਾਡੇ ਮਹਾਨ ਬਲੂ ਏਂਜਲਸ ਅਤੇ ਥੰਡਰਬਰਡਜ਼ ਤੁਹਾਨੂੰ ਧੰਨਵਾਦ।'' ਥੰਡਰਬਰਡਜ਼ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕਿਹਾ ਗਿਆ,''ਕੋਵਿਡ-19 ਦੇ ਵਿਰੁੱਧ ਰਾਸ਼ਟਰ ਦੀ ਲੜਾਈ ਵਿਚ ਫਰੰਟ ਮੋਰਚੇ 'ਤੇ ਤਾਇਨਾਤ ਸਿਹਤ ਕਰਮੀਆਂ ਅਤੇ ਹੋਰ ਨੂੰ ਅਸੀਂ ਸਲਾਮ ਕਰਦੇ ਹਾਂ। ਇਸ ਚੁਣੌਤੀਪੂਰਣ ਸਮੇਂ ਵਿਚ ਉਹ ਪੂਰੇ ਦੇਸ਼ ਲਈ ਪ੍ਰੇਰਣਾ ਸਰੋਤ ਹਨ ਅਤੇ ਉਹਨਾਂ ਲਈ ਅੱਜ ਉਡਾਣ ਭਰਨਾ ਸਨਮਾਨ ਦੀ ਗੱਲ ਹੈ।'' ਬਲੂ ਏਂਜਲਸ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕਿਹਾ ਗਿਆ ਹੈ,''ਵਾਸ਼ਿੰਗਟਨ ਡੀ.ਸੀ., ਬਾਲਟੀਮੋਰ ਅਤੇ ਅਟਲਾਂਟਾ ਅਸੀਂ ਤੁਹਾਨੂੰ ਦੇਖਿਆ ਅਤੇ ਅਸੀਂ ਇਸ ਕੋਸ਼ਿਸ਼ ਵਿਚ ਇਕੱਠੇ ਹਾਂ।'' ਦੋਵੇਂ ਟੀਮਾਂ ਹੋਰ ਜ਼ਿਆਦਾ ਫਲਾਈ ਪਾਸਟ ਕਰਨ ਦੀਆਂ ਯੋਜਨਾ ਬਣਾ ਰਹੀਆਂ ਹਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੂੰ ਚਿੜ੍ਹਾਉਣ ਲਈ ਚੀਨ ਨੇ ਜਾਰੀ ਕੀਤਾ 'Once Upon a Virus' ਵੀਡੀਓ

ਨੇਵੀ ਦੀ ਬਲੂ ਐਂਜਿਲ ਅਤੇ ਏਅਰਫੋਰਸ ਦੀ ਥੰਡਰਵਰਲਡ ਟੀਮ ਨੇ ਕੋਰੋਨਾ ਯੋਧਿਆਂ ਦੇ ਸਨਮਾਨ ਵਿਚ ਕਰੀਬ 35 ਮਿੰਟ ਤੱਕ ਸ਼ਹਿਰ ਦੇ ਉੱਪਰ ਉਡਾਣ ਭਰੀ। ਦੋਵੇਂ ਟੀਮਾਂ ਨੇ ਹਵਾ ਵਿਚ ਕਰਤਬ ਦਿਖਾ ਕੇ ਡਾਕਟਰਾਂ, ਨਰਸਾਂ ਅਤੇ ਸਿਹਤ ਟੀਮ ਦਾ ਧੰਨਵਾਦ ਕੀਤਾ। ਡਾਕਟਰਾਂ ਨੇ ਵੀ ਫੌਜ ਵੱਲੋਂ ਦਿੱਤਾ ਸਨਮਾਨ ਸਵੀਕਾਰ ਕੀਤਾ। ਇਸ ਦੀ ਤਰਜ 'ਤੇ ਹੀ ਅੱਜ ਭਾਰਤੀ ਫੌਜ ਵੀ ਅਨੋਖੇ ਤਰੀਕੇ ਨਾਲ ਕੋਰੋਨਾ ਯੋਧਿਆਂ ਨੂੰ ਸਨਮਾਨ ਦਿੱਤਾ। ਭਾਰਤੀ ਏਅਰਫੋਰਸ ਨੇ ਸੁਖੋਈ ਜਿਹੇ ਲੜਾਕੂ ਜਹਾਜ਼ ਦੇ ਜ਼ਰੀਏ ਦੇਸ ਦੇ ਵੱਖ-ਵੱਖ ਹਿੱਸਿਆਂ ਵਿਚ ਸਥਿਤ ਕੋਰੋਨਾਵਾਇਰਸ ਹਸਪਤਾਲਾਂ ਦੇ ਉੱਪਰ ਫੁੱਲ ਸੁੱਟੇ।


Vandana

Content Editor

Related News