ਅਮਰੀਕਾ : ਗੁਦਾਮ 'ਚ ਮਿਲੀ ਪਲਾਸਟਿਕ 'ਚ ਲਪੇਟੀ 19 ਸਾਲਾ ਕੁੜੀ ਦੀ ਲਾਸ਼

Tuesday, Mar 09, 2021 - 11:24 AM (IST)

ਅਮਰੀਕਾ : ਗੁਦਾਮ 'ਚ ਮਿਲੀ ਪਲਾਸਟਿਕ 'ਚ ਲਪੇਟੀ 19 ਸਾਲਾ ਕੁੜੀ ਦੀ ਲਾਸ਼

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਨਿਊਯਾਰਕ ਦੀ ਇੱਕ ਮੱਛੀ ਮਾਰਕੀਟ ਦੇ ਗੁਦਾਮ ਵਿੱਚ ਇੱਕ ਲੜਕੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਇਸ ਸੰਬੰਧੀ ਪੁਲਸ ਨੇ ਜਾਣਕਾਰੀ ਦਿੱਤੀ ਕਿ ਇੱਕ ਨੌਜਵਾਨ ਲੜਕੀ ਦੀ ਲਾਸ਼ ਜੋ ਕਿ ਪਲਾਸਟਿਕ ਵਿਚ ਲਪੇਟੀ ਹੋਈ ਬਰਾਮਦ ਕੀਤੀ ਗਈ ਹੈ, ਦੇ ਮਾਮਲੇ ਵਿੱਚ ਦੋ ਵਿਅਕਤੀਆਂ 'ਤੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ ਸੰਸਦ 'ਚ ਕਿਸਾਨ ਅੰਦੋਲਨ 'ਤੇ ਹੋਈ ਚਰਚਾ, ਜਤਾਈ ਇਹ ਆਸ

ਨਿਊਯਾਰਕ ਪੁਲਸ ਵਿਭਾਗ ਦੇ ਅਨੁਸਾਰ ਸ਼ਨੀਵਾਰ ਦੀ ਸਵੇਰ ਮੈਨਹੱਟਨ ਦੇ 95 ਸਾਊਥ ਸਟਰੀਟ ਦੀ ਮੱਛੀ ਮਾਰਕੀਟ ਵਿਖੇ 19 ਸਾਲਾ ਲੜਕੀ ਨੂੰ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ।ਉਸ ਦੀ ਪਛਾਣ ਪੁਲਸ ਨੇ ਰੋਸਾਲੀ ਸਨਚੇਜ਼ ਵਜੋਂ ਕੀਤੀ ਹੈ। ਅਧਿਕਾਰੀਆਂ ਅਨੁਸਾਰ ਲੜਕੀ ਦੀ ਲਾਸ਼ ਨੂੰ ਗੋਦਾਮ ਵਿੱਚ ਸਭ ਤੋਂ ਪਹਿਲਾਂ ਵੇਖਣ ਵਾਲੇ ਵਿਅਕਤੀ ਦੁਆਰਾ ਪੁਲਸ ਨੂੰ ਇਸ ਸੰਬੰਧੀ ਸੂਚਨਾ ਦਿੱਤੀ ਗਈ। ਇਸ ਕਤਲ ਦੇ ਸੰਬੰਧ ਵਿੱਚ ਪੁਲਸ ਵੱਲੋਂ ਐਤਵਾਰ ਦੇ ਦਿਨ 25 ਸਾਲਾ ਅਸਟਿਨ ਬੋਹੀਮ ਅਤੇ 20 ਸਾਲਾ ਕ੍ਰਿਸ਼ਚੀਅਨ ਮਰਕਾਡੋ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ 'ਤੇ ਦੂਜੀ-ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ।ਨਿਊਯਾਰਕ ਪੁਲਸ ਨੇ ਦੱਸਿਆ ਕਿ ਇਸ ਹੱਤਿਆ ਦੇ ਕਾਰਨਾਂ ਦਾ ਪਤਾ ਮੈਡੀਕਲ ਜਾਂਚ ਕਰਤਾ ਦੁਆਰਾ ਕੀਤਾ ਜਾਵੇਗਾ ਜਦਕਿ ਇਸ ਕੇਸ ਦੀ ਜਾਂਚ ਜਾਰੀ ਹੈ।

ਨੋਟ- 19 ਸਾਲਾ ਲੜਕੀ ਦੀ ਪਲਾਸਟਿਕ ਵਿਚ ਲਿਪਟੀ ਮਿਲੀ ਲਾਸ਼, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News