ਪੰਜਾਬ ਪ੍ਰੋਡਕਸ਼ਨਜ਼ ਤੇ ਪੰਜਾਬੀ ਮੀਡੀਆ ਯੂ.ਐਸ.ਏ. ਵੱਲੋਂ ਇੰਟਰਨੈਸ਼ਨਲ ''ਦਸਤਾਰ ਮੁਕਾਬਲਾ'' ਆਯੋਜਿਤ

08/10/2020 10:57:16 AM

ਫਰਿਜ਼ਨੋ (ਰਾਜ ਗੋਗਨਾ): ਦੁਨੀਆ ਭਰ ਵਿੱਚ ਦਸਤਾਰ ਪ੍ਰਤੀ ਨੌਜਵਾਨਾਂ ਵਿਚ ਰੁਝਾਨ ਵਧਾਉਣ ਲਈ ਤੇ ਦਸਤਾਰਧਾਰੀ ਨੋਜਵਾਨਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਪ੍ਰੋਡਕਸਨਜ਼ ਤੇ ਪੰਜਾਬੀ ਮੀਡੀਆ.ਯੂ.ਐਸ.ਏ. ਵੱਲੋਂ ਆਨਲਾਈਨ ਇੰਟਰਨੈਸ਼ਨਲ 'ਦਸਤਾਰ ਮੁਕਾਬਲਾ'  ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਪ੍ਰੋਡਕਸਨਜ਼ ਤੇ ਪੰਜਾਬੀ ਮੀਡੀਆ ਯੂ.ਐਸ.ਏ. ਦੀ ਟੀਮ ਵੱਲੋਂ ਗੁਰਦਵਾਰਾ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਵਿਖੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਉਪਰੰਤ ਨਤੀਜੇ ਐਲਾਨੇ ਗਏ। 

ਸ਼ੁਰੂਆਤ ਚ' ਗੁਰੂਘਰ ਦੇ ਸੇਵਾਦਾਰ ਸੀਤਲ ਸਿੰਘ ਨਿੱਝਰ  ਨੇ ਮੁਕਾਬਲਾ ਕਰਾਉਣ ਵਾਲੀਆ ਸੰਸਥਾਵਾਂ ਨੂੰ ਸ਼ੁਭ ਕਾਮਨਾਮਾ ਦਿੱਤੀਆਂ ਅਤੇ ਇਸ ਚੰਗੇ ਕਰਮ ਕਰਨ ਤੇ ਧੰਨਵਾਦ ਕੀਤਾ। ਪੰਜਾਬ ਪ੍ਰੋਡਕਸਨਜ਼ ਤੇ ਪੰਜਾਬੀ ਮੀਡੀਆ ਯੂ.ਐਸ.ਏ. ਦੀ ਟੀਮ ਵੱਲੋਂ ਦਲਜੀਤ ਸਿੰਘ ਢੰਡਾ ਅਤੇ ਜਗਦੇਵ ਸਿੰਘ ਭੰਡਾਲ ਵੱਲੋਂ ਮੁਕਾਬਲਾ ਕਰਵਾਉਣ ਵਾਲੀ ਪੂਰੀ ਟੀਮ, ਮੁਕਾਬਲੇ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ। ਉਪਰੰਤ ਦਸਤਾਰ ਕੋਚ ਸਿਮਰਜੀਤ ਸਿੰਘ ਨੇ ਪਹਿਲੇ ਪੰਜ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ।

ਪੜ੍ਹੋ ਇਹ ਅਹਿਮ ਖਬਰ- ਪਾਕਿ : ਮਸਜਿਦ 'ਚ ਡਾਂਸ ਮਾਮਲੇ 'ਚ ਦੋ ਅਧਿਕਾਰੀ ਸਸਪੈਂਡ, ਅਦਾਕਾਰਾ ਨੇ ਮੰਗੀ ਮੁਆਫੀ

ਮੁਕਾਬਲੇ ਚ' ਜਸਕਰਨਦੀਪ ਸਿੰਘ ਨੇ ਪਹਿਲਾ, ਸਰਬਜੀਤ ਸਿੰਘ ਨੇ ਦੂਜਾ, ਮਨਜਿੰਦਰ ਸਿੰਘ ਨੇ ਤੀਜਾ, ਹਰਵੀਰ ਸਿੰਘ ਨੇ ਚੌਥਾ ਅਤੇ ਸਮਰਜੀਤ ਸਿੰਘ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਪਹਿਲਾ ਇਨਾਮ 500 ਡਾਲਰ, ਦੂਜਾ 400 ਡਾਲਰ, ਤੀਜਾ 300 ਡਾਲਰ, ਚੌਥਾ 200 ਡਾਲਰ ਅਤੇ ਪੰਜਵਾਂ 100 ਡਾਲਰ ਦਿੱਤਾ ਜਾਵੇਗਾ। ਮੁਕਾਬਲੇ ਦੇ ਨਤੀਜਿਆਂ ਦਾ ਐਲਾਨ ਕਰਨ ਵੇਲੇ ਦਲਜੀਤ ਸਿੰਘ ਢੰਡਾ, ਜਤਿੰਦਰ ਸੋਨੂੰ ਹੁੰਦਲ, ਗੁਰਪਿੰਦਰ ਤੁੰਗ, ਜਗਦੇਵ ਸਿੰਘ ਭੰਡਾਲ, ਸਰਪੰਚ ਗੁਰਦੇਵ ਸਿੰਘ ਹੁੰਦਲ, ਟੀ ਜੇ ਹੁੰਦਲ, ਸਿਮਰਜੀਤ ਸਿੰਘ, ਹਰਮਨਜੋਤ ਸਿੰਘ, ਹਰਪ ਗਿੱਲ, ਹਰਵੀ ਕਾਹਲੋਂ ਤੇ ਸੀਤਲ ਸਿੰਘ ਨਿੱਜਰ ਆਦਿ ਹਾਜਿਰ ਸਨ।


Vandana

Content Editor

Related News