ਅਮਰੀਕਾ ’ਚ ਵੀਡੀਓ ਕਾਲ ’ਤੇ ਗੱਲ ਕਰ ਰਹੀ ਮਾਂ ਨੂੰ ਬੱਚੇ ਦੀ ਮਾਰੀ ਗੋਲੀ, ਮੌਤ

Friday, Aug 13, 2021 - 04:30 PM (IST)

ਅਮਰੀਕਾ ’ਚ ਵੀਡੀਓ ਕਾਲ ’ਤੇ ਗੱਲ ਕਰ ਰਹੀ ਮਾਂ ਨੂੰ ਬੱਚੇ ਦੀ ਮਾਰੀ ਗੋਲੀ, ਮੌਤ

ਅਲਟਾਮੋਂਟੇ ਸਪ੍ਰਿੰਗਸ/ਅਮਰੀਕਾ (ਭਾਸ਼ਾ) : ਅਮਰੀਕਾ ਦੇ ਮੱਧ ਫਲੋਰਿਡਾ ਵਿਚ ਇਕ ਅਪਾਰਟਮੈਂਟ ਵਿਚ ਇਕ ਬੱਚੇ ਨੇ ਬੰਦੂਕ ਨਾਲ ਉਸ ਸਮੇਂ ਮਹਿਲਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਦੋਂ ਉਹ ਕੰਮ ਨੂੰ ਲੈ ਕੇ ਵੀਡੀਓ ਕਾਲ ’ਤੇ ਗੱਲ ਕਰ ਰਹੀ ਸੀ। ਸਥਾਨਕ ਪੁਲਸ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਮੁਤਾਬਕ ਬੁੱਧਵਾਰ ਨੂੰ ਜਿਸ ਮਹਿਲਾ ਦੀ ਮੌਤ ਹੋਈ ਉਹ ਬੱਚੇ ਦੀ ਮਾਂ ਹੈ ਅਤੇ ਉਸ ਦੇ ਸਿਰ ਵਿਚ ਗੋਲੀ ਲੱਗੀ ਹੋਈ ਸੀ।

ਅਲਟਾਮੋਂਟੇ ਸਪ੍ਰਿੰਗਸ ਪੁਲਸ ਨੇ ਵੀਰਵਾਰ ਨੂੰ ਪੱਤਰਕਾਰ ਕਾਨਫਰੰਸ ਵਿਚ ਦੱਸਿਆ ਕਿ 911 ਨੰਬਰ (ਅਮਰੀਕਾ ਵਿਚ ਐਮਰਜੈਂਸੀ ਸੇਵਾ ਨੰਬਰ) ਡਾਇਲ ਕਰਕੇ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕਾਲ ’ਤੇ ਮੌਜੂਦ ਵਿਅਕਤੀ ਨੇ ਮਹਿਲਾ ਦੀ ਪਛਾਣ 21 ਸਾਲਾ ਸ਼ਾਮਿਆ ਲਿਨ ਦੇ ਤੌਰ ’ਤੇ ਕੀਤੀ ਜੋ ਵੀਡੀਓ ਕਾਲ ਦੌਰਾਨ ਡਿੱਗੀ ਅਤੇ ਦੁਬਾਰਾ ਉਠੀ ਨਹੀਂ। 

ਪੁਲਸ ਨੇ ਦੱਸਿਆ, ‘ਅਧਿਕਾਰੀਆਂ ਅਤੇ ਪੈਰਾਮੈਡੀਕਲ ਨੇ ਲਿਨ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਿਰ ਵਿਚ ਲੱਗੀ ਗੋਲੀ ਉਸ ਲਈ ਜਾਨਲੇਵਾ ਸਾਬਤ ਹੋਈ।’ ਪੁਲਸ ਮੁਤਾਬਕ ਅਪਾਰਟਮੈਂਟ ਵਿਚ ਬਾਲਗ ਨੇ ਹਥਿਆਰ ਬਿਨਾਂ ਸੁਰੱਖਿਆ ਦੇ ਰੱਖਿਆ ਸੀ। ਜਾਂਚ ਕਰਤਾ ਸੈਮੀਨੋਲ ਕਾਉਂਟੀ ਸਟੇਟ ਅਟਾਰਨੀ ਦਫ਼ਤਰ ਨਾਲ ਮਿਲ ਕੇ ਇਹ ਜਾਂਚ ਕਰ ਰਹੇ ਹਨ ਕਿ ਮਾਮਲਾ ਦਰਜ ਕੀਤਾ ਜਾਏ ਜਾਂ ਨਹੀਂ।
 


author

cherry

Content Editor

Related News