ਅਮਰੀਕਾ ''ਚ ਇਕ ਸਿੱਖ ਨੇ ਐੱਫ.ਬੀ.ਆਈ ਸਿਟੀਜਨ ਅਕੈਡਮੀ ਕੀਤੀ ਪਾਸ
Sunday, Apr 28, 2019 - 10:17 AM (IST)

ਹਾਰਟਫੋਰਟ/ਕੈਨੇਟੀਕਟ (ਰਾਜ ਗੋਗਨਾ)— ਦੁਨੀਆ ਦੀ ਸਭ ਤੋਂ ਮਾਣ ਯੋਗ ਏਜੰਸੀ ਨੇ ਇਕ ਸਿੱਖ ਨੂੰ ਐੱਫ.ਬੀ.ਆਈ ਸਿਟੀਜਨ ਅਕੈਡਮੀ ਪਾਸ ਕਰਨ ਤੇ ਸਨਮਾਨਿਤ ਕੀਤਾ। ਸਵਰਨਜੀਤ ਸਿੰਘ ਖਾਲਸਾ ਕੈਨੇਟੀਕਟ ਦੇ ਸ਼ਹਿਰ ਨੋਰਵਿੱਚ ਦੇ ਕੰਮਿਸ਼ ਓਫ ਸਿਟੀ ਪਲਾਨ ਦੇ ਮੈਂਬਰ ਤੇ ਸਿੱਖ ਸੇਵਕ ਸੁਸਾਇਟੀ ਦੇ ਪ੍ਰਧਾਨ ਨੇ ਇਕ ਵਾਰ ਫਿਰ ਸਿੱਖਾਂ ਦਾ ਅਕਸ ਉੱਚਾ ਕੀਤਾ। ਉਨ੍ਹਾਂ ਨੇ ਐੱਫ.ਬੀ.ਆਈ ਸਿਟੀਜਨ ਅਕੈਡਮੀ ਤੋਂ ਡਿਗਰੀ ਲੈ ਕੇ ਸਿੱਖਾਂ ਦਾ ਮਾਨ ਵਧਾਇਆ ਤੇ ਇਕ ਮਿਸਾਲ ਕਾਇਮ ਕੀਤੀ। ਸਾਲ 2017 ਵਿਚ ਵੀ ਉਹਨਾਂ ਨੂੰ ਐੱਫ.ਬੀ.ਆਈ ਦੇ ਡਾਇਰੈਕਟਰ ਜਿਮ ਕੋਮੀ ਨੇ ਡਾਇਰੈਕਟਰ ਓਫ ਲੀਡਰਸ਼ਿਪ ਐਵਾਰਡ ਨਾਲ ਨਿਵਾਜਿਆ ਸੀ। ਹੁਣ ਉਹਨਾਂ ਨੇ ਇਹ ਸਖ਼ਤ ਟ੍ਰੇਨਿੰਗ ਕਰਕੇ ਇਕ ਵਾਰ ਫਿਰ ਸਿੱਖਾਂ ਦੀ ਪੂਰੇ ਵਿਸ਼ਵ ਵਿਚ ਗੱਲਬਾਤ ਬਣਾਈ।
ਪੂਰੇ ਕੈਨੇਟਿਕਟ ਵਿਚੋਂ ਇਸ ਟ੍ਰੇਨਿੰਗ ਲਈ ਸਿਰਫ 23 ਲੋਕ ਚੁਣੇ ਗਏ ਜਿਨ੍ਹਾਂ ਵਿਚ ਖਾਲਸਾ ਇਕ ਸਨ। ਖਾਲਸਾ ਨੇ ਦੱਸਿਆ ਕਿ ਹੁਣ ਇਸ ਬਹੁਮੁੱਲੀ ਵਿੱਦਿਆ ਨੂੰ ਉਹ ਕੌਮ ਅਤੇ ਆਪਣੇ ਸ਼ਹਿਰ ਦੇ ਲੋਕਾਂ ਦੀ ਭਲਾਈ ਲਈ ਵਰਤਣਗੇ। ਉਹਨਾਂ ਕਿਹਾ ਕਿ ਅਸਲ ਵਿਚ ਐੱਫ.ਬੀ.ਆਈ ਉਹ ਨਹੀਂ ਜੋ ਫ਼ਿਲਮਾਂ ਵਿਚ ਦਿਖਾਉਂਦੇ ਹਨ ਤੇ ਐੱਫ.ਬੀ.ਆਈ ਦੇ ਕੰਮ ਕਰਨ ਦੀ ਸ਼ਲਾਘਾ ਕੀਤੀ।ਖਾਲਸਾ ਨੇ ਦੱਸਿਆ ਕਿ ਹੁਣ ਤੱਕ ਐੱਫ.ਬੀ.ਆਈ ਦੀ ਮਦਦ ਨਾਲ ਕੈਨੇਟਿਕਟ ਦੇ 2000 ਤੋਂ ਵੱਧ ਪੁਲਿਸ ਵਾਲਿਆਂ ਨੂੰ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਬਾਰੇ ਜਾਣੂ ਕਰਵਾਇਆ ਜਾ ਚੁੱਕਿਆ ਹੈ ਤੇ ਇਸ ਕੰਮ ਨੂੰ ਅੱਗੇ ਵਧਾਇਆ ਜਾਏਗਾ।
ਅਮਰੀਕਾ ਵਿਚ ਸਿੱਖਾਂ ਉੱਤੇ ਨਸਲੀ ਹਮਲਿਆਂ ਦੀ ਜਾਂਚ ਵੀ ਹੁਣ ਐੱਫ.ਬੀ.ਆਈ ਹੀ ਕਰਦੀ ਹੈ ਜੋ ਕਿ ਇਕ ਬੜੀ ਵੱਡੀ ਗੱਲ ਹੈ। ਇਹ ਵੀ ਦੱਸਣਾ ਲਾਜਮੀ ਹੈ ਕਿ ਕੈਨੇਟਿਕਟ ਕਿ ਸਟੇਟ ਕੈਪੀਟਲ ਬਿਲਡਿੰਗ ਵਿਚ ਵੀ ਸਿੱਖਾਂ ਨੂੰ ਕਿਰਪਾਨ ਲੈ ਕੇ ਜਾਣ ਦੀ ਖੁੱਲ੍ਹ ਖਾਲਸਾ ਦੇ ਯਤਨਾਂ ਕਰਨ ਹਾਸਿਲ ਹੋਈ।|ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਨਿਯੁਕਤ ਕੀਤੇ ਐੱਫ.ਬੀ.ਆਈ ਦੇ ਡਾਇਰੈਕਟਰ “ਕਰਿਸਟੋਫਰ ਰੇ'' ਨੇ ਖਾਲਸਾ ਨੂੰ ਚਿੱਠੀ ਭੇਜ ਕੇ ਵਧਾਈਆਂ ਦਿਤੀਆਂ।ਇਹ ਸਮਾਗਮ ਯੂਨੀਵਰਸਿਟੀ ਓਫ ਨਿਊ ਹੇਵਨ ਵਿਚ ਹੋਇਆ, ਜਿੱਥੇ ਕੈਨੇਟਿਕਟ ਐੱਫ.ਬੀ.ਆਈ ਦੇ ਮੁਖੀ ਨੇ ਬ੍ਰੇਨ ਟਰਨਰ ਨੇ ਸਾਰੇ ਵਿਦਿਆਰਥੀਆਂ ਨੂੰ ਡਿਗਰੀਆਂ ਦਿਤੀਆਂ।